ਮਹਿਲ ਕਲਾਂ, 22 ਦਸੰਬਰ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਰਜਿ ਪਿੰਡ ਮਹਿਲ ਕਲਾਂ
(ਬਰਨਾਲਾ) ਵੱਲੋਂ ਐਨ ਆਰ ਆਈਜ਼ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ
ਸਪੋਰਟਸ ਸਟੇਡੀਅਮ ਵਿਖੇ ਕਰਵਾਏ ਜਾ ਰਹੇ 19ਵੇਂ ਚਾਰ ਰੋਜ਼ਾ ਸ਼ਾਨਦਾਰ ਪੇਂਡੂ ਖੇਡ ਮੇਲੇ ਦੇ
ਆਖਰੀ ਦਿਨ 31 ਦਸੰਬਰ ਨੂੰ ਕੀਤੇ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਪੰਜਾਬ ਸਹਿਤ ਦੇ ਖੇਤਰ
ਵਿਚ ਨਾਮਣਾ ਖੱਟ ਚੁੱਕੇ ਪਿੰਡ ਦੇ ਜੰਮਪਲ਼ ਪ੍ਰਸਿੱਧ ਸਹਿਤਕਾਰ ਡਾ. ਅਮਰ ਕੋਮਲ ਅਤੇ
ਇਤਿਹਾਸਕਾਰ ਸੁਰਜੀਤ ਸਿੰਘ ਪੰਛੀ ਨੂੰ ਵਿਸ਼ੇਸ਼ ਐਵਾਰਡ ਭੇਂਟ ਕਰਕੇ ਸਨਮਾਨਿਤ ਕੀਤਾ
ਜਾਵੇਗਾ। ਇਹ ਜਾਣਕਾਰੀ ਕਲੱਬ ਚੇਅਰਮੈਨ ਮਾ. ਰਾਜਿੰਦਰ ਕੁਮਾਰ, ਕਨਵੀਨਰ ਮਾ. ਵਰਿੰਦਰ
ਪੱਪੂ, ਮੀਤ ਪ੍ਰਧਾਨ ਰਾਜਾ ਰਾਹਲ, ਪ੍ਰਧਾਨ ਗੁਰਮੀਤ ਸਿੰਘ, ਐਨ. ਆਰ. ਆਈ ਰਾਜੂ
ਕੈਨੇਡੀਅਨ, ਬਲਜਿੰਦਰ ਪ੍ਰਭੂ ਆਦਿ ਪ੍ਰਬੰਧਕਾਂ ਨੇ ਦਿੱਤੀ।
No comments:
Post a Comment