Pages

Friday, December 28, 2012

ਮਾਤਾ ਸਰਲਾ ਰਾਣੀ ਪਾਸੀ ਨੂੰ ਸਰਧਾਂਜਲੀਆਂ ਭੇਂਟ

ਗੁਰਦੁਆਰਾ ਪਾਤਸ਼ਾਹੀ ਛੇਂਵੀ ਮਹਿਲ ਕਲਾਂ ਵਿਖੇ ਮਾਤਾ ਸਰਲਾ ਰਾਣੀ ਪਾਸੀ ਨਮਿੱਤ ਅੰਤਿਮ ਅਰਦਾਸ ਵਿਚ ਸ਼ਾਮਿਲ ਸੰਗਤਾਂ।
ਪੱਤਰ ਪ੍ਰੇਰਕ
ਮਹਿਲ ਕਲਾਂ, 28 ਦਸੰਬਰ
ਸ਼ੈਲੀ ਯਾਦਗਾਰੀ ਪ੍ਰੈੱਸ ਕਲੱਬ ਰਜਿ. ਮਹਿਲ ਕਲਾਂ ਦੇ ਮੀਤ ਪ੍ਰਧਾਨ ਪ੍ਰੇਮ ਕੁਮਾਰ ਪਾਸੀ ਦੇ ਮਾਤਾ ਸਰਲਾ ਰਾਣੀ ਪਾਸੀ ਨਮਿੱਤ ਅੰਤਿਮ ਅਰਦਾਸ ਉਪਰੰਤ ਸਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਛੇਂਵੀ ਮਹਿਲ ਕਲਾਂ ਵਿਖੇ ਹੋਇਆ। ਇਸ ਮੌਕੇ ਵੱਖ ਵੱਖ ਰਾਜਸੀ, ਧਾਰਮਿਕ ਅਤੇ ਸਮਾਜਿਕ ਆਗੂਆਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਅਕਾਲੀ ਦਲ ਦੇ ਹਲਕਾ ਪ੍ਰਧਾਨ ਕਮਿੱਕਰ ਸਿੰਘ ਸੋਢਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ, ਜ. ਸਕੱਤਰ ਗਿਆਨੀ ਕਰਮ ਸਿੰਘ, ਜ. ਅਜਮੇਰ ਸਿੰਘ, ਸੰਮਤੀ ਮੈਂਬਰ ਜਰਨੈਲ ਸਿੰਘ ਕੁਰੜ, ਮਲਕੀਤ ਸਿੰਘ ਚੀਮਾ, ਸਵਰਨ ਸਿੰਘ ਚੀਮਾ, ਕਾਂਗਰਸੀ ਆਗੂ ਬਾਬੂ ਵਜ਼ੀਰ ਚੰਦ ਵਜੀਦਕੇ, ਸਿੱਖਿਆ ਸ਼ਾਸ਼ਤਰੀ ਯਸ਼ਪਾਲ ਸਰੀਹਾਂ, ਟਰੱਸਟ ਚੇਅਰਮੈਨ ਰਾਜਾ ਰਾਹਲ, ਸਮਾਜ ਸੇਵੀ ਮੰਗਤ ਸਿੰਘ ਸਿੱਧੂ, ਸਰਪੰਚ ਪ੍ਰਿਤਪਾਲ ਸਿੰਘ, ਬਿੱਟੂ ਚੀਮਾਂ, ਕਾਮਰੇਡ ਪ੍ਰੀਤਮ ਸਿੰਘ ਦਰਦੀ, ਗੁਰਦੀਪ ਸਿੰਘ ਟਿਵਾਣਾ, ਕਲੱਬ ਚੇਅਰਮੈਨ ਮਾ. ਰਾਜਿੰਦਰ ਕੁਮਾਰ, ਪ੍ਰਿੰ. ਬਲਜਿੰਦਰ ਸਿੰਘ ਢਿੱਲ, ਬਲਦੇਵ ਗਾਗੇਵਾਲ, ਮਜ਼ਦੂਰ ਆਗੂ ਭੋਲਾ ਸਿੰਘ, ਗੁਲਬੰਤ ਸਿੰਘ ਔਲਖ, ਭਾਨ ਸਿੰਘ ਸੰਘੇੜਾ ਆਦਿ ਆਗੂਆਂ ਨੇ ਮਾਤਾ ਸਰਲਾ ਰਾਣੀ ਨੂੰ ਸਰਧਾਂਜਲੀ ਭੇਂਟ ਕੀਤੀ। ਹਜ਼ੂਰੀ ਰਾਗੀ ਜਥੇ ਭਾਈ ਗੁਰਚਰਨ ਸਿੰਘ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ।

ਮੱਕੀ ਦੀਆਂ ਰੋਟੀਆਂ ਤੇ ਸਰੋਂ ਦੇ ਸਾਗ ਦਾ ਲੰਗਰ ਲਾਇਆ

ਮਹਿਲ ਕਲਾਂ ਵਿਖੇ ਲੁਧਿਆਣਾ ਬਠਿੰਡਾ ਮੁੱਖ ਮਾਰਗ ਉੱਤੇ ਲਗਾਏ ਲੰਗਰ ਦੌਰਾਨ ਸੰਤ ਜਸਵੀਰ ਸਿੰਘ ਖਾਲਸਾ ਕਾਲਾਮਾਲਾ ਸਾਹਿਬ ਵਾਲਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। 
ਪੱਤਰ ਪ੍ਰੇਰਕ
ਮਹਿਲ ਕਲਾਂ, 28 ਦਸੰਬਰ
ਭਾਈ ਘਨਈਆ ਸਹਾਰਾ ਕਲੱਬ ਰਜਿ. ਰਾਏਸਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਉਣ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਸਰੋਂ ਦੇ ਸਾਗ ਅਤੇ ਮੱਕੀ ਦੀਆਂ ਰੋਟੀਆਂ ਦਾ ਲੰਗਰ ਮਹਿਲ ਕਲਾਂ ਵਿਖੇ ਲੁਧਿਆਣਾ ਬਠਿੰਡਾ ਮੁੱਖ ਮਾਰਗ ਉੱਪਰ ਲਗਾਇਆ ਗਿਆ। ਜਿਸ ਦਾ ਉਦਘਾਟਨ ਮੈਂਬਰ ਸ਼੍ਰੋਮਣੀ ਕਮੇਟੀ ਸੰਤ ਜਸਵੀਰ ਸਿੰਘ ਖਾਲਸਾ ਕਾਲਾਮਾਲਾ ਸਾਹਿਬ ਵਾਲਿਆਂ ਨੇ ਕੀਤਾ। ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਾਈ ਘਨਈਆ ਦੀ ਸੋਚ ਨੂੰ ਅਪਣਾਉਣ ਦਾ ਸੱਦਾ ਦਿੱਤਾ। ਇਸ ਸਮੇਂ ਕਲੱਬ ਚੇਅਰਮੈਨ ਦਰਸ਼ਨ ਸਿੰਘ ਨਾਮਧਾਰੀ, ਪ੍ਰਧਾਨ ਡਾ. ਬਿੱਲੂ ਰਾਏਸਰ, ਹਰਮੰਦਰ ਸਿੰਘ ਕਾਲਾ, ਬੇਅੰਤ ਸਿੰਘ, ਜਗਪਾਲ ਸਿੰਘ ਘੋਨਾ, ਜਗਤਾਰ ਸਿੰਘ, ਰਾਜ ਧਾਲੀਵਾਲ, ਸਤਪਾਲ ਜੇਠੀ, ਧਰਮਿੰਦਰ ਸਿੰਘ ਧਾਲੀਵਾਲ ਆਦਿ ਨੇ ਅਹਿਮ ਸਹਿਯੋਗ ਦਿੱਤਾ।

ਮਹਿਲ ਖੁਰਦ ਵਿਖੇ ਲੰਗਰ ਲਾਇਆ

ਮਹਿਲ ਖੁਰਦ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਏ ਚਾਹ ਬਰੈੱਡ ਪਕੌੜਿਆਂ ਦੇ ਲੰਗਰ ਦਾ ਦ੍ਰਿਸ਼।
ਮਹਿਲ ਕਲਾਂ 28 ਦਸੰਬਰ
ਮਹਿਲ ਖੁਰਦ ਵਿਖੇ ਰਵੀਦਾਸ ਭਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਾਹ, ਬਰੈੱਡ, ਪਕੌੜਿਆਂ ਦਾ ਲੰਗਰ ਲਾਇਆ ਗਿਆ। ਇਸ ਸਮੇਂ ਪ੍ਰਧਾਨ ਚਰਨ ਸਿੰਘ, ਪਿਆਰਾ ਸਿੰਘ, ਜਗਤਾਰ ਸਿੰਘ, ਬਲਰਾਜ ਸਿੰਘ, ਜਸਵੰਤ ਸਿੰਘ ਲਾਲੀ, ਜੋਗਾ ਸਿੰਘ, ਨਸੀਬ ਸਿੰਘ, ਅਵਤਾਰ ਸਿੰਘ ਆਦਿ ਨੇ ਅਹਿਮ ਸਹਿਯੋਗ ਦਿੱਤਾ।

ਮਹਿਲ ਕਲਾਂ ਦਾ ਖੇਡ ਮੇਲਾ ਧੂਮ ਧੜੱਕੇ ਨਾਲ ਸ਼ੁਰੂ

ਮਹਿਲ ਕਲਾਂ ਵਿਖੇ ਚਾਰ ਰੋਜ਼ਾ ਸ਼ਾਨਦਾਰ ਪੇਂਡੂ ਖੇਡ ਮੇਲੇ ਦਾ ਉਦਘਾਟਨ ਕਰਦੇ ਹੋਏ ਐਸ. ਐਚ. ਓ. ਮਹਿਲ ਕਲਾਂ ਬਲਜੀਤ ਸਿੰਘ ਢਿੱਲੋਂ।
ਪੱਤਰ ਪ੍ਰੇਰਕ
ਮਹਿਲ ਕਲਾਂ, 28 ਦਸੰਬਰ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਰਜਿ. ਪਿੰਡ ਮਹਿਲ ਕਲਾਂ (ਬਰਨਾਲਾ) ਵੱਲੋਂ ਸਮੂਹ ਐਨ ਆਰ ਆਈਜ਼ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ 19ਵਾਂ ਚਾਰ ਰੋਜ਼ਾ ਸ਼ਾਨਦਾਰ ਪੇਂਡੂ ਖੇਡ ਮੇਲਾ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਸਟੇਡੀਅਮ ਵਿਚ ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਜਿਸ ਦਾ ਉਦਘਾਟਨ ਐਸ. ਐਚ. ਓ. ਮਹਿਲ ਕਲਾਂ ਬਲਜੀਤ ਸਿੰਘ ਢਿੱਲੋਂ ਨੇ ਕੀਤਾ। ਉਨ੍ਹਾਂ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਅਜਿਹੇ ਖੇਡ ਮੇਲੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ ਦਲ ਵਿਚ ਧਸਣ ਤੋਂ ਬਚਾਉਣ ਲਈ ਅਹਿਮ ਰੋਲ ਅਦਾ ਕਰਦੇ ਹਨ। ਇਸ ਸਮੇਂ ਸਰਪੰਚ ਹਰਭੁਪਿੰਦਰਜੀਤ ਸਿੰਘ ਲਾਡੀ, ਪ੍ਰਧਾਨ ਬਾਬਾ ਸ਼ੇਰ ਸਿੰਘ, ਰਾਜਿੰਦਰਪਾਲ ਸਿੰਘ ਬਿੱਟੂ, ਕਲੱਬ ਚੇਅਰਮੈਨ ਮਾ. ਰਾਜਿੰਦਰ ਕੁਮਾਰ, ਵਾਈਸ ਚੇਅਰਮੈਨ ਬੱਬੂ ਸ਼ਰਮਾ, ਕਨਵੀਨਰ ਮਾ. ਵਰਿੰਦਰ ਪੱਪੂ, ਸਲਾਹਕਾਰ ਮਾ. ਰਵੀਦੀਪ ਸਿੰਘ, ਮੀਤ ਪ੍ਰਧਾਨ ਰਾਜਾ ਰਾਹਲ, ਪ੍ਰਧਾਨ ਗੁਰਮੀਤ ਸਿੰਘ, ਐਨ. ਆਰ. ਆਈ ਰਾਜੂ ਕੈਨੇਡੀਅਨ, ਖ਼ਜ਼ਾਨਚੀ ਹਰਪਾਲ ਸਿੰਘ ਪਾਲਾ, ਜਗਦੀਪ ਸ਼ਰਮਾ, ਬਲਜਿੰਦਰ ਪ੍ਰਭੂ, ਮਨਦੀਪ ਧਾਲੀਵਾਲ, ਕੇਵਲ ਸਿੰਘ ਦਿਓਲ, ਬਲਵੰਤ ਸਿੰਘ ਡੂ ਆਦਿ ਸਮੂਹ ਕਲੱਬ ਮੈਂਬਰਾਂ ਅਤੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਫੁੱਟਬਾਲ ਓਪਨ ਦੇ ਮੈਚ ਸ਼ੁਰੂ ਕਰਵਾਏ ਗਏ।



