ਮਹਿਲ ਕਲਾਂ ਵਿਖੇ ਹਾਦਸਾਗ੍ਰਸਤ ਹੋਏ ਵਾਹਨ। |
►ਜ਼ਖਮੀਆਂ ਵਿਚ ਪਿਓ ਧੀ ਸ਼ਾਮਿਲ
►ਸੰਘਣੀ ਧੁੰਦ ਕਾਰਨ ਸਵੇਰੇ 8 ਵਜੇ ਵਾਪਰਿਆ ਹਾਦਸਾ
►ਜ਼ਖਮੀਆਂ ਨੂੰ ਡੀ. ਐਮ. ਸੀ. ਲੁਧਿਆਣਾ ਭੇਜਿਆ
ਪੱਤਰ ਪ੍ਰੇਰਕ
ਮਹਿਲ ਕਲਾਂ, 23 ਦਸੰਬਰ
ਇੱਥੇ ਲੁਧਿਆਣਾ ਬਠਿੰਡਾ ਮੁੱਖ ਮਾਰਗ ਉੱਤੇ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਨਜ਼ਦੀਕ ਅੱਜ ਸਵੇਰੇ ਜ਼ਿਆਦਾ ਸੰਘਣੀ ਪੈਣ ਧੁੰਦ ਕਾਰਨ ਰਾਏਕੋਟ ਸਾਈਡ ਤੋਂ ਜਾ ਰਹੀ ਕਾਰ ਅਤੇ ਬਰਨਾਲਾ ਸਾਈਡ ਤੋਂ ਆ ਰਹੀ ਬੱਸ ਦੀ ਆਹਮੋ ਸਾਹਮਣੀ ਹੋਈ ਜ਼ਬਰਦਸਤ ਟੱਕਰ ਵਿਚ 4 ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮੌਕੇ ਤੋਂ ਇਕੱਠ ਕੀਤੀ ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਕਬਾ ਦੇ ਵਸਨੀਕ ਹਰਜੀਤ ਸਿੰਘ ਪੁੱਤਰ ਨਛੱਤਰ ਸਿੰਘ, ਰਮਨਜੋਤ ਸਿੰਘ ਪੁੱਤਰੀ ਹਰਜੀਤ ਸਿੰਘ, ਅਮਰਜੀਤ ਸਿੰਘ ਪੁੱਤਰ ਬਖਤੌਰ ਸਿੰਘ, ਬਲਦੇਵ ਸਿੰਘ ਪੁੱਤਰ ਮਲਕੀਤ ਸਿੰਘ ਅੱਜ ਸਵੇਰੇ ਆਪਣੀ ਸੈਂਟਰੋ ਕਾਰ ਰਾਹੀਂ ਪਾਤੜਾਂ (ਸੰਗਰੂਰ) ਤੋਂ ਸ਼ੂਗਰ ਦੀ ਬਿਮਾਰੀ ਦੀ ਦਵਾਈ ਲੈ ਜਾ ਰਹੇ ਸੀ। ਸਵੇਰੇ ਅੱਜ ਵਜੇ ਦੇ ਕਰੀਬ ਮਹਿਲ ਕਲਾਂ ਵਿਖੇ ਲੁਧਿਆਣਾ ਬਠਿੰਡਾ ਮੁੱਖ ਮਾਰਗ ਉੱਤੇ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਕੋਲੋਂ ਲੰਘਦੇ ਸਮੇਂ ਉਨ੍ਹਾਂ ਦੀ ਸੈਂਟਰੋ ਕਾਰ ਸੰਘਣੀ ਧੁੰਦ ਕਾਰਨ ਅੱਗੇ ਦਿਖਾਈ ਨਾ ਦੇਣ ਕਰਕੇ ਬਰਨਾਲਾ ਸਾਈਡ ਤੋਂ ਆ ਰਹੀ ਨਿੱਜੀ ਕੰਪਨੀ ਦੀ ਟੂਰ ਤੇ ਜਾ ਰਹੀ ਬੱਸ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ।
ਇਸ ਦੁਰਘਟਨਾ ਦੌਰਾਨ ਕਾਰ ਸਵਾਰ ਚਾਰੇ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਰ ਗਏ। ਬੱਸ ਚਾਲਕ ਅਤੇ ਬੱਸ ਸਵਾਰ ਬੱਸ ਨੂੰ ਘਟਨਾ ਸਥਾਨ ਤੇ ਹੀ ਛੱਡ ਕੇ ਮੌਕੇ ਦਾ ਫਾਇਦਾ ਉਠਾ ਕੇ ਹੋ ਗਿਆ। ਆਹਮੋ ਸਾਹਮਣੀ ਹੋਈ ਇਸ ਜਬਰਦਸਤ ਟੱਕਰ ਵਿਚ ਸੈਂਟਰੋ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਐਕਸੀਡੈਂਟ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ 108 ਐਂਬੂਲੈਂਸ ਰਾਹੀਂ ਤੇਜ਼ੀ ਨਾਲ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਨੇ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਦੇ ਉਪਰੰਤ ਉਨ੍ਹਾਂ ਨੂੰ ਜ਼ਿਆਦਾ ਗੰਭੀਰ ਹਾਲਤ ਹੋਣ ਕਰਕੇ ਦਇਆਨੰਦ ਮੈਡੀਕਲ ਕਾਲਜ ਐਂਡ ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਖਮੀਆਂ ਵਿਚੋਂ ਲੜਕੀ ਰਮਨਜੋਤ ਕੌਰ ਦੀ ਸਥਿਤੀ ਠੀਕ ਹੈ ਜਦਕਿ ਬਾਕੀ ਤਿੰਨੇ ਵਿਅਕਤੀ ਬੇਹੋਸ਼ੀ ਦੀ ਹਾਲਤ ਵਿਚ ਹਨ। ਥਾਣੇਦਾਰ ਰਣਧੀਰ ਸਿੰਘ ਨੇ ਪੁਲਿਸ ਥਾਣਾ ਮਹਿਲ ਕਲਾਂ ਦੀ ਟੀਮ ਸਮੇਤ ਦੁਰਘਟਨਾ ਵਾਲੇ ਸਥਾਨ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਉਪਰੰਤ ਪੁਲਿਸ ਅਧਿਕਾਰੀਆਂ ਦੀ ਟੀਮ ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦੇ ਬਿਆਨ ਲੈਣ ਲਈ ਦਇਆਨੰਦ ਮੈਡੀਕਲ ਕਾਲਜ ਐਂਡ ਹਸਪਤਾਲ ਲੁਧਿਆਣਾ ਲਈ ਰਵਾਨਾ ਹੋ ਗਈ। ਖ਼ਬਰ ਲਿਖੇ ਜਾਣ ਤੱਕ ਬੱਸ ਦੇ ਡਰਾਇਵਰ ਅਤੇ ਬੱਸ ਸਵਾਰਾਂ ਸੰਬੰਧੀ ਕੋਈ ਪਤਾ ਨਹੀਂ ਲੱਗ ਸਕਿਆ।
ਸੜਕ ਹਾਦਸੇ ਦੌਰਾਨ ਜ਼ਖਮੀਂ ਹੋਏ ਵਿਅਕਤੀ |
No comments:
Post a Comment