-ਸਹਿਤਕਾਰ ਡਾ. ਕੋਮਲ ਅਤੇ ਪੰਛੀ ਨੂੰ ਕੀਤਾ ਜਾਵੇਗਾ ਸਨਮਾਨਿਤ
ਮਹਿਲ ਕਲਾਂ ਵਿਖੇ 19ਵੇਂ ਪੇਂਡੂ ਖੇਡ ਮੇਲੇ ਦਾ ਵਿਸ਼ਾਲ ਆਕਾਰੀ ਰੰਗਦਾਰ ਪੋਸਟਰ ਜਾਰੀ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਦੇ ਅਹੁਦੇਦਾਰ ਤੇ ਮੈਂਬਰ। |
ਪੱਤਰ ਪ੍ਰੇਰਕ
ਮਹਿਲ ਕਲਾਂ, 18 ਦਸੰਬਰ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਰਜਿ ਪਿੰਡ ਮਹਿਲ ਕਲਾਂ (ਬਰਨਾਲਾ) ਵੱਲੋਂ ਸਮੂਹ ਐਨ ਆਰ ਆਈਜ਼ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 28 ਤੋਂ 31 ਦਸੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਸਟੇਡੀਅਮ ਵਿਖੇ ਕਰਵਾਏ ਜਾ ਰਹੇ 19ਵੇਂ ਚਾਰ ਰੋਜ਼ਾ ਸ਼ਾਨਦਾਰ ਪੇਂਡੂ ਖੇਡ ਮੇਲੇ ਦਾ ਵਿਸ਼ਾਲ ਆਕਾਰੀ ਰੰਗਦਾਰ ਪੋਸਟਰ ਅੱਜ ਕਲੱਬ ਚੇਅਰਮੈਨ ਮਾ. ਰਾਜਿੰਦਰ ਕੁਮਾਰ, ਕਨਵੀਨਰ ਮਾ. ਵਰਿੰਦਰ ਪੱਪੂ, ਸਲਾਹਕਾਰ ਮਾ. ਰਵੀਦੀਪ ਸਿੰਘ ਦੀ ਅਗਵਾਈ ਹੇਠ ਜਾਰੀ ਕੀਤਾ ਗਿਆ। ਪ੍ਰਧਾਨ ਗੁਰਮੀਤ ਸਿੰਘ, ਐਨ. ਆਰ. ਆਈ ਰਾਜੂ ਕੈਨੇਡੀਅਨ, ਮੀਤ ਪ੍ਰਧਾਨ ਰਾਜਾ ਰਾਹਲ, ਖ਼ਜ਼ਾਨਚੀ ਪਾਲਾ ਸਿੰਘ, ਜਗਦੀਪ ਸ਼ਰਮਾ, ਬਲਜਿੰਦਰ ਪ੍ਰਭੂ, ਮਨਦੀਪ ਧਾਲੀਵਾਲ, ਕੇਵਲ ਦਿਓਲ ਅਤੇ ਬਲਵੰਤ ਸਿੰਘ ਡੂ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਕਬੱਡੀ 41, 53, 70 ਕਿੱਲੋ, ਕਬੱਡੀ ਓਪਨ, ਵਾਲੀਬਾਲ ਸ਼ੂਟਿੰਗ, ਫੁੱਟਬਾਲ ਓਪਨ ਪਿੰਡਵਾਰ ਅਤੇ ਟਰਾਲੀ ਬੈਕ ਦੇ ਮੁਕਾਬਲਿਆਂ ਤੋਂ ਇਲਾਵਾ ਪਿੰਡ ਦੇ ਜੰਮ ਪਲ਼ ਪੰਜਾਬੀ ਸਾਹਿਤਕਾਰ ਡਾ. ਅਮਰ ਕੋਮਲ ਅਤੇ ਇਤਿਹਾਸਕਾਰ ਸੁਰਜੀਤ ਸਿੰਘ ਪੰਛੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
No comments:
Post a Comment