ਟੂਰਨਾਂਮੈਟ ਦੇ ਸ਼ੁਰੂਆਤੀ ਸਮਾਗਮ ਦੀਆਂ ਕੁਝ ਹੋਰ ਤਸਵੀਰਾਂ




Sunday, December 23, 2012

ਕਿਸ਼ੋਰ ਸਿੱਖਿਆ ਸੰਬੰਧੀ ਪ੍ਰੋਗਰਾਮ ਕਰਵਾਇਆ

ਸਰਕਾਰੀ ਹਾਈ ਸਕੂਲ ਕਲਾਲ ਮਾਜਰਾ ਵਿਖੇ ਭਾਸ਼ਨ ਅਤੇ ਚਾਰਟ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼। 
ਪੱਤਰ ਪ੍ਰੇਰਕ,
ਮਹਿਲ ਕਲਾਂ, 23 ਦਸੰਬਰ
ਜ਼ਿਲ੍ਹਾ ਸਿੱਖਿਆ ਅਫਸਰ ਬਰਨਾਲਾ ਮੇਵਾ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਕਲਾਲ ਮਾਜਰਾ ਵਿਖੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਕਰਵਾਇਆ ਗਿਆ। ਕਿਸ਼ੋਰ ਸਿੱਖਿਆ ਦੇ ਨੋਡਲ ਅਫਸਰ ਕੁਲਵੰਤ ਸਿੰਘ ਅਤੇ ਅਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਕਿਸ਼ੋਰ ਅਵਸਥਾ ਦੌਰਾਨ ਸਰੀਰ ਵਿਚ ਆਉਣ ਵਾਲੀਆਂ ਤਬਦੀਲੀਆਂ ਅਤੇ ਸਮੱਸਿਆਵਾਂ ਬਾਰੇ ਵਿਸਥਾਰਪੂਰਪਕ ਜਾਣਕਾਰੀ ਦਿੱਤੀ। ਇਸ ਸਮੇਂ ਰੈਡ ਰਿਬਨ ਕਲੱਬ ਵੱਲੋਂ ਕਰਵਾਏ ਗਏ ਚਾਰਟ ਮੁਕਾਬਲਿਆਂ ਵਿਚ ਸੁਖਜੀਤ ਸਿੰਘ ਨੇ ਪਹਿਲਾ ਸਥਾਨ ਅਤੇ ਭਾਸ਼ਣ ਮੁਕਾਬਲਿਆਂ ਵਿਚ ਰਾਜਵੀਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਮਨਦੀਪ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਕੌਰ, ਆਰਤੀ ਸ਼ਰਮਾ, ਨਿਸ਼ਾ ਸ਼ਰਮਾ ਅਤੇ ਅਮਨਦੀਪ ਕੌਰ ਨੇ ਨਿਭਾਈ। ਜੇਤੂਆਂ ਨੂੰ ਮੁੱਖ ਅਧਿਆਪਕ ਰਵਿੰਦਰ ਸਿੰਘ, ਕਲੱਬ ਇੰਚਾਰਜ ਬਲਜਿੰਦਰ ਪ੍ਰਭੂ, ਹਰਪਾਲ ਸਿੰਘ, ਜਸਵੀਰ ਸਿੰਘ ਵੱਲੋਂ ਇਨਾਮ ਵੰਡੇ ਗਏ। ਇਸ ਉਪਰੰਤ ਕਲੱਬ ਦੇ ਵਲੰਟੀਅਰਾਂ ਨੇ ਪਿੰਡ ਕਲਾਲਾ ਮਾਜਰਾ ਵਿੱਚ ਜਾਗਰੂਕਤਾ ਰੈਲੀ ਵੀ ਕੀਤੀ।

ਪੰਜੀਰੀ ਦੀ ਵੰਡ ਨੂੰ ਲੈ ਕੇ ਦੋ ਔਰਤਾਂ 'ਚ ਝੜਪ


ਪੱਤਰ ਪ੍ਰੇਰਕ,
ਮਹਿਲ ਕਲਾਂ, 24 ਦਸੰਬਰ
ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਵੰਡੀ ਜਾਂਦੀ ਪੰਜੀਰੀ ਨੂੰ ਲੈ ਪਿੰਡ ਗਹਿਲ ਵਿਖੇ ਇਕ ਆਂਗਣਵਾੜੀ ਵਰਕਰ ਦੀ ਦਲਿਤ ਪਰਿਵਾਰ ਦੀ ਔਰਤ ਨਾਲ ਝੜਪ ਹੋਣ ਦਾ ਪਤਾ ਲੱਗਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆਂਗਣਵਾੜੀ ਸੈਂਟਰ ਨੰਬਰ 52 ਵਿਚ ਤਾਇਨਾਤ ਵਰਕਰ ਬਲਵੀਰ ਕੌਰ ਪਤਨੀ ਸਵਰਨ ਸਿੰਘ ਬੱਚਿਆਂ ਨੂੰ ਪੰਜੀਰੀ ਵੰਡ ਰਹੀ ਸੀ ਕਿ ਇੰਨੇ ਚਿਰ ਨੂੰ ਪਿੰਡ ਦੀ ਵਸਨੀਕ ਗੁਰਮੇਲ ਕੌਰ ਪਤਨੀ ਸਤਨਾਮ ਸਿੰਘ ਆਪਣੇ ਦਿਓਰਾਣੀ ਦੇ ਪੋਤਰੇ ਨੂੰ ਲੈ ਕੇ ਪੰਜੀਰੀ ਲੈਣ ਆ ਪਹੁੰਚੀ ਪਰ ਆਂਗਣਵਾੜੀ ਵਰਕਰ ਬਲਵੀਰ ਕੌਰ ਨੇ ਪੰਜੀਰੀ ਦੇਣ ਤੋਂ ਮਨ੍ਹਾਂ ਕਰਦਿਆਂ ਬੱਚੇ ਦੇ ਮਾਤਾ ਪਿਤਾ ਨੂੰ ਨਾਲ ਲਿਆਉਣ ਲਈ ਕਿਹਾ ਤਾਂ ਗੁਰਮੇਲ ਕੌਰ ਦੀ ਉਕਤ ਵਰਕਰ ਨਾਲ ਹੋਈ ਆਪਸੀ ਤਕਰਾਰ ਬਾਜ਼ੀ ਹੱਥੋਪਾਈ ਦਾ ਰੂਪ ਧਾਰਨ ਕਰ ਗਈ। ਇਸ ਹੱਥੋਪਾਈ ਦੌਰਾਨ ਆਂਗਣਵਾੜੀ ਵਰਕਰ ਬਲਵੀਰ ਕੌਰ ਦੇ ਕੰਨ ਉੱਪਰ ਸੱਟ ਵੱਜੀ ਅਤੇ ਉਸਨੇ ਗੁਰਮੇਲ ਕੌਰ ਉੱਪਰ ਕੰਨ ਪਾੜ ਕੇ ਵਾਲ਼ੀਆਂ ਸੋਨੇ ਦੀਆਂ ਵਾਲ਼ੀਆਂ ਲਾਹ ਕੇ ਲੈ ਜਾਣ ਦਾ ਦੋਸ਼ ਲਗਾਇਆ। ਦਲਿਤ ਔਰਤ ਗੁਰਮੇਲ ਕੌਰ ਨੇ ਸਾਰਾ ਦੋਸ਼ ਆਂਗਣਵਾੜੀ ਵਰਕਰ ਸਿਰ ਮੜ•ਦਿਆਂ ਵਾਲੀਆਂ ਚੋਰੀ ਕਰਨ ਦੇ ਦੋਸ਼ ਨੂੰ ਨਕਾਰਿਆ। ਉਸਨੇ ਕਿਹਾ ਕਿ ਆਂਗਣਵਾੜੀ ਵਰਕਰ ਨੇ ਆਪਣੇ ਪਰਿਵਾਰ ਦੀ ਮਦਦ ਨਾਲ ਮੇਰੀ ਕੁੱਟਮਾਰ ਕਰਕੇ ਗੁੱਝੀਆਂ ਸੱਟਾਂ ਮਾਰੀਆਂ। ਇਸ ਘਟਨਾ ਤੋਂ ਬਾਅਦ ਦੋਵਾਂ ਪਰਿਵਾਰਾਂ ਵੱਲੋਂ ਉਕਤ ਦੋਵੇਂ ਔਰਤਾਂ ਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਵਿਖੇ ਭਰਤੀ ਕਰਵਾਇਆ।

ਗਹਿਲ ਵਿਖੇ ਆਪਸੀ ਝੜਪ ਦੌਰਾਨ ਜ਼ਖਮੀਂ ਹੋਈਆਂ ਔਰਤਾਂ ਇਲਾਜ ਅਧੀਨ।

ਸਕਾਊਟ ਯੂਨਿਟ ਦੇ ਮੈਂਬਰ ਰਾਜ ਪੁਰਸਕਾਰ ਨਾਲ ਸਨਮਾਨਿਤ

Chandar Shekhar Scout unit Successfully Running in Govt High School Kalal Majra Under Supervision Of Dist Scout Commissioner Baljinder Sharma.
ਕਲਾਲ ਮਾਜਰਾ ਵਿਖੇ ਚੰਦਰ ਸ਼ੇਖਰ ਆਜ਼ਾਦ ਸਕਾਊਟ ਯੂਨਿਟ ਦੇ ਰਾਜ ਪੁਰਸਕਾਰ ਪ੍ਰਾਪਤ ਕਰਨ ਵਾਲੇ ਮੈਂਬਰਾਂ ਸਰਟੀਫ਼ਿਕੇਟ ਵੰਡੇ ਜਾਣ ਦਾ ਦ੍ਰਿਸ਼।
ਪੱਤਰ ਪ੍ਰੇਰਕ,
ਮਹਿਲ ਕਲਾਂ, 24 ਦਸੰਬਰ
ਸਰਕਾਰੀ ਹਾਈ ਸਕੂਲ ਕਲਾਲ ਮਾਜਰਾ ਵਿਖੇ ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ (ਸਕਾਊਟ) ਮਾ. ਬਲਜਿੰਦਰ ਸ਼ਰਮਾ ਦੀ ਰਹਿਨੁਮਾਈ ਹੇਠ ਚੱਲ ਰਹੇ ਚੰਦਰ ਸ਼ੇਖਰ ਆਜ਼ਾਦ ਸਕਾਊਟ ਯੂਨਿਟ ਦੇ ਨੌਂ ਮੈਂਬਰਾਂ ਨੂੰ ਸਕਾਊਟ ਐਂਡ ਗਾਈਡ ਪੰਜਾਬ, ਚੰਡੀਗੜ ਵੱਲੋਂ ਰਾਜ ਪੁਰਸਕਾਰ ਦੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਮੁੱਖ ਅਧਿਆਪਕ ਰਵਿੰਦਰ ਸਿੰਘ ਨੇ ਚੰਦਰ ਸ਼ੇਖਰ ਆਜ਼ਾਦ ਯੂਨਿਟ ਦੇ ਮੈਂਬਰ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਕਾਊਟ ਐਂਡ ਗਾਈਡ ਪੰਜਾਬ, ਚੰਡੀਗੜ ਵੱਲੋਂ ਭੇਜੇ ਗਏ ਸਰਟੀਫ਼ਿਕੇਟ ਵੰਡੇ। ਇਸ ਸਮੇਂ ਹਰਪਾਲ ਸਿੰਘ ਡੀ. ਪੀ, ਮਾ. ਅਜੀਤ ਸਿੰਘ, ਕੰਪਿਊਟਰ ਟੀਚਰ ਮਨਦੀਪ ਸਿੰਘ ਧਾਲੀਵਾਲ, ਮੈਡਮ ਜਗਦੀਸ਼ ਕੌਰ ਆਦਿ ਹਾਜ਼ਰ ਸਨ।

ਟਰੱਕ ਅਪਰੇਟਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ- ਕੀਤੂ

ਮਹਿਲ ਕਲਾਂ ਵਿਖੇ ਟਰੱਕ ਅਪ੍ਰੇਟਰਾਂ ਨੂੰ ਗੱਲੇ ਦੀ ਰਾਸ਼ੀ ਵੰਡਦੇ ਹੋਏ ਪ੍ਰਧਾਨ ਕੁਲਵੰਤ ਸਿੰਘ ਕੀਤੂ। 
ਪੱਤਰ ਪ੍ਰੇਰਕ,
ਮਹਿਲ ਕਲਾਂ, 24 ਦਸੰਬਰ
ਜ਼ਿਲ੍ਹਾ ਬਰਨਾਲਾ ਅੰਦਰਲੇ ਟਰੱਕ ਅਪਰੇਟਰਾਂ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਪ੍ਰਗਟਾਵਾ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਕੀਤੂ ਨੇ ਦੀ ਦਸ਼ਮੇਸ਼ ਟਰੱਕ ਅਪਰੇਟਰ ਯੂਨੀਅਨ ਮਹਿਲ ਕਲਾਂ ਵਿਖੇ ਟਰੱਕ ਅਪਰੇਟਰਾਂ ਨੂੰ ਗੱਲੇ ਦੀ ਰਾਸ਼ੀ ਵੰਡਣ ਉਪਰੰਤ ਬੋਲਦਿਆਂ ਕੀਤਾ। ਉਨ੍ਹਾਂ ਕਿਹਾ ਕਿ 90% ਰਾਸ਼ੀ ਦਾ ਭੁਗਤਾਨ ਟਰੱਕ ਅਪਰੇਟਰਾਂ ਨੂੰ ਹੁਣ ਤੱਕ ਕੀਤਾ ਜਾ ਚੁੱਕਾ ਹੈ ਅਤੇ ਬਕਾਇਆ ਰਾਸ਼ੀ ਆਉਂਦੇ ਕੁਝ ਦਿਨਾਂ 'ਚ ਟਰੱਕ ਅਪ੍ਰੇਟਰਾਂ ਨੂੰ ਵੰਡ ਦਿੱਤੀ ਜਾਵੇਗੀ। ਇਸ ਸਮੇਂ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਭੁਪਿੰਦਰ ਜੀਤ ਸਿੰਘ ਲਾਡੀ, ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਚੂੰਘਾਂ, ਬਲਦੇਵ ਸਿੰਘ ਗਾਗੇਵਾਲ, ਜਗਦੇਵ ਸਿੰਘ ਛੀਨੀਵਾਲ, ਗੁਰਮੇਲ ਸਿੰਘ ਕਲਾਲਾ, ਪ੍ਰੀਤਮ ਸਿੰਘ ਤਾਊ, ਜਗਸੀਰ ਸਿੰਘ ਸੀਰਾ, ਨਾਜਰ ਸਿੰਘ ਗੰਗੋਹਰ, ਹਰੀ ਸਿੰਘ ਮਹਿਲ ਖੁਰਦ, ਜਗਰਾਜ ਸਿੰਘ ਦੱਧਾਹੂਰ, ਪਰਮਜੀਤ ਸਿੰਘ ਢਿੱਲੋਂ, ਸਮਰੱਥ ਸਿੰਘ ਮੁਨਸ਼ੀ, ਜਗਤਾਰ ਸਿੰਘ ਮੁਨਸ਼ੀ ਆਦਿ ਹਾਜ਼ਰ ਸਨ।

