ਮਹਿਲ ਕਲਾਂ 21 ਦਸੰਬਰ
ਸਥਾਨਕ ਸ਼ੈਲੀ ਯਾਦਗਾਰੀ ਪ੍ਰੈਸ ਕਲੱਬ (ਰਜਿ:) ਦੇ ਉਪ ਪ੍ਰਧਾਨ
ਪੱਤਰਕਾਰ ਪ੍ਰੇਮ ਕੁਮਾਰ ਪਾਸੀ ਮਾਲਕ ਨਿਊਜ਼ ਪੇਪਰ ਏਜੰਸੀ ਨੂੰ ਉਸ ਸਮੇਂ ਗਹਿਰਾ ਸਦਮਾ
ਲੱਗਾ, ਜਦ ਉਨ੍ਹਾਂ ਦੇ ਪੂਜਨੀਕ ਮਾਤਾ ਸਰਲਾ ਦੇਵੀ (67) ਸਾਲ ਧਰਮੀ ਪਤਨੀ ਸਵ: ਰਾਮ
ਪ੍ਰਕਾਸ ਪਾਸੀ ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ। ਉਨ੍ਹਾਂ ਦੀ ਬੇਵਕਤੀ ਮੌਤ
ਉੱਪਰ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਅਵਤਾਰ ਸਿੰਘ ਅਣਖੀ, ਕੁਲਵੰਤ ਸਿੰਘ
ਪੰਡੋਰੀ, ਲੋਕ ਸੰਪਰਕ ਵਿਭਾਗ ਵੱਲੋਂ ਬਲਜੀਤ ਸਿੰਘ ਪੰਡੋਰੀ, ਦੁਕਾਨਦਾਰ ਯੂਨੀਅਨ ਦੇ ਆਗੂ
ਪ੍ਰੀਤਮ ਸਿੰਘ ਦਰਦੀ, ਗਿਆਨੀ ਕਰਮ ਸਿੰਘ, ਮਾ. ਰਜਿੰਦਰ ਕੁਮਾਰ, ਮਾ. ਵਰਿੰਦਰ ਪੱਪੂ, ਮਾ.
ਰਵੀਦੀਪ, ਟਰੱਸਟ ਚੇਅਰਮੈਨ ਰਾਜਾ ਰਾਹਲ, ਪ੍ਰਵੀਨ ਕੁਮਾਰ ਪੰਮਾ, ਰਾਜਿੰਦਰਪਾਲ ਪਾਸੀ,
ਸਵਰਨ ਸਿੰਘ ਚੀਮਾ, ਪ੍ਰਿੰ. ਬਲਜਿੰਦਰ ਸਿੰਘ ਢਿੱਲੋਂ ਆਦਿ ਸਮੇਤ ਪੁੱਜੇ ਵੱਖ ਵੱਖ ਰਾਜਸੀ,
ਧਾਰਮਿਕ ਤੇ ਸਮਾਜ ਸੇਵੀ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸਮੂਹ ਪੱਤਰਕਾਰ
ਭਾਈਚਾਰੇ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਾਸੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ
ਕੀਤਾ ਹੈ। ਮਾਤਾ ਸਰਲਾ ਦੇਵੀ ਨਮਿੱਤ ਰਖਾਏ ਸਾਹਿਜ ਪਾਠ ਸਾਹਿਬ ਜੀ ਦਾ ਭੋਗ 28 ਦਸੰਬਰ
ਸ਼ੁੱਕਰਵਾਰ ਨੂੰ ਗੁਰਦੁਆਰਾ ਪਾਤਸ਼ਾਹੀ ਛੇਂਵੀ ਮਹਿਲ ਕਲਾਂ (ਬਰਨਾਲਾ) ਵਿਖੇ ਪਵੇਗਾ।
No comments:
Post a Comment