ਚੰਨਣਵਾਲ ਵਿਖੇ 17ਵੇਂ ਓਪਾ ਧਾਲੀਵਾਲ ਯਾਦਗਾਰੀ ਪੇਂਡੂ ਖੇਡ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਟੂਰਨਾਮੈਂਟ ਕਮੇਟੀ ਮੈਂਬਰ। |
ਪੱਤਰ ਪ੍ਰੇਰਕ,
ਮਹਿਲ ਕਲਾਂ, 20 ਦਸੰਬਰ
ਓਪਾ ਸਪੋਰਟਸ ਕਲੱਬ ਰਜ਼ਿ. ਚੰਨਣਵਾਲ ਵੱਲੋਂ ਵੱਲੋਂ ਸਮੂਹ ਐਨ ਆਰ ਆਈਜ਼, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਵਿਖੇ 7 ਤੋਂ 9 ਜਨਵਰੀ ਤੱਕ ਕਰਵਾਏ ਜਾ ਰਹੇ 17ਵੇਂ ਤਿੰਨ ਰੋਜ਼ਾ ਪੇਂਡੂ ਖੇਡ ਮੇਲੇ ਪੋਸਟਰ ਅੱਜ ਕਲੱਬ ਜਾਰੀ ਕੀਤਾ ਗਿਆ। ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਆਗੂ ਸਰਪੰਚ ਜਸਪਾਲ ਸਿੰਘ ਗਿੱਲ, ਅਮਰਜੀਤ ਸਿੰਘ ਗਿੱਲ, ਬਲਵੀਰ ਸਿੰਘ ਬੱਲੀ, ਮਨਦੀਪ ਸਿੰਘ, ਸਿੰਦਰ ਸਿੰਘ ਚੀਮਾ, ਬਲਜੀਤ ਸਿੰਘ, ਜਗਦੇਵ ਸਿੰਘ, ਜਸਵੀਰ ਸਿੰਘ ਆਦਿ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਕਬੱਡੀ 50, 57, 62, 70 ਕਿੱਲੋ ਅਤੇ ਕਬੱਡੀ ਓਪਨ ਤੋਂ ਬਾਲੀਵਾਲ ਸਮੈਸਿੰਗ ਆਲ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ।
No comments:
Post a Comment