ਅੱਖਾਂ ਦਾ ਫ਼ਰੀ ਚੈੱਕਅਪ ਕੈਂਪ ਲਗਾਇਆ

Free Eye Checkup Camp At Mehal Khurd, Dr. Mandeep Kaur Grewal, Surinder Singh Jalaldiwal, Charanpal Singh Canadian, Malwa Nursing College Mehal Kalan
ਮਹਿਲ ਖੁਰਦ ਵਿਖੇ ਅੱਖਾਂ ਦੇ ਫ਼ਰੀ ਚੈੱਕਅਪ ਕੈਂਪ ਦਾ ਉਦਘਾਟਨ ਕਰਨ ਉਪਰੰਤ ਚਰਨਪਾਲ ਸਿੰਘ ਗਿੱਲ ਕੈਨੇਡੀਅਨ ਡਾਕਟਰਾਂ ਦੀ ਟੀਮ ਨਾਲ।
ਪੱਤਰ ਪ੍ਰੇਰਕ,
ਮਹਿਲ ਕਲਾਂ, 24 ਦਸੰਬਰ
ਮਹਿਲ ਖੁਰਦ ਵਿਖੇ ਚਰਨਪਾਲ ਸਿੰਘ ਗਿੱਲ ਕੈਨੇਡੀਅਨ ਵੱਲੋਂ ਆਪਣੀ ਸਵ. ਮਾਤਾ ਹਰਨਾਮ ਕੌਰ ਗਿੱਲ ਦੀ ਯਾਦ ਵਿਚ ਅੱਖਾਂ ਦਾ ਫ਼ਰੀ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਗਰੇਵਾਲ ਲਾਈਫ਼ ਕੇਅਰ ਸੈਂਟਰ ਮਨਸੂਰਾਂ ਦੇ ਡਾ. ਮਨਦੀਪ ਕੌਰ ਗਰੇਵਾਲ ਨੇ ਆਪਣੀ ਸਹਿਯੋਗੀ ਟੀਮ ਸਮੇਤ 400 ਮਰੀਜ਼ਾਂ ਦਾ ਚੈੱਕਅਪ ਕਰਕੇ ਲੋੜਵੰਦਾਂ ਨੂੰ ਮੁਫ਼ਤ ਐਨਕਾਂ ਅਤੇ ਦਵਾਈਆਂ ਦਿੱਤੀਆਂ। ਇਸ ਸਮੇਂ ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਗੁਲਬੰਤ ਸਿੰਘ ਔਲਖ, ਡਾ. ਹਰਮਿੰਦਰ ਸਿੱਧੂ ਅਮਰ ਸਿੰਘ, ਸਰਪੰਚ ਜੋਗਿੰਦਰ ਸਿੰਘ, ਨੰ. ਬਲਵੀਰ ਸਿੰਘ, ਨਛੱਤਰ ਸਿੰਘ ਕਲਕੱਤਾ, ਸਾਬਕਾ ਸਰਪੰਚ ਭਜਨ ਸਿੰਘ, ਗੁਰੀ ਔਲਖ, ਮਨਦੀਪ ਨੋਨੀ ਆਦਿ ਤੋਂ ਇਲਾਵਾ ਮਾਲਵਾ ਨਰਸਿੰਗ ਕਾਲਜ ਮਹਿਲ ਕਲਾਂ ਦੀਆਂ ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ।

ਕਲਾਲਾ ਵਿਖੇ 7 ਰੋਜ਼ਾ ਐਨ. ਐਸ. ਐਸ. ਕੈਂਪ ਸਮਾਪਤ

ਕਲਾਲਾ ਵਿਖੇ 7 ਰੋਜ਼ਾ ਐਨ. ਐਸ. ਐਸ. ਕੈਂਪ ਦੇ ਸਮਾਪਤੀ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡਦੇ ਹੋਏ ਡਾ. ਗੁਰਮੇਜ ਸਿੰਘ ਆਸਟ੍ਰੇਲੀਆ, ਚੇਅਰਮੈਨ ਹਰਦੇਵ ਸਿੰਘ ਬਾਜਵਾ, ਰਣਜੀਤ ਸਿੰਘ ਰਾਣਾ ਆਦਿ। (ਹੇਠਾਂ) ਵਿਦਿਆਰਥੀਆਂ ਦਾ ਇਕੱਠ।
ਪੱਤਰ ਪ੍ਰੇਰਕ
ਮਹਿਲ ਕਲਾਂ, 24 ਦਸੰਬਰ
ਐਨ. ਐਸ. ਐਸ. ਵਿੰਗ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿੰਗਜ਼ ਗਰੁੱਪ ਆਫ਼ ਇੰਸਟੀਚਿਊਟ ਬਰਨਾਲਾ ਅਤੇ ਐਸ. ਡੀ. ਕਾਲਜ ਆਫ਼ ਬੀ ਫ਼ਾਰਮੇਸੀ ਬਰਨਾਲਾ ਦੇ ਵਿਦਿਆਰਥੀਆਂ ਵੱਲੋਂ ਹਲਕਾ ਮਹਿਲ ਕਲਾਂ ਦੇ ਪਿੰਡ ਕਲਾਲਾ ਸਮੇਤ ਛੀਨੀਵਾਲ ਕਲਾਂ, ਚੰਨਣਵਾਲ, ਰਾਏਸਰ ਪੰਜਾਬ, ਰਾਏਸਰ ਪਟਿਆਲਾ, ਚੁਹਾਣਕੇ, ਸਹਿਜੜਾ ਅੰਦਰ 16 ਦਸੰਬਰ ਤੋਂ ਸ਼ੁਰੂ ਕੀਤੇ ਗਏ 7 ਰੋਜ਼ਾ ਐਨ. ਐਸ. ਐਸ. ਕੈਂਪ ਤਹਿਤ ਹੈਪੇਟਾਈਟਸ ਬੀ, ਹੈਪੇਟਾਈਟਸ ਸੀ, ਕੈਂਸਰ ਅਤੇ ਦਿਲ ਦੀਆਂ ਬਿਮਾਰੀ ਸੰਬੰਧੀ ਕੀਤਾ ਗਿਆ ਸਰਵੇ ਅੱਜ ਸਮਾਪਤ ਹੋ ਗਿਆ। ਗੁਰਦੁਆਰਾ ਸਾਹਿਬ ਪਿੰਡ ਕਲਾਲਾ ਵਿਖੇ ਹੋਏ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਗੁਰਮੇਜ ਸਿੰਘ ਆਸਟ੍ਰੇਲੀਆ, ਰਣਜੀਤ ਸਿੰਘ ਰਾਣਾ, ਨੇ ਪ੍ਰਬੰਧਕਾਂ ਦੀ ਇਸ ਉਪਰਾਲੇ ਲਈ ਸ਼ਲਾਘਾ ਕਰਦਿਆਂ ਕਿਹਾ ਅੱਜ ਦੇ ਸਮੇਂ ਅਜਿਹੇ ਕੈਂਪਾ ਦਾ ਆਯੋਜਨ ਅਹਿਮ ਮਹੱਤਤਾ ਰੱਖਦਾ। ਉਨ੍ਹਾਂ ਕਿਹਾ ਕਿ ਹੈਪੇਟਾਈਟਸ ਬੀ, ਹੈਪੇਟਾਈਟਸ ਸੀ, ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਅਪਣੇ ਖਾਣ ਪੀਣ ਅਤੇ ਰਹਿਣ ਸਹਿਣ ਦੇ ਢੰਗਾਂ ਵਿਚ ਤਬਦੀਲੀ ਲਿਆਉਣੀ ਪਵੇਗੀ। ਐਨ. ਐਸ. ਐਸ. ਵਿੰਗ ਪੀ. ਟੀ. ਯੂ. ਜਲੰਧਰ ਦੇ ਕੁਆਰਡੀਨੇਟਰ ਡਾ. ਜਗਮੀਤ ਬਾਵਾ, ਡਾ. ਐਸ. ਐਸ. ਮਹਿਤਾ ਅਤੇ ਡਾ. ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ 800 ਵਿਅਕਤੀਆਂ ਦੇ ਕੀਤੇ ਗਏ ਟੈਸਟਾਂ ਚੋਂ 249 ਵਿਅਕਤੀ ਹੈਪੇਟਾਈਟਸ ਤੋਂ ਪ੍ਰਭਾਵਿਤ ਹਨ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਹਨਾਂ ਘਾਤਕ ਬਿਮਾਰੀਆਂ ਤੋਂ ਬਚਾਅ ਅਤੇ ਇਲਾਜ ਬਾਰੇ ਵਿਸਥਾਰਪੂਰਬਕ ਚਾਨਣਾ ਪਾਇਆ। ਇਸ ਸਮੇਂ ਮੁੱਖ ਮਹਿਮਾਨ ਅਤੇ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਚੇਅਰਮੈਨ ਹਰਦੇਵ ਸਿੰਘ ਬਾਜਵਾ, ਵਾਈਸ ਚੇਅਰਮੈਨ ਬਲਦੇਵ ਸਿੰਘ ਬਾਜਵਾ, ਐਮ. ਡੀ. ਗੁਰਵਿੰਦਰ ਸਿੰਘ, ਪ੍ਰੋਗਰਾਮ ਅਫ਼ਸਰ ਬੀਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਐਸ. ਡੀ. ਕਾਲਜ ਆਫ਼ ਬੀ ਫ਼ਾਰਮੇਸੀ ਬਰਨਾਲਾ ਦੇ ਸੀਨੀ. ਪ੍ਰੋ. ਰਾਕੇਸ਼ ਕੁਮਾਰ ਗਰਗ, ਮੈਡਮ ਵੀਰਾਂ ਗਰਗ, ਪਰਮਜੀਤ ਸਿੰਘ ਬਾਜਵਾ, ਹਰਮਨਪ੍ਰੀਤ ਸਿੰਘ ਬਾਜਵਾ, ਸਰਪੰਚ ਸਵਰਨ ਕੌਰ, ਗ੍ਰਾਮ ਪੰਚਾਇਤ, ਲੋਕਲ ਗੁਰਦੁਆਰਾ ਕਮੇਟੀ, ਬੁਲੰਦ ਕਮੇਟੀ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।

Saturday, December 22, 2012

ਮਹਿਲ ਕਲਾਂ ਨੇੜੇ ਧੁੰਦ ਕਾਰਨ ਵਾਪਰਿਆਂ ਭਿਆਨਕ ਸੜਕ ਹਾਦਸਾ

Sentro Car And Bus Accident On Ludhiana Barnala Highway Near Mehal Kalan
ਮਹਿਲ ਕਲਾਂ ਵਿਖੇ ਹਾਦਸਾਗ੍ਰਸਤ ਹੋਏ ਵਾਹਨ।
►ਸੈਂਟਰੋ ਕਾਰ ਅਤੇ ਬੱਸ ਦੀ ਆਹਮੋ ਸਾਹਮਣੀ ਟੱਕਰ ਵਿਚ ਇਕ ਲੜਕੀ ਸਮੇਤ 4 ਜ਼ਖਮੀ
►ਜ਼ਖਮੀਆਂ ਵਿਚ ਪਿਓ ਧੀ ਸ਼ਾਮਿਲ
►ਸੰਘਣੀ ਧੁੰਦ ਕਾਰਨ ਸਵੇਰੇ 8 ਵਜੇ ਵਾਪਰਿਆ ਹਾਦਸਾ
►ਜ਼ਖਮੀਆਂ ਨੂੰ ਡੀ. ਐਮ. ਸੀ. ਲੁਧਿਆਣਾ ਭੇਜਿਆ
ਪੱਤਰ ਪ੍ਰੇਰਕ
ਮਹਿਲ ਕਲਾਂ, 23 ਦਸੰਬਰ
ਇੱਥੇ ਲੁਧਿਆਣਾ ਬਠਿੰਡਾ ਮੁੱਖ ਮਾਰਗ ਉੱਤੇ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਨਜ਼ਦੀਕ ਅੱਜ ਸਵੇਰੇ ਜ਼ਿਆਦਾ ਸੰਘਣੀ ਪੈਣ ਧੁੰਦ ਕਾਰਨ ਰਾਏਕੋਟ ਸਾਈਡ ਤੋਂ ਜਾ ਰਹੀ ਕਾਰ ਅਤੇ ਬਰਨਾਲਾ ਸਾਈਡ ਤੋਂ ਆ ਰਹੀ ਬੱਸ ਦੀ ਆਹਮੋ ਸਾਹਮਣੀ ਹੋਈ ਜ਼ਬਰਦਸਤ ਟੱਕਰ ਵਿਚ 4 ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮੌਕੇ ਤੋਂ ਇਕੱਠ ਕੀਤੀ ਜਾਣਕਾਰੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਕਬਾ ਦੇ ਵਸਨੀਕ ਹਰਜੀਤ ਸਿੰਘ ਪੁੱਤਰ ਨਛੱਤਰ ਸਿੰਘ, ਰਮਨਜੋਤ ਸਿੰਘ ਪੁੱਤਰੀ ਹਰਜੀਤ ਸਿੰਘ, ਅਮਰਜੀਤ ਸਿੰਘ ਪੁੱਤਰ ਬਖਤੌਰ ਸਿੰਘ, ਬਲਦੇਵ ਸਿੰਘ ਪੁੱਤਰ ਮਲਕੀਤ ਸਿੰਘ ਅੱਜ ਸਵੇਰੇ ਆਪਣੀ ਸੈਂਟਰੋ ਕਾਰ ਰਾਹੀਂ ਪਾਤੜਾਂ (ਸੰਗਰੂਰ) ਤੋਂ ਸ਼ੂਗਰ ਦੀ ਬਿਮਾਰੀ ਦੀ ਦਵਾਈ ਲੈ ਜਾ ਰਹੇ ਸੀ। ਸਵੇਰੇ ਅੱਜ ਵਜੇ ਦੇ ਕਰੀਬ ਮਹਿਲ ਕਲਾਂ ਵਿਖੇ ਲੁਧਿਆਣਾ ਬਠਿੰਡਾ ਮੁੱਖ ਮਾਰਗ ਉੱਤੇ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਕੋਲੋਂ ਲੰਘਦੇ ਸਮੇਂ ਉਨ੍ਹਾਂ ਦੀ ਸੈਂਟਰੋ ਕਾਰ ਸੰਘਣੀ ਧੁੰਦ ਕਾਰਨ ਅੱਗੇ ਦਿਖਾਈ ਨਾ ਦੇਣ ਕਰਕੇ ਬਰਨਾਲਾ ਸਾਈਡ ਤੋਂ ਆ ਰਹੀ ਨਿੱਜੀ ਕੰਪਨੀ ਦੀ ਟੂਰ ਤੇ ਜਾ ਰਹੀ ਬੱਸ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਈ।
ਸੜਕ ਹਾਦਸੇ ਦੌਰਾਨ ਜ਼ਖਮੀਂ ਹੋਏ ਵਿਅਕਤੀ
ਇਸ ਦੁਰਘਟਨਾ ਦੌਰਾਨ ਕਾਰ ਸਵਾਰ ਚਾਰੇ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਰ ਗਏ। ਬੱਸ ਚਾਲਕ ਅਤੇ ਬੱਸ ਸਵਾਰ ਬੱਸ ਨੂੰ ਘਟਨਾ ਸਥਾਨ ਤੇ ਹੀ ਛੱਡ ਕੇ ਮੌਕੇ ਦਾ ਫਾਇਦਾ ਉਠਾ ਕੇ ਹੋ ਗਿਆ। ਆਹਮੋ ਸਾਹਮਣੀ ਹੋਈ ਇਸ ਜਬਰਦਸਤ ਟੱਕਰ ਵਿਚ ਸੈਂਟਰੋ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਐਕਸੀਡੈਂਟ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ 108 ਐਂਬੂਲੈਂਸ ਰਾਹੀਂ ਤੇਜ਼ੀ ਨਾਲ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਨੇ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਦੇ ਉਪਰੰਤ ਉਨ੍ਹਾਂ ਨੂੰ ਜ਼ਿਆਦਾ ਗੰਭੀਰ ਹਾਲਤ ਹੋਣ ਕਰਕੇ ਦਇਆਨੰਦ ਮੈਡੀਕਲ ਕਾਲਜ ਐਂਡ ਹਸਪਤਾਲ ਲੁਧਿਆਣਾ ਭੇਜ ਦਿੱਤਾ ਗਿਆ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਖਮੀਆਂ ਵਿਚੋਂ ਲੜਕੀ ਰਮਨਜੋਤ ਕੌਰ ਦੀ ਸਥਿਤੀ ਠੀਕ ਹੈ ਜਦਕਿ ਬਾਕੀ ਤਿੰਨੇ ਵਿਅਕਤੀ ਬੇਹੋਸ਼ੀ ਦੀ ਹਾਲਤ ਵਿਚ ਹਨ। ਥਾਣੇਦਾਰ ਰਣਧੀਰ ਸਿੰਘ ਨੇ ਪੁਲਿਸ ਥਾਣਾ ਮਹਿਲ ਕਲਾਂ ਦੀ ਟੀਮ ਸਮੇਤ ਦੁਰਘਟਨਾ ਵਾਲੇ ਸਥਾਨ ਉੱਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਉਪਰੰਤ ਪੁਲਿਸ ਅਧਿਕਾਰੀਆਂ ਦੀ ਟੀਮ ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦੇ ਬਿਆਨ ਲੈਣ ਲਈ ਦਇਆਨੰਦ ਮੈਡੀਕਲ ਕਾਲਜ ਐਂਡ ਹਸਪਤਾਲ ਲੁਧਿਆਣਾ ਲਈ ਰਵਾਨਾ ਹੋ ਗਈ। ਖ਼ਬਰ ਲਿਖੇ ਜਾਣ ਤੱਕ ਬੱਸ ਦੇ ਡਰਾਇਵਰ ਅਤੇ ਬੱਸ ਸਵਾਰਾਂ ਸੰਬੰਧੀ ਕੋਈ ਪਤਾ ਨਹੀਂ ਲੱਗ ਸਕਿਆ।

