ਮਹਿਲ ਕਲਾਂ ਵਿਖੇ ਟਰੱਕ ਅਪ੍ਰੇਟਰਾਂ ਨੂੰ ਗੱਲੇ ਦੀ ਰਾਸ਼ੀ ਵੰਡਦੇ ਹੋਏ ਪ੍ਰਧਾਨ ਕੁਲਵੰਤ ਸਿੰਘ ਕੀਤੂ। |
ਪੱਤਰ ਪ੍ਰੇਰਕ,
ਮਹਿਲ ਕਲਾਂ, 24 ਦਸੰਬਰ
ਜ਼ਿਲ੍ਹਾ ਬਰਨਾਲਾ ਅੰਦਰਲੇ ਟਰੱਕ ਅਪਰੇਟਰਾਂ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਪ੍ਰਗਟਾਵਾ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਕੀਤੂ ਨੇ ਦੀ ਦਸ਼ਮੇਸ਼ ਟਰੱਕ ਅਪਰੇਟਰ ਯੂਨੀਅਨ ਮਹਿਲ ਕਲਾਂ ਵਿਖੇ ਟਰੱਕ ਅਪਰੇਟਰਾਂ ਨੂੰ ਗੱਲੇ ਦੀ ਰਾਸ਼ੀ ਵੰਡਣ ਉਪਰੰਤ ਬੋਲਦਿਆਂ ਕੀਤਾ। ਉਨ੍ਹਾਂ ਕਿਹਾ ਕਿ 90% ਰਾਸ਼ੀ ਦਾ ਭੁਗਤਾਨ ਟਰੱਕ ਅਪਰੇਟਰਾਂ ਨੂੰ ਹੁਣ ਤੱਕ ਕੀਤਾ ਜਾ ਚੁੱਕਾ ਹੈ ਅਤੇ ਬਕਾਇਆ ਰਾਸ਼ੀ ਆਉਂਦੇ ਕੁਝ ਦਿਨਾਂ 'ਚ ਟਰੱਕ ਅਪ੍ਰੇਟਰਾਂ ਨੂੰ ਵੰਡ ਦਿੱਤੀ ਜਾਵੇਗੀ। ਇਸ ਸਮੇਂ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਭੁਪਿੰਦਰ ਜੀਤ ਸਿੰਘ ਲਾਡੀ, ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਚੂੰਘਾਂ, ਬਲਦੇਵ ਸਿੰਘ ਗਾਗੇਵਾਲ, ਜਗਦੇਵ ਸਿੰਘ ਛੀਨੀਵਾਲ, ਗੁਰਮੇਲ ਸਿੰਘ ਕਲਾਲਾ, ਪ੍ਰੀਤਮ ਸਿੰਘ ਤਾਊ, ਜਗਸੀਰ ਸਿੰਘ ਸੀਰਾ, ਨਾਜਰ ਸਿੰਘ ਗੰਗੋਹਰ, ਹਰੀ ਸਿੰਘ ਮਹਿਲ ਖੁਰਦ, ਜਗਰਾਜ ਸਿੰਘ ਦੱਧਾਹੂਰ, ਪਰਮਜੀਤ ਸਿੰਘ ਢਿੱਲੋਂ, ਸਮਰੱਥ ਸਿੰਘ ਮੁਨਸ਼ੀ, ਜਗਤਾਰ ਸਿੰਘ ਮੁਨਸ਼ੀ ਆਦਿ ਹਾਜ਼ਰ ਸਨ।
No comments:
Post a Comment