Pages

Sunday, December 23, 2012

ਕਲਾਲਾ ਵਿਖੇ 7 ਰੋਜ਼ਾ ਐਨ. ਐਸ. ਐਸ. ਕੈਂਪ ਸਮਾਪਤ

ਕਲਾਲਾ ਵਿਖੇ 7 ਰੋਜ਼ਾ ਐਨ. ਐਸ. ਐਸ. ਕੈਂਪ ਦੇ ਸਮਾਪਤੀ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡਦੇ ਹੋਏ ਡਾ. ਗੁਰਮੇਜ ਸਿੰਘ ਆਸਟ੍ਰੇਲੀਆ, ਚੇਅਰਮੈਨ ਹਰਦੇਵ ਸਿੰਘ ਬਾਜਵਾ, ਰਣਜੀਤ ਸਿੰਘ ਰਾਣਾ ਆਦਿ। (ਹੇਠਾਂ) ਵਿਦਿਆਰਥੀਆਂ ਦਾ ਇਕੱਠ।
ਪੱਤਰ ਪ੍ਰੇਰਕ
ਮਹਿਲ ਕਲਾਂ, 24 ਦਸੰਬਰ
ਐਨ. ਐਸ. ਐਸ. ਵਿੰਗ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿੰਗਜ਼ ਗਰੁੱਪ ਆਫ਼ ਇੰਸਟੀਚਿਊਟ ਬਰਨਾਲਾ ਅਤੇ ਐਸ. ਡੀ. ਕਾਲਜ ਆਫ਼ ਬੀ ਫ਼ਾਰਮੇਸੀ ਬਰਨਾਲਾ ਦੇ ਵਿਦਿਆਰਥੀਆਂ ਵੱਲੋਂ ਹਲਕਾ ਮਹਿਲ ਕਲਾਂ ਦੇ ਪਿੰਡ ਕਲਾਲਾ ਸਮੇਤ ਛੀਨੀਵਾਲ ਕਲਾਂ, ਚੰਨਣਵਾਲ, ਰਾਏਸਰ ਪੰਜਾਬ, ਰਾਏਸਰ ਪਟਿਆਲਾ, ਚੁਹਾਣਕੇ, ਸਹਿਜੜਾ ਅੰਦਰ 16 ਦਸੰਬਰ ਤੋਂ ਸ਼ੁਰੂ ਕੀਤੇ ਗਏ 7 ਰੋਜ਼ਾ ਐਨ. ਐਸ. ਐਸ. ਕੈਂਪ ਤਹਿਤ ਹੈਪੇਟਾਈਟਸ ਬੀ, ਹੈਪੇਟਾਈਟਸ ਸੀ, ਕੈਂਸਰ ਅਤੇ ਦਿਲ ਦੀਆਂ ਬਿਮਾਰੀ ਸੰਬੰਧੀ ਕੀਤਾ ਗਿਆ ਸਰਵੇ ਅੱਜ ਸਮਾਪਤ ਹੋ ਗਿਆ। ਗੁਰਦੁਆਰਾ ਸਾਹਿਬ ਪਿੰਡ ਕਲਾਲਾ ਵਿਖੇ ਹੋਏ ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ. ਗੁਰਮੇਜ ਸਿੰਘ ਆਸਟ੍ਰੇਲੀਆ, ਰਣਜੀਤ ਸਿੰਘ ਰਾਣਾ, ਨੇ ਪ੍ਰਬੰਧਕਾਂ ਦੀ ਇਸ ਉਪਰਾਲੇ ਲਈ ਸ਼ਲਾਘਾ ਕਰਦਿਆਂ ਕਿਹਾ ਅੱਜ ਦੇ ਸਮੇਂ ਅਜਿਹੇ ਕੈਂਪਾ ਦਾ ਆਯੋਜਨ ਅਹਿਮ ਮਹੱਤਤਾ ਰੱਖਦਾ। ਉਨ੍ਹਾਂ ਕਿਹਾ ਕਿ ਹੈਪੇਟਾਈਟਸ ਬੀ, ਹੈਪੇਟਾਈਟਸ ਸੀ, ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਅਪਣੇ ਖਾਣ ਪੀਣ ਅਤੇ ਰਹਿਣ ਸਹਿਣ ਦੇ ਢੰਗਾਂ ਵਿਚ ਤਬਦੀਲੀ ਲਿਆਉਣੀ ਪਵੇਗੀ। ਐਨ. ਐਸ. ਐਸ. ਵਿੰਗ ਪੀ. ਟੀ. ਯੂ. ਜਲੰਧਰ ਦੇ ਕੁਆਰਡੀਨੇਟਰ ਡਾ. ਜਗਮੀਤ ਬਾਵਾ, ਡਾ. ਐਸ. ਐਸ. ਮਹਿਤਾ ਅਤੇ ਡਾ. ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ 800 ਵਿਅਕਤੀਆਂ ਦੇ ਕੀਤੇ ਗਏ ਟੈਸਟਾਂ ਚੋਂ 249 ਵਿਅਕਤੀ ਹੈਪੇਟਾਈਟਸ ਤੋਂ ਪ੍ਰਭਾਵਿਤ ਹਨ ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਹਨਾਂ ਘਾਤਕ ਬਿਮਾਰੀਆਂ ਤੋਂ ਬਚਾਅ ਅਤੇ ਇਲਾਜ ਬਾਰੇ ਵਿਸਥਾਰਪੂਰਬਕ ਚਾਨਣਾ ਪਾਇਆ। ਇਸ ਸਮੇਂ ਮੁੱਖ ਮਹਿਮਾਨ ਅਤੇ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਚੇਅਰਮੈਨ ਹਰਦੇਵ ਸਿੰਘ ਬਾਜਵਾ, ਵਾਈਸ ਚੇਅਰਮੈਨ ਬਲਦੇਵ ਸਿੰਘ ਬਾਜਵਾ, ਐਮ. ਡੀ. ਗੁਰਵਿੰਦਰ ਸਿੰਘ, ਪ੍ਰੋਗਰਾਮ ਅਫ਼ਸਰ ਬੀਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਐਸ. ਡੀ. ਕਾਲਜ ਆਫ਼ ਬੀ ਫ਼ਾਰਮੇਸੀ ਬਰਨਾਲਾ ਦੇ ਸੀਨੀ. ਪ੍ਰੋ. ਰਾਕੇਸ਼ ਕੁਮਾਰ ਗਰਗ, ਮੈਡਮ ਵੀਰਾਂ ਗਰਗ, ਪਰਮਜੀਤ ਸਿੰਘ ਬਾਜਵਾ, ਹਰਮਨਪ੍ਰੀਤ ਸਿੰਘ ਬਾਜਵਾ, ਸਰਪੰਚ ਸਵਰਨ ਕੌਰ, ਗ੍ਰਾਮ ਪੰਚਾਇਤ, ਲੋਕਲ ਗੁਰਦੁਆਰਾ ਕਮੇਟੀ, ਬੁਲੰਦ ਕਮੇਟੀ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।

No comments:

Post a Comment