ਸਹਿਤਕਾਰ ਡਾ. ਕੋਮਲ ਅਤੇ ਪੰਛੀ ਦਾ ਸਨਮਾਨ 31 ਨੂੰ

ਮਹਿਲ ਕਲਾਂ, 22 ਦਸੰਬਰ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਰਜਿ ਪਿੰਡ ਮਹਿਲ ਕਲਾਂ (ਬਰਨਾਲਾ) ਵੱਲੋਂ ਐਨ ਆਰ ਆਈਜ਼ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਸਟੇਡੀਅਮ ਵਿਖੇ ਕਰਵਾਏ ਜਾ ਰਹੇ 19ਵੇਂ ਚਾਰ ਰੋਜ਼ਾ ਸ਼ਾਨਦਾਰ ਪੇਂਡੂ ਖੇਡ ਮੇਲੇ ਦੇ ਆਖਰੀ ਦਿਨ 31 ਦਸੰਬਰ ਨੂੰ ਕੀਤੇ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਪੰਜਾਬ ਸਹਿਤ ਦੇ ਖੇਤਰ ਵਿਚ ਨਾਮਣਾ ਖੱਟ ਚੁੱਕੇ ਪਿੰਡ ਦੇ ਜੰਮਪਲ਼ ਪ੍ਰਸਿੱਧ ਸਹਿਤਕਾਰ ਡਾ. ਅਮਰ ਕੋਮਲ ਅਤੇ ਇਤਿਹਾਸਕਾਰ ਸੁਰਜੀਤ ਸਿੰਘ ਪੰਛੀ ਨੂੰ ਵਿਸ਼ੇਸ਼ ਐਵਾਰਡ ਭੇਂਟ ਕਰਕੇ ਸਨਮਾਨਿਤ ਕੀਤਾ ਜਾਵੇਗਾ। ਇਹ ਜਾਣਕਾਰੀ ਕਲੱਬ ਚੇਅਰਮੈਨ ਮਾ. ਰਾਜਿੰਦਰ ਕੁਮਾਰ, ਕਨਵੀਨਰ ਮਾ. ਵਰਿੰਦਰ ਪੱਪੂ, ਮੀਤ ਪ੍ਰਧਾਨ ਰਾਜਾ ਰਾਹਲ, ਪ੍ਰਧਾਨ ਗੁਰਮੀਤ ਸਿੰਘ, ਐਨ. ਆਰ. ਆਈ ਰਾਜੂ ਕੈਨੇਡੀਅਨ, ਬਲਜਿੰਦਰ ਪ੍ਰਭੂ ਆਦਿ ਪ੍ਰਬੰਧਕਾਂ ਨੇ ਦਿੱਤੀ।

ਕਰਮਚਾਰੀ ਭਲਾਈ ਟਰੱਸਟ ਦੀ ਮੀਟਿੰਗ 'ਚ ਅਹਿਮ ਫ਼ੈਸਲੇ

ਪੱਤਰ ਪ੍ਰੇਰਕ,
ਮਹਿਲ ਕਲਾਂ, 22 ਦਸੰਬਰ
ਕਰਮਚਾਰੀ ਭਲਾਈ ਟਰੱਸਟ ਬਲਾਕ ਮਹਿਲ ਕਲਾਂ ਦੀ ਮੀਟਿੰਗ ਬੀ. ਡੀ. ਪੀ. ਓ. ਦਫ਼ਤਰ ਮਹਿਲ ਕਲਾਂ ਵਿਖੇ ਰਜਿੰਦਰ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸਲਾਨਾ ਚੰਦਾ 1 ਜਨਵਰੀ 2013 ਤੋਂ ਦੋ ਸੌ ਰੁਪਏ ਕਰਨ, ਸਰਵਿਸ ਦੌਰਾਨ ਕਰਮਚਾਰੀ ਦੀ ਮੌਤ ਹੋ ਜਾਣ ਤੇ ਟਰੱਸਟ ਵੱਲੋਂ ਦਿੱਤੀ ਜਾਣ ਵਾਲੀ ਰਾਸ਼ੀ ਤੀਹ ਹਜ਼ਾਰ ਤੋਂ ਵਧਾ ਕੇ ਪੰਜਾਹ ਹਜਾਰ ਰੁਪਏ ਕਰਨ ਦਾ ਫੈਸਲਾ ਸਰਬ ਸੰਮਤੀ ਨਾਲ ਕੀਤਾ ਗਿਆ ਅਤੇ ਸਮੂਹ ਮੈਂਬਰਾਂ ਨੂੰ ਚੰਦੇ ਦੀ ਸਾਲਾਨਾ ਰਾਸ਼ੀ 31 ਜਨਵਰੀ 2013 ਤੱਕ ਟਰੱਸਟ ਪਾਸ ਜਮ•ਾ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਗਈ। ਇਸ ਸਮੇਂ ਖਜਾਨਚੀ ਬਲਜਿੰਦਰ ਕੁਮਾਰ, ਸਕੱਤਰ ਹਰਮੇਲ ਸਿੰਘ, ਕਾਰਜਕਾਰੀ ਮੈਂਬਰ ਅਸ਼ਵਨੀ ਕੁਮਾਰ, ਜਸਪਾਲ ਸਿੰਘ ਟਿੱਬਾ, ਮਾਲਵਿੰਦਰ ਸਿੰਘ ਅਤੇ ਦਲਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਕਿਸਾਨ ਸਿਖਲਾਈ ਕੈਂਪ ਲਗਾਇਆ

ਮਹਿਲ ਕਲਾਂ ਵਿਖੇ ਕਿਸਾਨ ਸਿਖਲਾਈ ਕੈਂਪ ਦੌਰਾਨ ਕਿਸਾਨਾਂ ਨੂੰ ਜਾਣਕਾਰੀ ਦਿੰਦੇ ਹੋਏ ਖੇਤੀ ਮਾਹਿਰ।
ਪੱਤਰ ਪ੍ਰੇਰਕ,
ਮਹਿਲ ਕਲਾਂ 22 ਦਸੰਬਰ
ਮਹਿਲ  ਕਲਾਂ ਸੋਢੇ ਵਿਖੇ ਮਾਡਰਨ ਇਨਸੈਕਟੀਸਾਈਡਜ਼ ਲਿਮਟਿਡ ਅਤੇ ਮੈਪਲ ਬਾਇਓਸਿਸ ਲਿਮਟਿਡ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਪਹੁੰਚੇ ਖੇਤੀ ਮਾਹਿਰ ਬਲਦੇਵ ਸਿੰਘ ਬਰਾੜ, ਬਲਜੀਤ ਸਿੰਘ ਬਰਾੜ ਨੇ ਕਿਸਾਨਾਂ ਨੂੰ ਫਸਲਾਂ ਦੇ ਬੀਜਣ ਤੋਂ ਲੈ ਕੇ ਕੱਟਣ ਤੱਕ ਵਧੀਆਂ ਢੰਗ ਨਾਲ ਪਾਲਣ ਪੋਸ਼ਣ ਕਰਨ ਸੰਬੰਧੀ ਵੱਧ ਨੁਕਤਿਆਂ ਤੇ ਵਿਸਥਾਰਪੂਰਬਕ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਮਿੱਟੀ ਅਤੇ ਪਾਣੀ ਟੈਸਟ ਕਰਾ ਕੇ ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਿਰਧਾਰਿਤ ਕੀਤੇ ਮਾਪਦੰਡਾਂ ਅਨੁਸਾਰ ਹੀ ਰਸਾਇਣਿਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਫ਼ਸਲਾਂ ਦੇ ਵਧੇਰੇ ਪ੍ਰਾਪਤ ਕੀਤਾ ਜਾ ਸਕੇ। ਇਸ ਸਮੇਂ ਗੁਲਬੰਤ ਸਿੰਘ ਔਲਖ ਆੜਤੀਏ, ਨਛੱਤਰ ਸਿੰਘ ਕਲਕੱਤਾ, ਕਿਸਾਨ ਆਗੂ ਮਲਕੀਤ ਸਿੰਘ ਈਨਾ, ਸਾਬਕਾ ਸਰਪੰਚ ਹਰਭਜਨ ਸਿੰਘ, ਪੰਚ ਗੋਬਿੰਦਰ ਸਿੰਘ ਸਿੱਧੂ, ਸੁਖਦੇਵ ਸਿੰਘ ਬੁੱਟਰ, ਸੈਕਟਰੀ ਭੋਲਾ ਸਿੰਘ ਕਲਾਲ ਮਾਜਰਾ, ਸ਼ਮਿੰਦਰ ਸਿੰਘ ਰਾਏਸਰ ਆਦਿ ਹਾਜ਼ਰ ਸਨ।

ਕਿਸਾਨ ਨਛੱਤਰ ਸਿੰਘ ਦੀ ਗਾਂ ਨੇ ਮੋਹਰੀ ਸਥਾਨ ਪ੍ਰਾਪਤ ਕੀਤਾ

ਪਸ਼ੂ ਪਾਲਕ ਕਿਸਾਨ ਨਛੱਤਰ ਸਿੰਘ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਮਕਾਬਲਾ ਜੇਤੂ ਐਚ. ਐਫ. ਨਸਲ ਦੀ ਗਾਂ ਨਾਲ।
ਮਹਿਲ ਕਲਾਂ 22 ਦਸੰਬਰ

ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਧਨੌਲਾ ਵਿਖੇ ਲਗਾਏ ਗਏ ਪਸ਼ੂ ਧਨ ਮੇਲੇ ਦੌਰਾਨ ਪਸ਼ੂ ਧਨ ਮੇਲੇ ਦੌਰਾਨ ਸਫ਼ਲ ਪਸ਼ੂ ਪਾਲਕ ਕਿਸਾਨ ਨਛੱਤਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਵਜੀਦਕੇ ਦੀ ਐਚ. ਐਫ. ਨਸਲ ਦੀ ਗਾਂ ਨੇ ਮੋਹਰੀ ਸਥਾਨ ਪ੍ਰਾਪਤ ਕਰਦਿਆਂ ਨਗਦ ਇਨਾਮ ਪ੍ਰਾਪਤ ਕੀਤੇ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਨਗਦ ਰਾਸ਼ੀ ਅਤੇ ਸਨਮਾਨ ਪੱਤਰ ਭੇਂਟ ਕਰਕੇ ਕਿਸਾਨ ਨਛੱਤਰ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ. ਦਰਸ਼ਨ ਸਿੰਘ, ਡਾ. ਕੁਲਵੰਤ ਸਿੰਘ ਆਦਿ ਵੀ ਹਾਜ਼ਿਰ ਸਨ।

ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ



ਵਿਦਿਅਕ ਟੂਰ ਦੌਰਾਨ ਸਰਕਾਰੀ ਹਾਈ ਸਕੂਲ ਸਹਿਜੜਾ ਦੇ ਸਟਾਫ਼ ਮੈਂਬਰ, ਵਿਦਿਆਰਥੀ।
ਮਹਿਲ ਕਲਾਂ, 22 ਦਸੰਬਰ
ਸਰਕਾਰੀ ਹਾਈ ਸਕੂਲ ਸਹਿਜੜਾ ਦੇ ਵਿਦਿਆਰਥੀਆਂ ਵੱਲੋਂ ਮੁੱਖ ਅਧਿਆਪਕ ਰਮਿੰਦਰਪਾਲ ਸਿੰਘ ਦੀ ਅਗਵਾਈ ਹੇਠ ਇਕ ਰੋਜ਼ਾ ਵਿੱਦਿਅਕ ਟੂਰ ਲਗਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਦਮ ਦਮਾ ਸਾਹਿਬ ਤਲਵੰਡੀ ਸਾਬੋ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਦਿਆਂ ਬਠਿੰਡਾ ਦੇ ਥਰਮਲ ਪਟਾਲ ਅਤੇ ਕਿਲ•ਾ ਮੁਬਾਰਕ ਦੇ ਇਤਿਹਾਰ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਸਮੇਂ ਵਿਦਿਆਰਥੀਆਂ ਨੂੰ ਬੀੜ ਤਲਾਅ, ਥਰਮਲ ਝੀਲਾਂ ਅਤੇ ਰੋਜ਼ ਗਾਰਡਨ ਵੀ ਦਿਖਾਇਆ ਗਿਆ। ਇਸ ਸਮੇਂ ਪੰਜਾਬੀ ਅਧਿਆਪਕ ਸ੍ਰੀਮਤੀ ਗੁਰਮੀਤ ਕੌਰ, ਮਾ. ਜਸਵੀਰ ਸਿੰਘ, ਆਦਿ ਸਟਾਫ਼ ਮੈਂਬਰ ਹਾਜ਼ਿਰ ਸਨ।

Friday, December 21, 2012

ਖੇਤੀਬਾੜੀ ਸੰਦ ਸਬਸਿਡੀ ਉੱਪਰ ਦੇਣ ਲਈ ਡਰਾਅ ਕੱਢਿਆ

ਮਹਿਲ ਕਲਾਂ ਵਿਖੇ ਖੇਤੀਬਾੜੀ ਸੰਦ ਸਬਸਿਡੀ ਉੱਪਰ ਦੇਣ ਲਈ ਡਰਾਅ ਕੱਢਦੇ ਹੋਏ ਖੇਤੀ ਬਾੜੀ ਵਿਭਾਗ ਦੇ ਅਧਿਕਾਰੀ। (ਹੇਠਾਂ) ਕਿਸਾਨਾਂ ਦਾ ਇਕੱਠ।
ਪੱਤਰ ਪ੍ਰੇਰਕ,
ਮਹਿਲ ਕਲਾਂ, 21 ਦਸੰਬਰ
ਖੇਤੀ ਬਾੜੀ ਵਿਭਾਗ ਵੱਲੋਂ ਮਹਿਲ ਕਲਾਂ ਵਿਖੇ ਆਯੋਜਿਤ ਕੀਤੇ ਗਏ ਬਲਾਕ ਪੱਧਰੀ ਸਿਖਲਾਈ ਕੈਂਪ ਸਮੇਂ ਕਿਸਾਨਾਂ ਨੂੰ ਆਧੁਨਿਕ ਖੇਤੀਬਾੜੀ ਸੰਦ ਸਬਸਿਡੀ ਉੱਪਰ ਦੇਣ ਲਈ ਡਰਾਅ ਕੱਢਿਆ ਗਿਆ। ਇਸ ਮੌਕੇ ਮੁੱਖ ਖੇਤੀ ਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਮਾਨ, ਜਸਵਿੰਦਰ ਸਿੰਘ ਪੀ. ਡੀ. ਏ. ਆਤਮਾ, ਹਰਜੀਤ ਸਿੰਘ ਏ. ਡੀ. ਓ. ਨੇ ਕਿਸਾਨਾਂ ਨੂੰ ਖੇਤੀ ਬਾੜੀ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਏ ਵਿਸਥਾਰਪੂਰਬਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਦੇ ਕਿਸਾਨਾਂ ਲਈ 2.85 ਲੱਖ ਦੀ ਸਬਸਿਡੀ ਖੇਤੀਬਾੜੀ ਸੰਦਾ ਉੱਪਰ ਦਿੱਤੀ ਗਈ ਹੈ। ਜਿਸ ਅਨੁਸਾਰ 7 ਰੋਟਾਵੇਟਰ, 2 ਖਾਦ ਬੀਜ ਡਰਿੱਲ, 3 ਜ਼ੀਰੋ ਡਰਿੱਲ ਦਾ ਡਰਾਅ ਕੱਢਿਆ ਗਿਆ। ਰੋਟਾਵੇਟਰ ਲਈ ਸੰਦੀਪ ਸਿੰਘ ਬੀਹਲਾ, ਸੇਵਕ ਸਿੰਘ ਕਲਾਲ ਮਾਜਰਾ, ਅਮਰੀਕ ਸਿੰਘ ਮਹਿਲ ਕਲਾਂ, ਮਲਕੀਤ ਸਿੰਘ ਅਮਲਾ ਸਿੰਘ ਵਾਲਾ, ਕੁਲਦੀਪ ਸਿੰਘ ਰਾਏਸਰ, ਸਿੰਗਾਰਾ ਸਿੰਘ ਗੰਗੋਹਰ, ਰੂਪ ਸਿੰਘ ਰਾਏਸਰ, ਦੋ ਖਾਦ ਬੀਜ ਡਰਿੱਲ ਬਲਵਿੰਦਰ ਸਿੰਘ ਕੁਰੜ, ਸੁਖਜੀਤ ਕੌਰ ਛੀਨੀਵਾਲ ਕਲਾਂ, ਤਿੰਨ ਜ਼ੀਰੋ ਡਰਿੱਲ ਲਈ ਜਰਨੈਲ ਸਿੰਘ ਰਾਏਸਰ, ਸੁਖਜੀਤ ਕੌਰ ਰਾਏਸਰ ਅਤੇ ਅਮਰ ਸਿੰਘ ਗਹਿਲ ਦੇ ਨਾਂ ਸ਼ਾਮਿਲ ਹਨ। ਇਸ ਮੌਕੇ ਰਾਜਿੰਦਰ ਪਾਲ ਸਿੰਘ ਬਿੱਟੂ, ਰਣਜੋਧ ਸਿੰਘ ਨੰਬਰਦਾਰ ਵਜੀਦਕੇ, ਪ੍ਰਿੰ. ਬਲਜਿੰਦਰ ਸਿੰਘ ਢਿੱਲੋਂ, ਬਲਵਿੰਦਰ ਵਜੀਦਕੇ, ਸਾਬਕਾ ਸਰਪੰਚ ਸ਼ਿੰਗਾਰਾ ਸਿੰਘ ਵਜੀਦਕੇ, ਪਿਰਥੀ ਸਿੰਘ ਛਾਪਾ, ਹਾਕਮ ਸਿੰਘ ਰਾਏਸਰ, ਜਗਦੇਵ ਸਿੰਘ ਛੀਨੀਵਾਲ, ਸੰਤੋਸ਼ ਗਰਗ, ਜਸਵੀਰ ਸਿੰਘ, ਗੁਰਚਰਨ ਸਿੰਘ, ਚਰਨ ਰਾਮ, ਹਰਪਾਲ ਸਿੰਘ ਆਦਿ ਵੀ ਹਾਜ਼ਰ ਸਨ।

ਮੁਫ਼ਤ ਮੈਡੀਕਲ ਚੈੱਕਅਪ ਕੈਂਪ 'ਚ 900 ਮਰੀਜ਼ਾ ਦੀ ਜਾਂਚ ਕੀਤੀ

ਗੁਰਦੁਆਰਾ ਸਾਹਿਬ ਪਿੰਡ ਕਲਾਲਾ ਵਿਖੇ ਲਗਾਏ ਗਏ ਮੁਫ਼ਤ ਮੈਡੀਕਲ ਚੈੱਕਅਪ ਦੌਰਾਨ ਚੈੱਕ ਅਪ ਕਰਦੇ ਹੋਏ ਮਾਹਿਰ ਡਾਕਟਰ। (ਹੇਠਾਂ) ਮਰੀਜ਼ਾਂ ਦੇ ਟੈਸਟ ਕਰਦੇ ਹੋਏ ਐਸ. ਡੀ. ਕਾਲਜ ਆੱਫ਼ ਬੀ ਫ਼ਾਰਮੇਸੀ ਬਰਨਾਲਾ ਦੇ ਵਿਦਿਆਰਥੀ। 
ਪੱਤਰ ਪ੍ਰੇਰਕ,
ਮਹਿਲ ਕਲਾਂ, 21 ਦਸੰਬਰ
ਐਨ. ਐਸ. ਐਸ. ਵਿੰਗ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿੰਗਜ਼ ਗਰੁੱਪ ਆਫ਼ ਇੰਸਟੀਚਿਊਟ ਬਰਨਾਲਾ ਅਤੇ ਐਸ. ਡੀ. ਕਾਲਜ ਆਫ਼ ਬੀ ਫ਼ਾਰਮੇਸੀ ਦੇ ਵਿਦਿਆਰਥੀਆਂ ਵੱਲੋਂ ਪਿੰਡ ਕਲਾਲਾ ਤੋਂ ਸ਼ੁਰੂ ਕੀਤੇ ਗਏ 7 ਰੋਜ਼ਾ ਐਨ. ਐਸ. ਕੈਂਪ ਦੇ ਅੱਜ ਪੰਜਵੇ ਦਿਨ ਗ੍ਰਾਮ ਪੰਚਾਇਤ, ਲੋਕਲ ਗੁਰਦੁਆਰਾ ਕਮੇਟੀ, ਬੁਲੰਦ ਕਮੇਟੀ ਦੇ ਸਹਿਯੋਗ ਗੁਰਦੁਆਰਾ ਸਾਹਿਬ ਪਿੰਡ ਕਲਾਲਾ ਵਿਖੇ ਹੈਪੇਟਾਈਟਸ ਬੀ, ਹੈਪੇਟਾਈਟਸ ਸੀ ਅਤੇ ਕੈਂਸਰ ਦਾ ਫ਼ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਪਹੁੰਚੇ ਮਾਹਿਰ ਡਾ. ਆਰ. ਐਸ. ਸਿੱਧੂ ਦਿੱਲੀ ਹਾਰਟ ਐਂਡ ਰਿਸਰਚ ਸੈਂਟਰ ਬਠਿੰਡਾ ਅਤੇ ਡਾ. ਅਨੁਜ ਬਾਂਸਲ ਮੈਕਸ ਹਸਪਤਾਲ ਬਠਿੰਡਾ ਨੇ ਸੰਬੋਧਨ ਕਰਦਿਆਂ ਹੈਪੇਟਾਈਟਸ ਬੀ, ਹੈਪੇਟਾਈਟਸ ਸੀ ਅਤੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੰਦਿਆਂ ਇਨ੍ਹਾਂ ਬਿਮਾਰੀਆਂ ਦੇ ਇਲਾਜ ਬਾਰੇ ਦੱਸਿਆ। ਸਮੇਂ ਐਨ. ਐਸ. ਐਸ. ਵਿੰਗ ਪੀ. ਟੀ. ਯੂ. ਜਲੰਧਰ ਦੇ ਕੋਆਡੀਨੇਟਰ ਐਸ.ਐਸ ਮਹਿਤਾ, ਡਾ. ਆਸੂਤੋਸ਼, ਡਾ ਬੀਰ ਸਿੰਘ. ਤੇ ਆਰਗੇਨਾਈਜਰ ਜਗਮੀਤ ਸਿੰਘ ਬਾਵਾ, ਕਿੰਗਜ਼ ਗਰੁੱਪ ਦੇ ਚੇਅਰਮੈਨ ਹਰਦੇਵ ਸਿੰਘ ਬਾਜਵਾ, ਐਸ. ਡੀ. ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ. ਅਨੀਸ ਪ੍ਰਕਾਸ਼, ਪ੍ਰਿੰਸੀਪਲ ਮੈਡਮ ਬਿੰਨੀ ਅਰੋੜਾ, ਪ੍ਰਿੰਸੀਪਲ ਸੰਜੀਵ ਮਿੱਤਲ ਨੇ ਵੀ ਆਪਣੇ ਵਿਚਾਰ ਰੱਖੇ। ਇਸ ਸਮੇਂ ਡਾਕਟਰਾਂ ਵੱਲੋਂ 900 ਵਿਅਕਤੀਆਂ ਦਾ ਫ਼ਰੀ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਕ ਕੈਂਪ ਦੀ ਸਫ਼ਲਤਾ ਲਈ ਰਣਜੀਤ ਸਿੰਘ ਰਾਣਾ, ਰਾਕੇਸ਼ ਕੁਮਾਰ ਗਰਗ, ਸੂਰਜ ਕੁਮਾਰ ਬਾਂਸਲ, ਰਾਕੇਸ਼ ਚਾਵਲਾ, ਮੈਡਮ ਅਨੂ ਗਰਗ ਤੇ ਮੈਡਮ ਵੀਰਾਂ ਗਰਗ, ਕਲੱਬ ਪ੍ਰਧਾਨ ਸਤਿਨਾਮ ਸਿੰਘ, ਸੁਖਚੈਨ ਸਿੰਘ, ਰਾਜਵਿੰਦਰ ਸਿੰਘ ਰਾਜੂ, ਸਰਪੰਚ ਸਵਰਨ ਕੌਰ ਆਦਿ ਤੋਂ ਇਲਾਵਾ ਐਸ. ਡੀ. ਕਾਲਜ ਆਫ਼ ਬੀ ਫ਼ਾਰਮੇਸੀ ਅਤੇ ਕਿੰਗਜ਼ ਗਰੁੱਪ ਆਫ਼ ਆਫ਼ ਇੰਸਟੀਚਿਊਟ ਬਰਨਾਲਾ ਦੇ ਵਿਦਿਆਰਥੀਆਂ ਅਹਿਮ ਸਹਿਯੋਗ ਦਿੱਤਾ। ਅੰਤ ਵਿਚ ਰਣਜੀਤ ਸਿੰਘ ਰਾਣਾ ਵੱਲੋਂ ਸਹਿਯੋਗ ਲਈ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

