ਮਹਿਲ ਕਲਾਂ ਵਿਖੇ ਖੇਤੀਬਾੜੀ ਸੰਦ ਸਬਸਿਡੀ ਉੱਪਰ ਦੇਣ ਲਈ ਡਰਾਅ ਕੱਢਦੇ ਹੋਏ ਖੇਤੀ ਬਾੜੀ ਵਿਭਾਗ ਦੇ ਅਧਿਕਾਰੀ। (ਹੇਠਾਂ) ਕਿਸਾਨਾਂ ਦਾ ਇਕੱਠ। |
ਮਹਿਲ ਕਲਾਂ, 21 ਦਸੰਬਰ
ਖੇਤੀ ਬਾੜੀ ਵਿਭਾਗ ਵੱਲੋਂ ਮਹਿਲ ਕਲਾਂ ਵਿਖੇ ਆਯੋਜਿਤ ਕੀਤੇ ਗਏ ਬਲਾਕ
ਪੱਧਰੀ ਸਿਖਲਾਈ ਕੈਂਪ ਸਮੇਂ ਕਿਸਾਨਾਂ ਨੂੰ ਆਧੁਨਿਕ ਖੇਤੀਬਾੜੀ ਸੰਦ ਸਬਸਿਡੀ ਉੱਪਰ ਦੇਣ
ਲਈ ਡਰਾਅ ਕੱਢਿਆ ਗਿਆ। ਇਸ ਮੌਕੇ ਮੁੱਖ ਖੇਤੀ ਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਮਾਨ,
ਜਸਵਿੰਦਰ ਸਿੰਘ ਪੀ. ਡੀ. ਏ. ਆਤਮਾ, ਹਰਜੀਤ ਸਿੰਘ ਏ. ਡੀ. ਓ. ਨੇ ਕਿਸਾਨਾਂ ਨੂੰ ਖੇਤੀ
ਬਾੜੀ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਏ ਵਿਸਥਾਰਪੂਰਬਕ ਜਾਣਕਾਰੀ
ਦਿੰਦਿਆਂ ਦੱਸਿਆ ਕਿ ਬਲਾਕ ਦੇ ਕਿਸਾਨਾਂ ਲਈ 2.85 ਲੱਖ ਦੀ ਸਬਸਿਡੀ ਖੇਤੀਬਾੜੀ ਸੰਦਾ
ਉੱਪਰ ਦਿੱਤੀ ਗਈ ਹੈ। ਜਿਸ ਅਨੁਸਾਰ 7 ਰੋਟਾਵੇਟਰ, 2 ਖਾਦ ਬੀਜ ਡਰਿੱਲ, 3 ਜ਼ੀਰੋ ਡਰਿੱਲ
ਦਾ ਡਰਾਅ ਕੱਢਿਆ ਗਿਆ। ਰੋਟਾਵੇਟਰ ਲਈ ਸੰਦੀਪ ਸਿੰਘ ਬੀਹਲਾ, ਸੇਵਕ ਸਿੰਘ ਕਲਾਲ ਮਾਜਰਾ,
ਅਮਰੀਕ ਸਿੰਘ ਮਹਿਲ ਕਲਾਂ, ਮਲਕੀਤ ਸਿੰਘ ਅਮਲਾ ਸਿੰਘ ਵਾਲਾ, ਕੁਲਦੀਪ ਸਿੰਘ ਰਾਏਸਰ,
ਸਿੰਗਾਰਾ ਸਿੰਘ ਗੰਗੋਹਰ, ਰੂਪ ਸਿੰਘ ਰਾਏਸਰ, ਦੋ ਖਾਦ ਬੀਜ ਡਰਿੱਲ ਬਲਵਿੰਦਰ ਸਿੰਘ ਕੁਰੜ,
ਸੁਖਜੀਤ ਕੌਰ ਛੀਨੀਵਾਲ ਕਲਾਂ, ਤਿੰਨ ਜ਼ੀਰੋ ਡਰਿੱਲ ਲਈ ਜਰਨੈਲ ਸਿੰਘ ਰਾਏਸਰ, ਸੁਖਜੀਤ
ਕੌਰ ਰਾਏਸਰ ਅਤੇ ਅਮਰ ਸਿੰਘ ਗਹਿਲ ਦੇ ਨਾਂ ਸ਼ਾਮਿਲ ਹਨ। ਇਸ ਮੌਕੇ ਰਾਜਿੰਦਰ ਪਾਲ ਸਿੰਘ
ਬਿੱਟੂ, ਰਣਜੋਧ ਸਿੰਘ ਨੰਬਰਦਾਰ ਵਜੀਦਕੇ, ਪ੍ਰਿੰ. ਬਲਜਿੰਦਰ ਸਿੰਘ ਢਿੱਲੋਂ, ਬਲਵਿੰਦਰ
ਵਜੀਦਕੇ, ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਵਜੀਦਕੇ, ਪਿਰਥੀ ਸਿੰਘ ਛਾਪਾ, ਹਾਕਮ ਸਿੰਘ
ਰਾਏਸਰ, ਜਗਦੇਵ ਸਿੰਘ ਛੀਨੀਵਾਲ, ਸੰਤੋਸ਼ ਗਰਗ, ਜਸਵੀਰ ਸਿੰਘ, ਗੁਰਚਰਨ ਸਿੰਘ, ਚਰਨ ਰਾਮ,
ਹਰਪਾਲ ਸਿੰਘ ਆਦਿ ਵੀ ਹਾਜ਼ਰ ਸਨ।
No comments:
Post a Comment