ਗੁਰਦੁਆਰਾ ਸਾਹਿਬ ਪਿੰਡ ਕਲਾਲਾ ਵਿਖੇ ਲਗਾਏ ਗਏ ਮੁਫ਼ਤ ਮੈਡੀਕਲ ਚੈੱਕਅਪ ਦੌਰਾਨ ਚੈੱਕ ਅਪ ਕਰਦੇ ਹੋਏ ਮਾਹਿਰ ਡਾਕਟਰ। (ਹੇਠਾਂ) ਮਰੀਜ਼ਾਂ ਦੇ ਟੈਸਟ ਕਰਦੇ ਹੋਏ ਐਸ. ਡੀ. ਕਾਲਜ ਆੱਫ਼ ਬੀ ਫ਼ਾਰਮੇਸੀ ਬਰਨਾਲਾ ਦੇ ਵਿਦਿਆਰਥੀ। |
ਮਹਿਲ ਕਲਾਂ, 21 ਦਸੰਬਰ
ਐਨ. ਐਸ. ਐਸ. ਵਿੰਗ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ
ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿੰਗਜ਼ ਗਰੁੱਪ ਆਫ਼ ਇੰਸਟੀਚਿਊਟ ਬਰਨਾਲਾ ਅਤੇ ਐਸ. ਡੀ. ਕਾਲਜ ਆਫ਼
ਬੀ ਫ਼ਾਰਮੇਸੀ ਦੇ ਵਿਦਿਆਰਥੀਆਂ ਵੱਲੋਂ ਪਿੰਡ ਕਲਾਲਾ ਤੋਂ ਸ਼ੁਰੂ ਕੀਤੇ ਗਏ 7 ਰੋਜ਼ਾ ਐਨ.
ਐਸ. ਕੈਂਪ ਦੇ ਅੱਜ ਪੰਜਵੇ ਦਿਨ ਗ੍ਰਾਮ ਪੰਚਾਇਤ, ਲੋਕਲ ਗੁਰਦੁਆਰਾ ਕਮੇਟੀ, ਬੁਲੰਦ ਕਮੇਟੀ
ਦੇ ਸਹਿਯੋਗ ਗੁਰਦੁਆਰਾ ਸਾਹਿਬ ਪਿੰਡ ਕਲਾਲਾ ਵਿਖੇ ਹੈਪੇਟਾਈਟਸ ਬੀ, ਹੈਪੇਟਾਈਟਸ ਸੀ ਅਤੇ
ਕੈਂਸਰ ਦਾ ਫ਼ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਪਹੁੰਚੇ ਮਾਹਿਰ ਡਾ. ਆਰ.
ਐਸ. ਸਿੱਧੂ ਦਿੱਲੀ ਹਾਰਟ ਐਂਡ ਰਿਸਰਚ ਸੈਂਟਰ ਬਠਿੰਡਾ ਅਤੇ ਡਾ. ਅਨੁਜ ਬਾਂਸਲ ਮੈਕਸ
ਹਸਪਤਾਲ ਬਠਿੰਡਾ ਨੇ ਸੰਬੋਧਨ ਕਰਦਿਆਂ ਹੈਪੇਟਾਈਟਸ ਬੀ, ਹੈਪੇਟਾਈਟਸ ਸੀ ਅਤੇ ਕੈਂਸਰ
ਵਰਗੀਆਂ ਨਾਮੁਰਾਦ ਬਿਮਾਰੀਆਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੰਦਿਆਂ ਇਨ੍ਹਾਂ ਬਿਮਾਰੀਆਂ
ਦੇ ਇਲਾਜ ਬਾਰੇ ਦੱਸਿਆ। ਸਮੇਂ ਐਨ. ਐਸ. ਐਸ. ਵਿੰਗ ਪੀ. ਟੀ. ਯੂ. ਜਲੰਧਰ ਦੇ ਕੋਆਡੀਨੇਟਰ
ਐਸ.ਐਸ ਮਹਿਤਾ, ਡਾ. ਆਸੂਤੋਸ਼, ਡਾ ਬੀਰ ਸਿੰਘ. ਤੇ ਆਰਗੇਨਾਈਜਰ ਜਗਮੀਤ ਸਿੰਘ ਬਾਵਾ,
ਕਿੰਗਜ਼ ਗਰੁੱਪ ਦੇ ਚੇਅਰਮੈਨ ਹਰਦੇਵ ਸਿੰਘ ਬਾਜਵਾ, ਐਸ. ਡੀ. ਕਾਲਜ ਮੈਨੇਜਮੈਂਟ ਕਮੇਟੀ ਦੇ
ਪ੍ਰਧਾਨ ਡਾ. ਅਨੀਸ ਪ੍ਰਕਾਸ਼, ਪ੍ਰਿੰਸੀਪਲ ਮੈਡਮ ਬਿੰਨੀ ਅਰੋੜਾ, ਪ੍ਰਿੰਸੀਪਲ ਸੰਜੀਵ
ਮਿੱਤਲ ਨੇ ਵੀ ਆਪਣੇ ਵਿਚਾਰ ਰੱਖੇ। ਇਸ ਸਮੇਂ ਡਾਕਟਰਾਂ ਵੱਲੋਂ 900 ਵਿਅਕਤੀਆਂ ਦਾ ਫ਼ਰੀ
ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਇਕ ਕੈਂਪ ਦੀ ਸਫ਼ਲਤਾ ਲਈ ਰਣਜੀਤ ਸਿੰਘ ਰਾਣਾ, ਰਾਕੇਸ਼ ਕੁਮਾਰ ਗਰਗ, ਸੂਰਜ ਕੁਮਾਰ ਬਾਂਸਲ,
ਰਾਕੇਸ਼ ਚਾਵਲਾ, ਮੈਡਮ ਅਨੂ ਗਰਗ ਤੇ ਮੈਡਮ ਵੀਰਾਂ ਗਰਗ, ਕਲੱਬ ਪ੍ਰਧਾਨ ਸਤਿਨਾਮ ਸਿੰਘ,
ਸੁਖਚੈਨ ਸਿੰਘ, ਰਾਜਵਿੰਦਰ ਸਿੰਘ ਰਾਜੂ, ਸਰਪੰਚ ਸਵਰਨ ਕੌਰ ਆਦਿ ਤੋਂ ਇਲਾਵਾ ਐਸ. ਡੀ.
ਕਾਲਜ ਆਫ਼ ਬੀ ਫ਼ਾਰਮੇਸੀ ਅਤੇ ਕਿੰਗਜ਼ ਗਰੁੱਪ ਆਫ਼ ਆਫ਼ ਇੰਸਟੀਚਿਊਟ ਬਰਨਾਲਾ ਦੇ ਵਿਦਿਆਰਥੀਆਂ
ਅਹਿਮ ਸਹਿਯੋਗ ਦਿੱਤਾ। ਅੰਤ ਵਿਚ ਰਣਜੀਤ ਸਿੰਘ ਰਾਣਾ ਵੱਲੋਂ ਸਹਿਯੋਗ ਲਈ ਸਾਰਿਆਂ ਦਾ
ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
No comments:
Post a Comment