ਛੀਨੀਵਾਲ ਖੁਰਦ ਵਿਖੇ ਬਜ਼ੁਰਗ ਦਿਆ ਸਿੰਘ ਨੂੰ ਸਾਇਕਲ ਭੇਂਟ ਕਰਦੇ ਹੋਏ ਸ. ਭੋਲਾ ਸਿੰਘ ਵਿਰਕ, ਲਵਪ੍ਰੀਤ ਸਿੰਘ ਕੈਨੇਡੀਅਨ ਅਤੇ ਪਤਵੰਤੇ।
|
ਮਹਿਲ ਕਲਾਂ, 20 ਦਸੰਬਰ
ਪਿੰਡ ਛੀਨੀਵਾਲ ਖੁਰਦ ਵਿਖੇ ਸਮਾਜ ਸੇਵਕ
ਹਰਮਨਦੀਪ ਸਿੰਘ, ਲਵਪ੍ਰੀਤ ਸਿੰਘ ਕੈਨੇਡੀਅਨ ਵੱਲੋਂ ਆਪਣੇ ਪਿਤਾ ਸਵਰਗਵਾਸੀ ਅਮਰਜੀਤ ਸਿੰਘ
ਪਟਵਾਰੀ ਦੀ ਯਾਦ ਵਿੱਚ ਸ਼ੁਰੂ ਕੀਤੀ ਸਮਾਜ ਸੇਵਾ ਦੀ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ
ਸਕੂਲ ਦੀ ਭਲਾਈ ਲਈ ਆਰਥਿਕ ਮੱਦਦ ਦੇਣ ਤੋਂ ਇਲਾਵਾ ਪਿੰਡ ਦੇ ਲੋੜਵੰਦ ਪਰਿਵਾਰ ਦਰਸ਼ਨ ਸਿੰਘ
ਰਾਜਾ ਦੀ ਬੇਟੀ ਦੇ ਵਿਆਹ ਮੌਕੇ 5100 ਰੁਪਏ ਮਦਦ ਵਜੋਂ ਦਿਤੇ ਗਏ ਅਤੇ ਬਜ਼ੁਰਗ ਦਿਆ ਸਿੰਘ
ਛੀਨੀਵਾਲ ਖੁਰਦ ਨੂੰ ਇਕ ਨਵਾਂ ਸਾਇਕਲ ਖਰੀਦ ਕੇ ਦਿਤਾ। ਇਸ ਮੌਕੇ ਹਾਜ਼ਿਰ ਸੀਨੀਅਰ ਅਕਾਲੀ
ਆਗੂ ਸਾਬਕਾ ਚੇਅਰਮੈਨ ਭੋਲਾ ਸਿੰਘ ਵਿਰਕ ਨੇ ਪਰਵਾਸੀ ਭਾਰਤੀਆਂ ਵੱਲੋਂ ਚਲਾਈ ਜਾ ਰਹੀ ਇਸ
ਮੁਹਿੰਮ ਦੀ ਸਲਾਂਘਾ ਕੀਤੀ। ਇਸ ਮੌਕੇ ਯੂਥ ਆਗੂ ਚਰਨਜੀਤ ਸਿੰਘ ਛੀਨੀਵਾਲ, ਕੁਲਵਿੰਦਰ
ਸਿੰਘ ਦੀਵਾਨਾ, ਚਰਨਜੀਤ ਸਿੰਘ ਗਹਿਲ, ਗੁਰਜੰਟ ਸਿੰਘ ਚੰਨਣਵਾਲ, ਪੰਚ ਏਕਮ ਸਿੰਘ, ਪੰਚ
ਮੇਜ਼ਰ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਬਲਦੇਵ ਸਿੰਘ, ਕਿਸਾਨ ਯੂਨੀਅਨ ਆਗੂ ਜੀਤ ਸਿੰਘ
ਆਦਿ ਵੀ ਹਾਜ਼ਿਰ ਸਨ।
No comments:
Post a Comment