Pages

Sunday, December 23, 2012

ਪੰਜੀਰੀ ਦੀ ਵੰਡ ਨੂੰ ਲੈ ਕੇ ਦੋ ਔਰਤਾਂ 'ਚ ਝੜਪ


ਪੱਤਰ ਪ੍ਰੇਰਕ,
ਮਹਿਲ ਕਲਾਂ, 24 ਦਸੰਬਰ
ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਵੰਡੀ ਜਾਂਦੀ ਪੰਜੀਰੀ ਨੂੰ ਲੈ ਪਿੰਡ ਗਹਿਲ ਵਿਖੇ ਇਕ ਆਂਗਣਵਾੜੀ ਵਰਕਰ ਦੀ ਦਲਿਤ ਪਰਿਵਾਰ ਦੀ ਔਰਤ ਨਾਲ ਝੜਪ ਹੋਣ ਦਾ ਪਤਾ ਲੱਗਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆਂਗਣਵਾੜੀ ਸੈਂਟਰ ਨੰਬਰ 52 ਵਿਚ ਤਾਇਨਾਤ ਵਰਕਰ ਬਲਵੀਰ ਕੌਰ ਪਤਨੀ ਸਵਰਨ ਸਿੰਘ ਬੱਚਿਆਂ ਨੂੰ ਪੰਜੀਰੀ ਵੰਡ ਰਹੀ ਸੀ ਕਿ ਇੰਨੇ ਚਿਰ ਨੂੰ ਪਿੰਡ ਦੀ ਵਸਨੀਕ ਗੁਰਮੇਲ ਕੌਰ ਪਤਨੀ ਸਤਨਾਮ ਸਿੰਘ ਆਪਣੇ ਦਿਓਰਾਣੀ ਦੇ ਪੋਤਰੇ ਨੂੰ ਲੈ ਕੇ ਪੰਜੀਰੀ ਲੈਣ ਆ ਪਹੁੰਚੀ ਪਰ ਆਂਗਣਵਾੜੀ ਵਰਕਰ ਬਲਵੀਰ ਕੌਰ ਨੇ ਪੰਜੀਰੀ ਦੇਣ ਤੋਂ ਮਨ੍ਹਾਂ ਕਰਦਿਆਂ ਬੱਚੇ ਦੇ ਮਾਤਾ ਪਿਤਾ ਨੂੰ ਨਾਲ ਲਿਆਉਣ ਲਈ ਕਿਹਾ ਤਾਂ ਗੁਰਮੇਲ ਕੌਰ ਦੀ ਉਕਤ ਵਰਕਰ ਨਾਲ ਹੋਈ ਆਪਸੀ ਤਕਰਾਰ ਬਾਜ਼ੀ ਹੱਥੋਪਾਈ ਦਾ ਰੂਪ ਧਾਰਨ ਕਰ ਗਈ। ਇਸ ਹੱਥੋਪਾਈ ਦੌਰਾਨ ਆਂਗਣਵਾੜੀ ਵਰਕਰ ਬਲਵੀਰ ਕੌਰ ਦੇ ਕੰਨ ਉੱਪਰ ਸੱਟ ਵੱਜੀ ਅਤੇ ਉਸਨੇ ਗੁਰਮੇਲ ਕੌਰ ਉੱਪਰ ਕੰਨ ਪਾੜ ਕੇ ਵਾਲ਼ੀਆਂ ਸੋਨੇ ਦੀਆਂ ਵਾਲ਼ੀਆਂ ਲਾਹ ਕੇ ਲੈ ਜਾਣ ਦਾ ਦੋਸ਼ ਲਗਾਇਆ। ਦਲਿਤ ਔਰਤ ਗੁਰਮੇਲ ਕੌਰ ਨੇ ਸਾਰਾ ਦੋਸ਼ ਆਂਗਣਵਾੜੀ ਵਰਕਰ ਸਿਰ ਮੜ•ਦਿਆਂ ਵਾਲੀਆਂ ਚੋਰੀ ਕਰਨ ਦੇ ਦੋਸ਼ ਨੂੰ ਨਕਾਰਿਆ। ਉਸਨੇ ਕਿਹਾ ਕਿ ਆਂਗਣਵਾੜੀ ਵਰਕਰ ਨੇ ਆਪਣੇ ਪਰਿਵਾਰ ਦੀ ਮਦਦ ਨਾਲ ਮੇਰੀ ਕੁੱਟਮਾਰ ਕਰਕੇ ਗੁੱਝੀਆਂ ਸੱਟਾਂ ਮਾਰੀਆਂ। ਇਸ ਘਟਨਾ ਤੋਂ ਬਾਅਦ ਦੋਵਾਂ ਪਰਿਵਾਰਾਂ ਵੱਲੋਂ ਉਕਤ ਦੋਵੇਂ ਔਰਤਾਂ ਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਵਿਖੇ ਭਰਤੀ ਕਰਵਾਇਆ।

ਗਹਿਲ ਵਿਖੇ ਆਪਸੀ ਝੜਪ ਦੌਰਾਨ ਜ਼ਖਮੀਂ ਹੋਈਆਂ ਔਰਤਾਂ ਇਲਾਜ ਅਧੀਨ।

No comments:

Post a Comment