ਮਹਿਲ ਖੁਰਦ ਵਿਖੇ ਅੱਖਾਂ ਦੇ ਫ਼ਰੀ ਚੈੱਕਅਪ ਕੈਂਪ ਦਾ ਉਦਘਾਟਨ ਕਰਨ ਉਪਰੰਤ ਚਰਨਪਾਲ ਸਿੰਘ ਗਿੱਲ ਕੈਨੇਡੀਅਨ ਡਾਕਟਰਾਂ ਦੀ ਟੀਮ ਨਾਲ। |
ਮਹਿਲ ਕਲਾਂ, 24 ਦਸੰਬਰ
ਮਹਿਲ ਖੁਰਦ ਵਿਖੇ ਚਰਨਪਾਲ ਸਿੰਘ ਗਿੱਲ ਕੈਨੇਡੀਅਨ ਵੱਲੋਂ ਆਪਣੀ ਸਵ. ਮਾਤਾ ਹਰਨਾਮ ਕੌਰ ਗਿੱਲ ਦੀ ਯਾਦ ਵਿਚ ਅੱਖਾਂ ਦਾ ਫ਼ਰੀ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਗਰੇਵਾਲ ਲਾਈਫ਼ ਕੇਅਰ ਸੈਂਟਰ ਮਨਸੂਰਾਂ ਦੇ ਡਾ. ਮਨਦੀਪ ਕੌਰ ਗਰੇਵਾਲ ਨੇ ਆਪਣੀ ਸਹਿਯੋਗੀ ਟੀਮ ਸਮੇਤ 400 ਮਰੀਜ਼ਾਂ ਦਾ ਚੈੱਕਅਪ ਕਰਕੇ ਲੋੜਵੰਦਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਦਿੱਤੀਆਂ। ਇਸ ਸਮੇਂ ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਗੁਲਬੰਤ ਸਿੰਘ ਔਲਖ, ਡਾ. ਹਰਮਿੰਦਰ ਸਿੱਧੂ ਅਮਰ ਸਿੰਘ, ਸਰਪੰਚ ਜੋਗਿੰਦਰ ਸਿੰਘ, ਨੰ. ਬਲਵੀਰ ਸਿੰਘ, ਨਛੱਤਰ ਸਿੰਘ ਕਲਕੱਤਾ, ਸਾਬਕਾ ਸਰਪੰਚ ਭਜਨ ਸਿੰਘ, ਗੁਰੀ ਔਲਖ, ਮਨਦੀਪ ਨੋਨੀ ਆਦਿ ਤੋਂ ਇਲਾਵਾ ਮਾਲਵਾ ਨਰਸਿੰਗ ਕਾਲਜ ਮਹਿਲ ਕਲਾਂ ਦੀਆਂ ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ।
No comments:
Post a Comment