ਪੱਤਰ ਪ੍ਰੇਰਕ,
ਮਹਿਲ ਕਲਾਂ, 22 ਦਸੰਬਰ
ਕਰਮਚਾਰੀ ਭਲਾਈ ਟਰੱਸਟ ਬਲਾਕ ਮਹਿਲ ਕਲਾਂ ਦੀ ਮੀਟਿੰਗ ਬੀ. ਡੀ. ਪੀ. ਓ.
ਦਫ਼ਤਰ ਮਹਿਲ ਕਲਾਂ ਵਿਖੇ ਰਜਿੰਦਰ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸਲਾਨਾ
ਚੰਦਾ 1 ਜਨਵਰੀ 2013 ਤੋਂ ਦੋ ਸੌ ਰੁਪਏ ਕਰਨ, ਸਰਵਿਸ ਦੌਰਾਨ ਕਰਮਚਾਰੀ ਦੀ ਮੌਤ ਹੋ ਜਾਣ
ਤੇ ਟਰੱਸਟ ਵੱਲੋਂ ਦਿੱਤੀ ਜਾਣ ਵਾਲੀ ਰਾਸ਼ੀ ਤੀਹ ਹਜ਼ਾਰ ਤੋਂ ਵਧਾ ਕੇ ਪੰਜਾਹ ਹਜਾਰ ਰੁਪਏ
ਕਰਨ ਦਾ ਫੈਸਲਾ ਸਰਬ ਸੰਮਤੀ ਨਾਲ ਕੀਤਾ ਗਿਆ ਅਤੇ ਸਮੂਹ ਮੈਂਬਰਾਂ ਨੂੰ ਚੰਦੇ ਦੀ ਸਾਲਾਨਾ
ਰਾਸ਼ੀ 31 ਜਨਵਰੀ 2013 ਤੱਕ ਟਰੱਸਟ ਪਾਸ ਜਮ•ਾ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਗਈ। ਇਸ
ਸਮੇਂ ਖਜਾਨਚੀ ਬਲਜਿੰਦਰ ਕੁਮਾਰ, ਸਕੱਤਰ ਹਰਮੇਲ ਸਿੰਘ, ਕਾਰਜਕਾਰੀ ਮੈਂਬਰ ਅਸ਼ਵਨੀ ਕੁਮਾਰ,
ਜਸਪਾਲ ਸਿੰਘ ਟਿੱਬਾ, ਮਾਲਵਿੰਦਰ ਸਿੰਘ ਅਤੇ ਦਲਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼
ਕੀਤੇ।
No comments:
Post a Comment