ਗੁਰਦੁਆਰਾ ਚੰਦੂਆਣਾ ਸਾਹਿਬ ਵਿਖੇ ਸੰਤ ਜਗਜੀਤ ਸਿੰਘ ਲੋਪੋ ਅਤੇ ਹੋਰਾਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਸੇਵਦਾਰ ਬਾਬਾ ਸੂਬਾ ਸਿੰਘ। |
ਪੱਤਰ ਪ੍ਰੇਰਕ,
ਮਹਿਲ ਕਲਾਂ, 20 ਦਸੰਬਰ
ਮਹਿਲ ਕਲਾਂ, 20 ਦਸੰਬਰ
ਮੀਰੀ ਪੀਰੀ ਦੇ ਮਾਲਕ ਛੇਂਵੇ ਪਾਤਸ਼ਾਹ ਸ੍ਰੀ ਗੁਰੂ
ਹਰਿਗੋਬਿੰਦ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਚੰਦੂਆਣਾ ਸਾਹਿਬ ਨਰੈਣਗੜ• ਸੋਹੀਆਂ
ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਦੀ ਸ਼ਹੀਦੀ ਨੂੰ
ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਦੀ ਅਗਵਾਈ ਹੇਠ
ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸੰਤ ਬਾਬਾ ਜਗਜੀਤ ਸਿੰਘ ਲੋਪੋ
ਵਾਲਿਆਂ ਨੇ ਪ੍ਰਬੰਧਕਾਂ ਨੂੰ ਇਸ ਉੱਦਮ ਦੀ ਵਧਾਈ ਦਿੰਦਿਆਂ ਕਿ ਅੱਜ ਜਦੋਂ ਨਵੀਂ ਪਨੀਰੀ
ਸ਼ਾਨਾਂਮੱਤੇ ਸਿੱਖ ਵਿਰਸੇ ਨੂੰ ਭੁਲਾ ਕੇ ਨਸ਼ਿਆਂ ਅਤੇ ਪਤਿੱਤਪੁੱਣੇ ਦੀ ਦਲ ਦਲ ਵਿਚ ਧਸ ਗਈ
ਹੈ ਅਜਿਹੇ ਮੌਕੇ ਧਾਰਮਿਕ ਸਮਾਗਮ ਕਰਵਾ ਕੇ ਸੰਗਤਾਂ ਨੂੰ ਗੁਰਸਿੱਖੀ ਨਾਲ ਜੋੜਨਾ ਬਹੁਤ
ਹੀ ਸ਼ਲਾਘਾਯੋਗ ਕਾਰਜ ਹੈ। ਉਨ•ਾਂ ਇਸ ਅਸਥਾਨ ਉੱਪਰ ਚਲਾਏ ਜਾ ਰਹੇ ਅਨਾਥ ਨੇਤਰਹੀਣ ਆਸ਼ਰਮ
ਅਤੇ ਗੁਰਮਤਿ ਸੰਗੀਤ ਵਿਦਿਆਲਾ ਲਈ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੰਦਿਆਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੂਬਾ ਸਰਕਾਰ ਪਾਸੋਂ ਵੀ ਇਸ ਅਸਥਾਨ ਲਈ ਆਰਥਿਕ
ਮਦਦ ਜਾਰੀ ਕਰਵਾਉਣ ਬਾਰੇ ਵਿਸ਼ਵਾਸ ਦੁਆਇਆ। ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਨੇ
ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਵੱਖ ਵੱਖ ਸ਼ਖਸੀਅਤਾਂ ਨੂੰ ਸਿਰੋਪੇ ਭੇਂਟ ਕੀਤੇ।
ਇਸ ਸਮੇਂ ਮੈਂਬਰ ਸ਼੍ਰੋਮਣੀ ਕਮੇਟੀ ਬਾਬਾ ਦਲਬਾਰ ਸਿੰਘ ਛੀਨੀਵਾਲ, ਭਾਈ ਗੁਰਮੇਲ ਸਿੰਘ,
ਭਾਈ ਜੋਗਿੰਦਰ ਸਿੰਘ ਲੁਧਿਆਣਾ, ਯੂਥ ਆਗੂ ਚਰਨਜੀਤ ਸਿੰਘ ਛੀਨੀਵਾਲ, ਸਾਬਕਾ ਸਰਪੰਚ ਦਰਸ਼ਨ
ਸਿੰਘ ਛੀਨੀਵਾਲ, ਗਿਆਨੀ ਪ੍ਰੀਤਮ ਸਿੰਘ ਆਦਿ ਵੀ ਹਾਜ਼ਰ ਸਨ। ਹਜ਼ੂਰੀ ਰਾਗੀ ਜਥੇ ਭਾਈ ਜਸਪਾਲ
ਸਿੰਘ, ਭਾਈ ਸਰਦਾਰਾ ਸਿੰਘ ਹਸਮੁੱਖ, ਭਾਈ ਗੁਰਪ੍ਰੀਤ ਸਿੰਘ ਗਹਿਲ, ਭਾਈ ਬਲਵਿੰਦਰ ਸਿੰਘ
ਤਖਤੂਪੁਰਾ, ਭਾਈ ਜਸਵੰਤ ਸਿੰਘ, ਭਾਈ ਕੇਵਲ ਸਿੰਘ ਜਲਵਾਣਾ ਨੇ ਕਥਾ ਕੀਰਤਨ ਦੁਆਰਾ ਸੰਗਤਾਂ
ਨੂੰ ਨਿਹਾਲ ਕੀਤਾ।
No comments:
Post a Comment