ਪੱਤਰਕਾਰ ਪ੍ਰੇਮ ਕੁਮਾਰ ਪਾਸੀ ਨੂੰ ਸਦਮਾ - ਮਾਤਾ ਦਾ ਦਿਹਾਂਤ

ਮਹਿਲ ਕਲਾਂ 21 ਦਸੰਬਰ
ਸਥਾਨਕ ਸ਼ੈਲੀ ਯਾਦਗਾਰੀ ਪ੍ਰੈਸ ਕਲੱਬ (ਰਜਿ:) ਦੇ ਉਪ ਪ੍ਰਧਾਨ ਪੱਤਰਕਾਰ ਪ੍ਰੇਮ ਕੁਮਾਰ ਪਾਸੀ ਮਾਲਕ ਨਿਊਜ਼ ਪੇਪਰ ਏਜੰਸੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਪੂਜਨੀਕ ਮਾਤਾ ਸਰਲਾ ਦੇਵੀ (67) ਸਾਲ ਧਰਮੀ ਪਤਨੀ ਸਵ: ਰਾਮ ਪ੍ਰਕਾਸ ਪਾਸੀ ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ। ਉਨ੍ਹਾਂ ਦੀ ਬੇਵਕਤੀ ਮੌਤ ਉੱਪਰ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਅਵਤਾਰ ਸਿੰਘ ਅਣਖੀ, ਕੁਲਵੰਤ ਸਿੰਘ ਪੰਡੋਰੀ, ਲੋਕ ਸੰਪਰਕ ਵਿਭਾਗ ਵੱਲੋਂ ਬਲਜੀਤ ਸਿੰਘ ਪੰਡੋਰੀ, ਦੁਕਾਨਦਾਰ ਯੂਨੀਅਨ ਦੇ ਆਗੂ ਪ੍ਰੀਤਮ ਸਿੰਘ ਦਰਦੀ, ਗਿਆਨੀ ਕਰਮ ਸਿੰਘ, ਮਾ. ਰਜਿੰਦਰ ਕੁਮਾਰ, ਮਾ. ਵਰਿੰਦਰ ਪੱਪੂ, ਮਾ. ਰਵੀਦੀਪ, ਟਰੱਸਟ ਚੇਅਰਮੈਨ ਰਾਜਾ ਰਾਹਲ, ਪ੍ਰਵੀਨ ਕੁਮਾਰ ਪੰਮਾ, ਰਾਜਿੰਦਰਪਾਲ ਪਾਸੀ, ਸਵਰਨ ਸਿੰਘ ਚੀਮਾ, ਪ੍ਰਿੰ. ਬਲਜਿੰਦਰ ਸਿੰਘ ਢਿੱਲੋਂ ਆਦਿ ਸਮੇਤ ਪੁੱਜੇ ਵੱਖ ਵੱਖ ਰਾਜਸੀ, ਧਾਰਮਿਕ ਤੇ ਸਮਾਜ ਸੇਵੀ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸਮੂਹ ਪੱਤਰਕਾਰ ਭਾਈਚਾਰੇ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਾਸੀ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਮਾਤਾ ਸਰਲਾ ਦੇਵੀ ਨਮਿੱਤ ਰਖਾਏ ਸਾਹਿਜ ਪਾਠ ਸਾਹਿਬ ਜੀ ਦਾ ਭੋਗ 28 ਦਸੰਬਰ ਸ਼ੁੱਕਰਵਾਰ ਨੂੰ ਗੁਰਦੁਆਰਾ ਪਾਤਸ਼ਾਹੀ ਛੇਂਵੀ ਮਹਿਲ ਕਲਾਂ (ਬਰਨਾਲਾ) ਵਿਖੇ ਪਵੇਗਾ।

ਪਰਵਾਸੀ ਭਾਰਤੀ ਵੱਲੋਂ ਪਿਤਾ ਦੀ ਯਾਦ ਵਿੱਚ ਸਮਾਜ ਸੇਵਾ ਦੀ ਮੁਹਿੰਮ ਸ਼ੁਰੂ

ਛੀਨੀਵਾਲ ਖੁਰਦ ਵਿਖੇ ਬਜ਼ੁਰਗ ਦਿਆ ਸਿੰਘ ਨੂੰ ਸਾਇਕਲ ਭੇਂਟ ਕਰਦੇ ਹੋਏ ਸ. ਭੋਲਾ ਸਿੰਘ ਵਿਰਕ, ਲਵਪ੍ਰੀਤ ਸਿੰਘ ਕੈਨੇਡੀਅਨ ਅਤੇ ਪਤਵੰਤੇ।
ਪੱਤਰ ਪ੍ਰੇਰਕ,
ਮਹਿਲ ਕਲਾਂ, 20 ਦਸੰਬਰ
ਪਿੰਡ ਛੀਨੀਵਾਲ ਖੁਰਦ ਵਿਖੇ ਸਮਾਜ ਸੇਵਕ ਹਰਮਨਦੀਪ ਸਿੰਘ, ਲਵਪ੍ਰੀਤ ਸਿੰਘ ਕੈਨੇਡੀਅਨ ਵੱਲੋਂ ਆਪਣੇ ਪਿਤਾ ਸਵਰਗਵਾਸੀ ਅਮਰਜੀਤ ਸਿੰਘ ਪਟਵਾਰੀ ਦੀ ਯਾਦ ਵਿੱਚ ਸ਼ੁਰੂ ਕੀਤੀ ਸਮਾਜ ਸੇਵਾ ਦੀ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਦੀ ਭਲਾਈ ਲਈ ਆਰਥਿਕ ਮੱਦਦ ਦੇਣ ਤੋਂ ਇਲਾਵਾ ਪਿੰਡ ਦੇ ਲੋੜਵੰਦ ਪਰਿਵਾਰ ਦਰਸ਼ਨ ਸਿੰਘ ਰਾਜਾ ਦੀ ਬੇਟੀ ਦੇ ਵਿਆਹ ਮੌਕੇ 5100 ਰੁਪਏ ਮਦਦ ਵਜੋਂ ਦਿਤੇ ਗਏ ਅਤੇ ਬਜ਼ੁਰਗ ਦਿਆ ਸਿੰਘ ਛੀਨੀਵਾਲ ਖੁਰਦ ਨੂੰ ਇਕ ਨਵਾਂ ਸਾਇਕਲ ਖਰੀਦ ਕੇ ਦਿਤਾ। ਇਸ ਮੌਕੇ ਹਾਜ਼ਿਰ ਸੀਨੀਅਰ ਅਕਾਲੀ ਆਗੂ ਸਾਬਕਾ ਚੇਅਰਮੈਨ ਭੋਲਾ ਸਿੰਘ ਵਿਰਕ ਨੇ ਪਰਵਾਸੀ ਭਾਰਤੀਆਂ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਦੀ ਸਲਾਂਘਾ ਕੀਤੀ। ਇਸ ਮੌਕੇ ਯੂਥ ਆਗੂ ਚਰਨਜੀਤ ਸਿੰਘ ਛੀਨੀਵਾਲ, ਕੁਲਵਿੰਦਰ ਸਿੰਘ ਦੀਵਾਨਾ, ਚਰਨਜੀਤ ਸਿੰਘ ਗਹਿਲ, ਗੁਰਜੰਟ ਸਿੰਘ ਚੰਨਣਵਾਲ, ਪੰਚ ਏਕਮ ਸਿੰਘ, ਪੰਚ ਮੇਜ਼ਰ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਬਲਦੇਵ ਸਿੰਘ, ਕਿਸਾਨ ਯੂਨੀਅਨ ਆਗੂ ਜੀਤ ਸਿੰਘ ਆਦਿ ਵੀ ਹਾਜ਼ਿਰ ਸਨ।

Thursday, December 20, 2012

ਬਾਪਲਾ ਵਿਖੇ ਸਾਲਾਨਾ ਜੋੜ ਮੇਲਾ 1 ਤੋਂ

ਬਾਬਾ ਗੁਲਜ਼ਾਰ ਸਿੰਘ
ਪੱਤਰ ਪ੍ਰੇਰਕ,
ਮਹਿਲ ਕਲਾਂ, 20 ਦਸੰਬਰ
ਸੰਤ ਬਾਬਾ ਗਰਜਾ ਸਿੰਘ ਬਾਪਲੇ ਵਾਲਿਆਂ ਦੀ ਯਾਦ ਨੂੰ ਸਮਰਪਿਤ 24ਵਾਂ ਸਾਲਾਨਾ ਜੋੜ ਮੇਲਾ 1 ਤੌਂ 3 ਜਨਵਰੀ ਤੱਕ ਸੰਤ ਆਸ਼ਰਮ ਪਿੰਡ ਬਾਪਲਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮੁੱਖ ਸੇਵਾਦਾਰ ਬਾਬਾ ਗੁਲਜ਼ਾਰ ਸਿੰਘ ਨੇ ਗੱਲਬਾਤ ਦੌਰਾਨ ਦਿੱਤੀ। ਉਹਨਾਂ ਦੱਸਿਆ ਕਿ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੌਰਾਨ ਸੰਤ ਮਹਾਂਪੁਰਸ਼, ਕੀਰਤਨੀ ਜਥੇ ਅਤੇ ਕਥਾ ਵਾਚਕ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। 3 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਦਾ ਮਹਾਂ ਕੰਨਿਆ ਦਾਨ ਕੀਤਾ ਜਾਵੇਗਾ। ਇਸ ਮੌਕੇ ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਸੰਤ ਜਗਜੀਤ ਸਿੰਘ ਲੋਪੋ, ਸੰਤ ਮਹਿਮਾ ਸਿੰਘ ਦਮਦਮੀ ਟਕਸਾਲ, ਸੰਤ ਸੁਖਦੇਵ ਮੁਨੀ ਜੀ ਮਿਠੇਵਾਲ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਇਸ ਮਹਾਨ ਕਾਰਜ ਲਈ ਬਾਬਾ ਗਰਜਾ ਸਿੰਘ ਯਾਦਗਾਰੀ ਸੁਸਾਇਟੀ, ਸਮੂਹ ਨਗਰ ਪੰਚਾਇਤ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਾਪਲਾ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ।

ਭੋਲਾ ਸਿੰਘ ਵਿਰਕ ਨੇ ਕਮਰੇ ਦਾ ਉਦਘਾਟਨ ਕੀਤਾ

ਸਰਕਾਰੀ ਪ੍ਰਾਇਮਰੀ ਸਕੂਲ ਛੀਨੀਵਾਲ ਖੁਰਦ ਵਿਖੇ ਕਮਰੇ ਦਾ ਉਦਘਾਟਨ ਕਰਦੇ ਹੋਏ ਸਾਬਕਾ ਚੇਅਰਮੈਨ ਭੋਲਾ ਸਿੰਘ ਵਿਰਕ।
ਪੱਤਰ ਪ੍ਰੇਰਕ,
ਮਹਿਲ ਕਲਾਂ, 20 ਦਸੰਬਰ
ਸਰਕਾਰੀ ਪ੍ਰਾਇਮਰੀ ਸਕੂਲ ਛੀਨੀਵਾਲ ਖੁਰਦ ਵਿਖੇ ਪ੍ਰਵਾਸੀ ਭਾਰਤੀਆਂ ਹਰਮਨਦੀਪ ਸਿੰਘ, ਲਵਪ੍ਰੀਤ ਸਿੰਘ ਕੈਨੇਡੀਅਨ ਵੱਲੋਂ ਆਪਣੇ ਪਿਤਾ ਸਵ. ਅਮਰਜੀਤ ਸਿੰਘ ਪਟਵਾਰੀ ਦੀ ਯਾਦ ਵਿਚ ਉਸਾਰੇ ਗਏ ਕਮਰੇ ਦਾ ਉਦਘਾਟਨ ਸੀਨੀਅਰ ਅਕਾਲੀ ਆਗੂ ਸਾਬਕਾ ਚੇਅਰਮੈਨ ਭੋਲਾ ਸਿੰਘ ਵਿਰਕ ਨੇ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਐਨ. ਆਰ. ਆਈ. ਭਰਾਵਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਮੂਹ ਪ੍ਰਵਾਸੀ ਭਾਰਤੀਆਂ, ਦਾਨੀ ਸੱਜਣਾ ਨੂੰ ਇਸ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਇਸ ਸਮੇਂ ਇੰਚਾਰਜ਼ ਬਲਜੀਤ ਕੌਰ, ਚਰਨਜੀਤ ਸਿੰਘ ਛੀਨੀਵਾਲ, ਪੰਚ ਏਕਮ ਸਿੰਘ, ਪੰਚ ਮੇਜਰ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਬਲਦੇਵ ਸਿੰਘ, ਗੁਰਚਰਨ ਸਿੰਘ, ਭਜਨ ਸਿੰਘ, ਨੰਬਰਦਾਰ ਪ੍ਰਮਿੰਦਰ ਸਿੰਘ, ਸੁਰਿੰਦਰ ਸਿੰਘ ਸੱਦੋਵਾਲ, ਕਿਸਾਨ ਆਗੂ ਜੀਤ ਸਿੰਘ, ਗੁਰਦੁਆਰਾ ਕਮੇਟੀ ਪ੍ਰਧਾਨ ਬਲਦੇਵ ਸਿੰਘ, ਭੋਲਾ ਸਿੰਘ, ਭਰਪੂਰ ਸਿੰਘ, ਚਰਨਜੀਤ ਸਿੰਘ ਗਹਿਲ, ਕੁਲਵਿੰਦਰ ਸਿੰਘ ਦੀਵਾਨਾ, ਪ੍ਰੀਤਮ ਸਿੰਘ, ਰਸ਼ਪਾਲ ਸਿੰਘ, ਅਜੀਤ ਸਿੰਘ ਆਦਿ ਹਾਜ਼ਰ ਸਨ।

ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਦੀ ਯਾਦ ਵਿਚ ਗੁਰਮਤਿ ਸਮਾਗਮ

ਗੁਰਦੁਆਰਾ ਚੰਦੂਆਣਾ ਸਾਹਿਬ ਵਿਖੇ ਸੰਤ ਜਗਜੀਤ ਸਿੰਘ ਲੋਪੋ ਅਤੇ ਹੋਰਾਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਸੇਵਦਾਰ ਬਾਬਾ ਸੂਬਾ ਸਿੰਘ।
ਪੱਤਰ ਪ੍ਰੇਰਕ,
ਮਹਿਲ ਕਲਾਂ, 20 ਦਸੰਬਰ
ਮੀਰੀ ਪੀਰੀ ਦੇ ਮਾਲਕ ਛੇਂਵੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਚੰਦੂਆਣਾ ਸਾਹਿਬ ਨਰੈਣਗੜ• ਸੋਹੀਆਂ ਵਿਖੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸੰਤ ਬਾਬਾ ਜਗਜੀਤ ਸਿੰਘ ਲੋਪੋ ਵਾਲਿਆਂ ਨੇ ਪ੍ਰਬੰਧਕਾਂ ਨੂੰ ਇਸ ਉੱਦਮ ਦੀ ਵਧਾਈ ਦਿੰਦਿਆਂ ਕਿ ਅੱਜ ਜਦੋਂ ਨਵੀਂ ਪਨੀਰੀ ਸ਼ਾਨਾਂਮੱਤੇ ਸਿੱਖ ਵਿਰਸੇ ਨੂੰ ਭੁਲਾ ਕੇ ਨਸ਼ਿਆਂ ਅਤੇ ਪਤਿੱਤਪੁੱਣੇ ਦੀ ਦਲ ਦਲ ਵਿਚ ਧਸ ਗਈ ਹੈ ਅਜਿਹੇ ਮੌਕੇ ਧਾਰਮਿਕ ਸਮਾਗਮ ਕਰਵਾ ਕੇ ਸੰਗਤਾਂ ਨੂੰ ਗੁਰਸਿੱਖੀ ਨਾਲ ਜੋੜਨਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਉਨ•ਾਂ ਇਸ ਅਸਥਾਨ ਉੱਪਰ ਚਲਾਏ ਜਾ ਰਹੇ ਅਨਾਥ ਨੇਤਰਹੀਣ ਆਸ਼ਰਮ ਅਤੇ ਗੁਰਮਤਿ ਸੰਗੀਤ ਵਿਦਿਆਲਾ ਲਈ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੂਬਾ ਸਰਕਾਰ ਪਾਸੋਂ ਵੀ ਇਸ ਅਸਥਾਨ ਲਈ ਆਰਥਿਕ ਮਦਦ ਜਾਰੀ ਕਰਵਾਉਣ ਬਾਰੇ ਵਿਸ਼ਵਾਸ ਦੁਆਇਆ। ਮੁੱਖ ਸੇਵਾਦਾਰ ਬਾਬਾ ਸੂਬਾ ਸਿੰਘ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਵੱਖ ਵੱਖ ਸ਼ਖਸੀਅਤਾਂ ਨੂੰ ਸਿਰੋਪੇ ਭੇਂਟ ਕੀਤੇ। ਇਸ ਸਮੇਂ ਮੈਂਬਰ ਸ਼੍ਰੋਮਣੀ ਕਮੇਟੀ ਬਾਬਾ ਦਲਬਾਰ ਸਿੰਘ ਛੀਨੀਵਾਲ, ਭਾਈ ਗੁਰਮੇਲ ਸਿੰਘ, ਭਾਈ ਜੋਗਿੰਦਰ ਸਿੰਘ ਲੁਧਿਆਣਾ, ਯੂਥ ਆਗੂ ਚਰਨਜੀਤ ਸਿੰਘ ਛੀਨੀਵਾਲ, ਸਾਬਕਾ ਸਰਪੰਚ ਦਰਸ਼ਨ ਸਿੰਘ ਛੀਨੀਵਾਲ, ਗਿਆਨੀ ਪ੍ਰੀਤਮ ਸਿੰਘ ਆਦਿ ਵੀ ਹਾਜ਼ਰ ਸਨ। ਹਜ਼ੂਰੀ ਰਾਗੀ ਜਥੇ ਭਾਈ ਜਸਪਾਲ ਸਿੰਘ, ਭਾਈ ਸਰਦਾਰਾ ਸਿੰਘ ਹਸਮੁੱਖ, ਭਾਈ ਗੁਰਪ੍ਰੀਤ ਸਿੰਘ ਗਹਿਲ, ਭਾਈ ਬਲਵਿੰਦਰ ਸਿੰਘ ਤਖਤੂਪੁਰਾ, ਭਾਈ ਜਸਵੰਤ ਸਿੰਘ, ਭਾਈ ਕੇਵਲ ਸਿੰਘ ਜਲਵਾਣਾ ਨੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। 

17ਵੇਂ ਓਪਾ ਧਾਲੀਵਾਲ ਯਾਦਗਾਰੀ ਪੇਂਡੂ ਖੇਡ ਮੇਲੇ ਦਾ ਪੋਸਟਰ ਜਾਰੀ

ਚੰਨਣਵਾਲ ਵਿਖੇ 17ਵੇਂ ਓਪਾ ਧਾਲੀਵਾਲ ਯਾਦਗਾਰੀ ਪੇਂਡੂ ਖੇਡ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਟੂਰਨਾਮੈਂਟ ਕਮੇਟੀ ਮੈਂਬਰ।

ਪੱਤਰ ਪ੍ਰੇਰਕ,
ਮਹਿਲ ਕਲਾਂ, 20 ਦਸੰਬਰ
ਓਪਾ ਸਪੋਰਟਸ ਕਲੱਬ ਰਜ਼ਿ. ਚੰਨਣਵਾਲ ਵੱਲੋਂ ਵੱਲੋਂ ਸਮੂਹ ਐਨ ਆਰ ਆਈਜ਼, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ਵਿਖੇ 7 ਤੋਂ 9 ਜਨਵਰੀ ਤੱਕ ਕਰਵਾਏ ਜਾ ਰਹੇ 17ਵੇਂ ਤਿੰਨ ਰੋਜ਼ਾ ਪੇਂਡੂ ਖੇਡ ਮੇਲੇ ਪੋਸਟਰ ਅੱਜ ਕਲੱਬ ਜਾਰੀ ਕੀਤਾ ਗਿਆ। ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਆਗੂ ਸਰਪੰਚ ਜਸਪਾਲ ਸਿੰਘ ਗਿੱਲ, ਅਮਰਜੀਤ ਸਿੰਘ ਗਿੱਲ, ਬਲਵੀਰ ਸਿੰਘ ਬੱਲੀ, ਮਨਦੀਪ ਸਿੰਘ, ਸਿੰਦਰ ਸਿੰਘ ਚੀਮਾ, ਬਲਜੀਤ ਸਿੰਘ, ਜਗਦੇਵ ਸਿੰਘ, ਜਸਵੀਰ ਸਿੰਘ ਆਦਿ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਕਬੱਡੀ 50, 57, 62, 70 ਕਿੱਲੋ ਅਤੇ ਕਬੱਡੀ ਓਪਨ ਤੋਂ ਬਾਲੀਵਾਲ ਸਮੈਸਿੰਗ ਆਲ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ।

ਕਿਸ਼ੋਰ ਸਿੱਖਿਆ ਅਤੇ ਏਡਜ਼ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ਸਰਕਾਰੀ ਐਲੀਮੈਂਟਰੀ ਸਕੂਲ ਕਲਾਲਾ ਵਿਖੇ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਮੈਡਮ ਵੀਰਾਂ ਗਰਗ। (ਸੱਜੇ) ਚਾਰਟ ਅਤੇ ਭਾਸ਼ਨ ਮੁਕਾਬਲਿਆਂ ਦੇ ਜੇਤੂਆਂ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼।
ਪੱਤਰ ਪ੍ਰੇਰਕ,
ਮਹਿਲ ਕਲਾਂ 20 ਦਸੰਬਰ
ਸਰਕਾਰੀ ਐਲੀਮੈਂਟਰੀ ਸਕੂਲ ਕਲਾਲਾ (ਬਰਨਾਲਾ) ਵਿਖੇ ਕਿਸ਼ੋਰ ਸਿੱਖਿਆ ਅਤੇ ਏਡਜ਼ ਸਬੰਧੀ ਇੱਕ ਰੋਜਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਐਸ. ਡੀ. ਕਾਲਜ ਆਫ਼ ਬੀ ਫ਼ਾਰਮੇਸੀ ਦੇ ਸੀਨੀਅਰ ਲੈਕਚਰਾਰ ਮੈਡਮ ਵੀਰਾਂ ਗਰਗ ਅਤੇ ਸਾਇੰਸ ਮਾਸਟਰ ਰਾਜੇਸ਼ ਗੋਇਲ ਵਿਦਿਆਰਥੀਆਂ ਨੂੰ ਬਾਲਗ ਉਮਰ ਵਿੱਚ ਆਉਂਦੀਆਂ ਮੁਸ਼ਕਲਾਂ ਅਤੇ ਉਨ•ਾਂ ਦੇ ਹੱਲ ਸੰਬੰਧੀ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਸ੍ਰੀ ਰਾਜੇਸ਼ ਗੋਇਲ ਨੇ ਏਡਜ਼ ਦੀ ਬਿਮਾਰੀ ਦੇ ਕਾਰਨ, ਲੱਛਣ, ਸਾਵਧਾਨੀਆਂ ਬਾਰੇ ਸਮਝਾਉਂਦਿਆਂ ਦੱਸਿਆ ਕਿ ਏਡਜ਼ ਦੇ ਰੋਗੀ ਨੂੰ ਛੂਹਣ ਦੇ ਨਾਲ ਜਾਂ ਗੱਲ ਬਾਤ ਕਰਨ ਨਾਲ ਨਹੀਂ ਫੈਲਦਾ ਇਸ ਲਈ ਸਾਨੂੰ ਏਡਜ਼ ਤੋਂ ਪੀੜਤ ਵਿਅਕਤੀ ਨਾਲ ਹਮਦਰਦੀ ਵਰਤਣੀ ਚਾਹੀਦੀ ਹੈ। ਇਸ ਸਮੇਂ ਸਕੂਲ ਮੁਖੀ ਮੈਡਮ ਨੀਲਮ ਖੰਨਾ, ਸ੍ਰੀਮਤੀ ਕ੍ਰਿਸ਼ਨਾ ਦੇਵੀ, ਸ੍ਰੀਮਤੀ ਰੇਖਾ, ਸ੍ਰੀਮਤੀ ਪਰਵਿੰਦਰ ਕੌਰ ਨੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਕਰਵਾਏ ਗਏ ਚਾਰਟ ਅਤੇ ਭਾਸ਼ਨ ਮੁਕਾਬਲਿਆਂ ਦੇ ਜੇਤੂਆਂ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

ਖਿਆਲੀ ਵਿਖੇ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ

ਖਿਆਲੀ ਵਿਖੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਰਾਮ ਜੋਗੀ ਪੀਰ ਵੈਲਫੇਅਰ ਐਂਡ ਸਪੋਰਟਸ ਕਲੱਬ ਦੇ ਅਹੁਦੇਦਾਰ।
ਪੱਤਰ ਪ੍ਰੇਰਕ,
ਮਹਿਲ ਕਲਾਂ 20 ਦਸੰਬਰ
ਬਾਬਾ ਰਾਮ ਜੋਗੀ ਪੀਰ ਵੈਲਫੇਅਰ ਐਂਡ ਸਪੋਰਟਸ ਕਲੱਬ ਰਜਿ. ਖਿਆਲੀ ਵੱਲੋਂ ਐਨ. ਆਰ. ਆਈਜ਼, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਜਾ ਤਿੰਨ ਰੋਜ਼ਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਜਿਸਦਾ ਉਦਘਾਟਨ ਜਸਵੰਤ ਸਿੰਘ ਕੈਨੇਡੀਅਨ ਦੇ ਭਰਾ ਰਘਬੀਰ ਸਿੰਘ ਭੋਲਾ ਨੇ ਕੀਤਾ। ਐਲਾਨ ਗਏ ਅੰਤਿਮ ਨਤੀਜਿਆ ਅਨੁਸਾਰ ਕਬੱਡੀ 45 ਕਿੱਲੋ 'ਚ ਕੋਟ ਸ਼ਮੀਰ ਸ਼ਮੀਰ ਅਤੇ ਬੁੱਗਰਾਂ, ਕਬੱਡੀ 55 ਕਿੱਲੋ 'ਚ ਖਿਆਲੀ ਅਤੇ ਰੌਂਤਾ, ਕਬੱਡੀ 72 ਕਿੱਲੋ 'ਚ ਬਾਠਾਂ ਅਤੇ ਮਹਿਰਾਜ ਨੇ ਕ੍ਰਮਵਾਰ ਪਹਿਲਾ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਓਪਨ ਦੇ ਗਹਿਗੱਚ ਮੁਕਾਬਲੇ ਵਿਚ ਜੋਧਪੁਰ ਚੀਮਾ ਦੇ ਖਿਡਾਰੀਆਂ ਨੇ ਹਰਦਾਸਾਂ ਦੇ ਖਿਡਾਰੀਆਂ ਨੂੰ ਹਰਾ ਕੇ ਬਾਜ਼ੀ ਮਾਰੀ। ਇਸ ਸਮੇਂ ਖੇਡ ਉੱਘੇ ਕਬੱਡੀ ਪ੍ਰਮੋਟਰ ਰਿੱਕੀ ਸਿੱਧੂ, ਇੰਟਰਨੈਸ਼ਨਲ ਕਬੱਡੀ ਕੁਮੈਂਟੇਟਰਾਂ ਰੁਪਿੰਦਰ ਜਲਾਲ ਤੇ ਸੰਦੀਪ ਗਿੱਲ ਕੁਰੜ, ਬੂਟਾ ਚੱਕ ਭਾਈਕਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜੇਤੂ ਖਿਡਾਰੀਆਂ ਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਨ ਦੀ ਰਸਮ ਕਲੱਬ ਪ੍ਰਧਾਨ ਨਿਗਮਦੀਪ ਸਿੰਘ, ਮੀਤ ਪ੍ਰਧਾਨ ਮਨਦੀਪ ਸਿੰਘ, ਰਾਜਾ ਰਾਮ ਬੱਗੂ, ਬਲਜੀਤ ਸਿੰਘ, ਰੇਸ਼ਮ ਸਿੰਘ ਮਹਿਲ ਖੁਰਦ, ਡਾ. ਸੁਖਵਿੰਦਰ ਸੁੱਖੀ, ਚਰਨਜੀਤਪਾਲ ਸ਼ਰਮਾ, ਡਾ. ਹਰਦਿਲਪ੍ਰੀਤ ਸਿੰਘ ਚਹਿਲ, ਮਨਰਾਜਦੀਪ ਸਿੰਘ ਰਾਜੀ, ਦੀਪੀ ਚਹਿਲ ਆਦਿ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ ਤੇ ਨਿਭਾਈ।

