ਵਿਦਿਅਕ ਟੂਰ ਦੌਰਾਨ ਸਰਕਾਰੀ ਹਾਈ ਸਕੂਲ ਸਹਿਜੜਾ ਦੇ ਸਟਾਫ਼ ਮੈਂਬਰ, ਵਿਦਿਆਰਥੀ। |
ਸਰਕਾਰੀ ਹਾਈ
ਸਕੂਲ ਸਹਿਜੜਾ ਦੇ ਵਿਦਿਆਰਥੀਆਂ ਵੱਲੋਂ ਮੁੱਖ ਅਧਿਆਪਕ ਰਮਿੰਦਰਪਾਲ ਸਿੰਘ ਦੀ ਅਗਵਾਈ ਹੇਠ
ਇਕ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਦਮ ਦਮਾ
ਸਾਹਿਬ ਤਲਵੰਡੀ ਸਾਬੋ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਦਿਆਂ ਬਠਿੰਡਾ
ਦੇ ਥਰਮਲ ਪਟਾਲ ਅਤੇ ਕਿਲ•ਾ ਮੁਬਾਰਕ ਦੇ ਇਤਿਹਾਰ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ
ਸਮੇਂ ਵਿਦਿਆਰਥੀਆਂ ਨੂੰ ਬੀੜ ਤਲਾਅ, ਥਰਮਲ ਝੀਲਾਂ ਅਤੇ ਰੋਜ਼ ਗਾਰਡਨ ਵੀ ਦਿਖਾਇਆ ਗਿਆ। ਇਸ
ਸਮੇਂ ਪੰਜਾਬੀ ਅਧਿਆਪਕ ਸ੍ਰੀਮਤੀ ਗੁਰਮੀਤ ਕੌਰ, ਮਾ. ਜਸਵੀਰ ਸਿੰਘ, ਆਦਿ ਸਟਾਫ਼ ਮੈਂਬਰ
ਹਾਜ਼ਿਰ ਸਨ।
No comments:
Post a Comment