Pages

Sunday, December 16, 2012

ਅੰਮ੍ਰਿਤ ਸਿੰਘ ਹੈਰੀ ਨੇ ਸੂਫ਼ੀਆਨਾ ਗਾਇਕੀ ਦੇ ਰੰਗ ਬਿਖੇਰੇ



ਸਦਭਾਵਨਾ ਕਾਲਜ ਆਫ਼ ਨਰਸਿੰਗ ਐਂਡ ਐਜੂਕੇਸ਼ਨ ਜਲਾਲਦੀਵਾਲ ਵਿਖੇ ਸੂਫ਼ੀਆਨਾ ਮਹਿਫ਼ਲ ਦੌਰਾਨ ਪ੍ਰੋਗਰਾਮ ਪੇਸ਼ ਕਰਦੇ ਹੋਏ ਸੂਫ਼ੀ ਗਾਇਕ ਅੰਮਿ੍ਰਤ ਸਿੰਘ ਹੈਰੀ।
ਮਹਿਲ ਕਲਾਂ, 16 ਦਸੰਬਰ
ਸਦਭਾਵਨਾ ਕਾਲਜ ਆਫ਼ ਨਰਸਿੰਗ ਐਂਡ ਐਜੂਕੇਸ਼ਨ ਜਲਾਲਦੀਵਾਲ ਵਿਖੇ ਸੂਫ਼ੀਆਨਾ ਮਹਿਫ਼ਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਹੁੰਚੇ ਉਭਰਦੇ ਸੂਫ਼ੀ ਗਾਇਕ ਅੰਮ੍ਰਿਤ ਸਿੰਘ ਹੈਰੀ ਆਪਣੇ ਸੇਅਰੋ ਸ਼ਾਇਰੀ ਅਤੇ ਸੂਫ਼ੀਆਨਾ ਗਾਇਕੀ ਦੇ ਰੰਗ ਬਿਖੇਰੇ। ਉਨ੍ਹਾਂ ਆਪਣੀ ਕਲਮ ਤੋਂ ਲਿਖੇ ਗੀਤਾਂ ਨਾਲ ਕਾਲਜ ਦੇ ਵਿਦਿਆਰਥੀਆਂ ਨੂੰ ਕੀਲ ਬਠਾਇਆ। ਗਾਇਕ ਹੈਰੀ ਨੇ ਦੱਸਿਆ ਕਿ ਉਹ 18 ਦਸੰਬਰ ਦਿਨ ਮੰਗਲਵਾਰ ਨੂੰ ਜੀ. ਈ. ਟੀ. ਸੀ. ਪੰਜਾਬੀ ਤੇ ਸ਼ਾਮ 7 ਵਜੇ ਪ੍ਰਸਾਰਿਤ ਹੋਣ ਵਾਲੇ ਚਰਚਿਤ ਪ੍ਰੋਗਰਾਮ 'ਸੁਰਾਂ ਦੇ ਵਾਰਿਸ' ਸ੍ਰੋਤਿਆਂ ਦੇ ਰੂਬਰੂ ਹੋਣਗੇ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੋਗਰਾਮ ਦੇਖਣ ਅਤੇ ਉਨ੍ਹਾਂ (ਸੂਫ਼ੀ ਗਾਇਕ ਅੰਮ੍ਰਿਤ ਸਿੰਘ ਹੈਰੀ) ਨੂੰ ਵੱਧ ਤੋਂ ਵੱਧ ਵੋਟ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰਸੀਪਲ ਏ. ਐਨ. ਮਿਸ਼ਰਾ, ਮੈਡਮ ਪਰਮਜੀਤ ਕੌਰ, ਮੈਡਮ ਰੁਪਿੰਦਰ ਜੀਤ ਕੌਰ, ਮੈਡਮ ਨੀਰਜਾ ਕੁਠਾਲਾ, ਲੈਕਚਰਾਰ ਬਲਰਾਜ ਸਿੰਘ, ਹਰਦੀਪ ਸਿੰਘ, ਧਰਮਵੀਰ ਸਿੰਘ, ਕੁਲਵੰਤ ਸਿੰਘ, ਲੋਕੇਸ਼ ਕੁਮਾਰ ਜ਼ੋਸ਼ੀ ਦੀ ਅਗਵਾਈ ਹੇਠ ਸੂਫ਼ੀ ਗਾਇਕ ਅੰਮ੍ਰਿਤ ਸਿੰਘ ਹੈਰੀ ਨੂੰ ਸਨਮਾਨਿਤ ਕੀਤਾ ਗਿਆ।

No comments:

Post a Comment