Tuesday, December 18, 2012

ਮਹਿਲ ਕਲਾਂ ਦੇ 19ਵੇਂ ਪੇਂਡੂ ਖੇਡ ਮੇਲੇ ਦਾ ਰੰਗਦਾਰ ਪੋਸਟਰ ਜਾਰੀ

-ਸਹਿਤਕਾਰ ਡਾ. ਕੋਮਲ ਅਤੇ ਪੰਛੀ ਨੂੰ ਕੀਤਾ ਜਾਵੇਗਾ ਸਨਮਾਨਿਤ


ਮਹਿਲ ਕਲਾਂ ਵਿਖੇ 19ਵੇਂ ਪੇਂਡੂ ਖੇਡ ਮੇਲੇ ਦਾ ਵਿਸ਼ਾਲ ਆਕਾਰੀ ਰੰਗਦਾਰ ਪੋਸਟਰ ਜਾਰੀ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਦੇ ਅਹੁਦੇਦਾਰ ਤੇ ਮੈਂਬਰ।
ਪੱਤਰ ਪ੍ਰੇਰਕ
ਮਹਿਲ ਕਲਾਂ, 18 ਦਸੰਬਰ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸਪੋਰਟਸ ਕਲੱਬ ਰਜਿ ਪਿੰਡ ਮਹਿਲ ਕਲਾਂ (ਬਰਨਾਲਾ) ਵੱਲੋਂ ਸਮੂਹ ਐਨ ਆਰ ਆਈਜ਼ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 28 ਤੋਂ 31 ਦਸੰਬਰ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਸਟੇਡੀਅਮ ਵਿਖੇ ਕਰਵਾਏ ਜਾ ਰਹੇ 19ਵੇਂ ਚਾਰ ਰੋਜ਼ਾ ਸ਼ਾਨਦਾਰ ਪੇਂਡੂ ਖੇਡ ਮੇਲੇ ਦਾ ਵਿਸ਼ਾਲ ਆਕਾਰੀ ਰੰਗਦਾਰ ਪੋਸਟਰ ਅੱਜ ਕਲੱਬ ਚੇਅਰਮੈਨ ਮਾ. ਰਾਜਿੰਦਰ ਕੁਮਾਰ, ਕਨਵੀਨਰ ਮਾ. ਵਰਿੰਦਰ ਪੱਪੂ, ਸਲਾਹਕਾਰ ਮਾ. ਰਵੀਦੀਪ ਸਿੰਘ ਦੀ ਅਗਵਾਈ ਹੇਠ ਜਾਰੀ ਕੀਤਾ ਗਿਆ। ਪ੍ਰਧਾਨ ਗੁਰਮੀਤ ਸਿੰਘ, ਐਨ. ਆਰ. ਆਈ ਰਾਜੂ ਕੈਨੇਡੀਅਨ, ਮੀਤ ਪ੍ਰਧਾਨ ਰਾਜਾ ਰਾਹਲ, ਖ਼ਜ਼ਾਨਚੀ ਪਾਲਾ ਸਿੰਘ, ਜਗਦੀਪ ਸ਼ਰਮਾ, ਬਲਜਿੰਦਰ ਪ੍ਰਭੂ, ਮਨਦੀਪ ਧਾਲੀਵਾਲ, ਕੇਵਲ ਦਿਓਲ ਅਤੇ ਬਲਵੰਤ ਸਿੰਘ ਡੂ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਕਬੱਡੀ 41, 53, 70 ਕਿੱਲੋ, ਕਬੱਡੀ ਓਪਨ, ਵਾਲੀਬਾਲ ਸ਼ੂਟਿੰਗ, ਫੁੱਟਬਾਲ ਓਪਨ ਪਿੰਡਵਾਰ ਅਤੇ ਟਰਾਲੀ ਬੈਕ ਦੇ ਮੁਕਾਬਲਿਆਂ ਤੋਂ ਇਲਾਵਾ ਪਿੰਡ ਦੇ ਜੰਮ ਪਲ਼ ਪੰਜਾਬੀ ਸਾਹਿਤਕਾਰ ਡਾ. ਅਮਰ ਕੋਮਲ ਅਤੇ ਇਤਿਹਾਸਕਾਰ ਸੁਰਜੀਤ ਸਿੰਘ ਪੰਛੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

Dr. Amar Komal, Surjit Singh Panchhi

Monday, December 17, 2012

ਅਵਾਰਾ ਕੁੱਤਿਆਂ ਵੱਲੋਂ ਇਕ ਮਾਸੂਮ ਬੱਚੇ ਨੂੰ ਬੁਰੀ ਤਰ੍ਹਾ ਨੋਚ ਕੇ ਮਾਰ ਮੁਕਾਇਆ

ਪਿੰਡ ਧਨੇਰ ਵਿਖੇ ਅਵਾਰਾ ਕੁੱਤਿਆਂ ਵੱਲੋਂ ਨੋਚ ਕੇ ਮਾਰ ਮੁਕਾਇਆ ਤਿੰਨ ਸਾਲਾ 
ਮਾਸੂਮ ਬੱਚੇ ਅਰਸ਼ਦੀਪ ਸਿੰਘ ਦੀ ਲਾਸ਼।

ਪੱਤਰ ਪ੍ਰੇਰਕ
ਮਹਿਲ ਕਲਾਂ, 17 ਦਸੰਬਰ 
ਅੱਜ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਐਥੋਂ ਲਾਗਲੇ ਪਿੰਡ ਧਨੇਰ ਵਿਖੇ ਅਵਾਰਾ ਕੁੱਤਿਆਂ ਵੱਲੋਂ ਇਕ ਮਾਸੂਮ ਬੱਚੇ ਨੂੰ ਬੁਰੀ ਤਰ੍ਹਾ ਨੋਚ ਕੇ ਮਾਰ ਮੁਕਾਉਣ ਦੀ ਦੁੱਖਦਾਈ ਖਬਰ ਹੈ। ਹੋਰ ਵਧੇਰੇ ਜਾਣਕਾਰੀ ਅਨੁਸਾਰ ਦਲਿਤ ਪਰਿਵਾਰ ਨਾਲ ਸੰਬੰਧਿਤ ਮਾਸੂਮ ਬੱਚਾ ਅਰਸ਼ਦੀਪ ਸਿੰਘ (3) ਪੁੱਤਰ ਗੁਰਦੀਪ ਸਿੰਘ ਉੱਰਫ਼ ਘੋਖਾ ਵਾਸੀ ਪਿੰਡ ਧਨੇਰ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਘਰੋਂ ਬਾਹਰ ਲਿੰਕ ਫਿਰਨੀ ਉੱਪਰ ਖੇਡ ਰਿਹਾ ਸੀ। ਇਸ ਦੌਰਾਨ ਕਰੀਬ ਇਕ ਦਰਜਨ ਅਵਾਰਾ ਕੁੱਤਿਆਂ ਵੱਲੋਂ ਉਸ ਉੱਪਰ ਅਚਨਚੇਤੀ ਧਾਵਾ ਬੋਲ ਦਿੱਤਾ। ਜਿਸ ਦਾ ਕਿਸੇ ਹੋਰ ਪਿੰਡ ਵਸਨੀਕ ਨੂੰ ਪਤਾ ਨਾ ਲੱਗਣ ਕਰਕੇ ਅਵਾਰਾ ਕੁੱਤੇ ਬੱਚੇ ਨਾਲ ਖਿੱਚ ਧੂ ਕਰਦੇ ਕੁਝ ਦੂਰੀ ਉੱਤੇ ਸਥਿਤ ਰੂੜੀਆਂ ਵਿਚ ਲਿਜਾਣ ਉਪਰੰਤ ਬੱਚੇ ਦਾ ਚਿਹਰਾ, ਆਂਦਰਾਂ ਅਤੇ ਲੱਤਾਂ ਬਾਹਾਂ ਨੂੰ ਬੁਰੀ ਤਰ੍ਹਾਂ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਪਹਿਲਾਂ ਬੱਚੇ ਦੀ ਭਾਲ ਲਈ ਉਸਦੇ ਮਾਪਿਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਮੁਨਿਆਈ ਕਰਵਾਉਣ ਸਮੇਤ ਹੋਰਨਾ ਲੋਕਾਂ ਨਾਲ ਥਾਂ ਥਾਂ ਭਾਲ ਕੀਤੀ ਗਈ। ਇਸ ਦੌਰਾਨ ਰੂੜੀਆਂ ਉੱਪਰ ਘਰੇਲੂ ਗੋਹਾ ਕੂੜਾ ਸੁੱਟਣ ਗਈ ਪਿੰਡ ਦੀ ਔਰਤ ਵੱਲੋਂ ਕੁੱਤਿਆਂ ਨੂੰ ਬੱਚੇ ਦਾ ਮਾਸ ਖਾਂਦਾ ਦੇਖ ਕੇ ਰੌਲ਼ਾ ਪਾਇਆ ਗਿਆ। ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ। ਜਿਨ੍ਹਾਂ ਵੱਲੋ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਜ਼ਿਲ੍ਹਾ ਪ੍ਰਸ਼ਾਂਸ਼ਨ ਪਾਸੋਂ ਅਵਾਰਾ ਕੁੱਤਿਆਂ ਤੇ ਅਵਾਰਾ ਪਸ਼ੂਆਂ ਉੱਪਰ ਅਜਿਹੀਆਂ ਦੁੱਖ ਦਾਇਕ ਘਟਨਾਵਾਂ ਤੇ ਹਾਦਸਿਆਂ ਨੂੰ ਮੁੱਖ ਰੱਖ ਇਨ੍ਹਾਂ ਦੀ ਰੋਕਥਾਮ ਲਈ ਤੁਰੰਤ ਲੋੜੀਂਦੇ ਦੇ ਕਦਮ ਚੁੱਕਣ ਦੀ ਜ਼ੋਰਦਾਰ ਮੰਗ ਕੀਤੀ ਹੈ।

Sunday, December 16, 2012

ਅੰਮ੍ਰਿਤ ਸਿੰਘ ਹੈਰੀ ਨੇ ਸੂਫ਼ੀਆਨਾ ਗਾਇਕੀ ਦੇ ਰੰਗ ਬਿਖੇਰੇ



ਸਦਭਾਵਨਾ ਕਾਲਜ ਆਫ਼ ਨਰਸਿੰਗ ਐਂਡ ਐਜੂਕੇਸ਼ਨ ਜਲਾਲਦੀਵਾਲ ਵਿਖੇ ਸੂਫ਼ੀਆਨਾ ਮਹਿਫ਼ਲ ਦੌਰਾਨ ਪ੍ਰੋਗਰਾਮ ਪੇਸ਼ ਕਰਦੇ ਹੋਏ ਸੂਫ਼ੀ ਗਾਇਕ ਅੰਮਿ੍ਰਤ ਸਿੰਘ ਹੈਰੀ।
ਮਹਿਲ ਕਲਾਂ, 16 ਦਸੰਬਰ
ਸਦਭਾਵਨਾ ਕਾਲਜ ਆਫ਼ ਨਰਸਿੰਗ ਐਂਡ ਐਜੂਕੇਸ਼ਨ ਜਲਾਲਦੀਵਾਲ ਵਿਖੇ ਸੂਫ਼ੀਆਨਾ ਮਹਿਫ਼ਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਹੁੰਚੇ ਉਭਰਦੇ ਸੂਫ਼ੀ ਗਾਇਕ ਅੰਮ੍ਰਿਤ ਸਿੰਘ ਹੈਰੀ ਆਪਣੇ ਸੇਅਰੋ ਸ਼ਾਇਰੀ ਅਤੇ ਸੂਫ਼ੀਆਨਾ ਗਾਇਕੀ ਦੇ ਰੰਗ ਬਿਖੇਰੇ। ਉਨ੍ਹਾਂ ਆਪਣੀ ਕਲਮ ਤੋਂ ਲਿਖੇ ਗੀਤਾਂ ਨਾਲ ਕਾਲਜ ਦੇ ਵਿਦਿਆਰਥੀਆਂ ਨੂੰ ਕੀਲ ਬਠਾਇਆ। ਗਾਇਕ ਹੈਰੀ ਨੇ ਦੱਸਿਆ ਕਿ ਉਹ 18 ਦਸੰਬਰ ਦਿਨ ਮੰਗਲਵਾਰ ਨੂੰ ਜੀ. ਈ. ਟੀ. ਸੀ. ਪੰਜਾਬੀ ਤੇ ਸ਼ਾਮ 7 ਵਜੇ ਪ੍ਰਸਾਰਿਤ ਹੋਣ ਵਾਲੇ ਚਰਚਿਤ ਪ੍ਰੋਗਰਾਮ 'ਸੁਰਾਂ ਦੇ ਵਾਰਿਸ' ਸ੍ਰੋਤਿਆਂ ਦੇ ਰੂਬਰੂ ਹੋਣਗੇ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੋਗਰਾਮ ਦੇਖਣ ਅਤੇ ਉਨ੍ਹਾਂ (ਸੂਫ਼ੀ ਗਾਇਕ ਅੰਮ੍ਰਿਤ ਸਿੰਘ ਹੈਰੀ) ਨੂੰ ਵੱਧ ਤੋਂ ਵੱਧ ਵੋਟ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰਸੀਪਲ ਏ. ਐਨ. ਮਿਸ਼ਰਾ, ਮੈਡਮ ਪਰਮਜੀਤ ਕੌਰ, ਮੈਡਮ ਰੁਪਿੰਦਰ ਜੀਤ ਕੌਰ, ਮੈਡਮ ਨੀਰਜਾ ਕੁਠਾਲਾ, ਲੈਕਚਰਾਰ ਬਲਰਾਜ ਸਿੰਘ, ਹਰਦੀਪ ਸਿੰਘ, ਧਰਮਵੀਰ ਸਿੰਘ, ਕੁਲਵੰਤ ਸਿੰਘ, ਲੋਕੇਸ਼ ਕੁਮਾਰ ਜ਼ੋਸ਼ੀ ਦੀ ਅਗਵਾਈ ਹੇਠ ਸੂਫ਼ੀ ਗਾਇਕ ਅੰਮ੍ਰਿਤ ਸਿੰਘ ਹੈਰੀ ਨੂੰ ਸਨਮਾਨਿਤ ਕੀਤਾ ਗਿਆ।