Pages

Saturday, February 26, 2011

Mehal Kalan : ਖੇਡਾਂ ਮਹਿਲ ਕਲਾਂ ਦੀਆਂ ਧੂਮ ਧੜੱਕੇ ਨਾਲ ਸ਼ੁਰੂ



-ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਸਮੇਤ ਕਈ ਹੋਰ ਉੱਘੀਆਂ ਸਖਸ਼ੀਅਤਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਮਹਿਲ ਕਲਾਂ ਵਿਖੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਡੀ. ਐੱਸ ਪੀ ਕੇਹਰ ਸਿੰਘ ਖਹਿਰਾ ਅਤੇ ਸੰਤ ਬਾਬਾ ਹਰਨਾਮ ਸਿੰਘ ਨਾਨਕਸਰ ਠਾਠ ਮਹਿਲ ਕਲਾਂ
ਮਹਿਲ ਕਲਾਂ, 26 ਫਰਵਰੀ (ਅਣਖੀ)- ਸ਼ਹੀਦ ਬਾਬਾ ਜੰਗ ਸਿੰਘ ਕਬੱਡੀ ਸਪੋਰਟਸ ਅਤੇ ਵੈਲਫੇਅਰ ਕਲੱਬ ਰਜਿ: ਮਹਿਲ ਕਲਾਂ ਵੱਲੋਂ ਮਾਂ ਖੇਡ ਕਬੱਡੀ ਨੂੰ ਸਮਰਪਿਤ ਪੇਂਡੂ ਖੇਡ ਮੇਲਾ ਅੱਜ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੇ ਖੇਡ ਮੈਦਾਨ ਵਿਚ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਇਸ ਪੇਂਡੂ ਖੇਡ ਮੇਲੇ ਦਾ ਉਦਘਾਟਨ ਅੰਤਰਰਾਸ਼ਟਰੀ ਕੁਸ਼ਤੀ ਖਿਡਾਰੀ ਡੀ. ਐੱਸ ਪੀ ਕੇਹਰ ਸਿੰਘ ਖਹਿਰਾ ਅਤੇ ਇੰਟਰਨੈਸ਼ਨਲ ਸੰਤ ਸਮਾਜ ਦੇ ਸਰਪ੍ਰਸਤ ਸੰਤ ਬਾਬਾ ਹਰਨਾਮ ਸਿੰਘ ਨਾਨਕਸਰ ਠਾਠ ਮਹਿਲ ਕਲਾਂ ਨੇ ਸਾਂਝੇ ਤੌਰ ਤੇ ਕੀਤਾ। ਡੀ. ਐੱਸ. ਪੀ. ਕੇਹਰ ਸਿੰਘ ਖਹਿਰਾ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਖੇਡ ਦੀ ਭਾਵਨਾਂ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਸੰਤ ਬਾਬਾ ਹਰਨਾਮ ਸਿੰਘ ਨੇ ਪ੍ਰਬੰਧਕਾਂ ਦੁਆਰਾ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਟੂਰਨਾਮੈਟ ਦੇ ਪਹਿਲੇ ਦਿਨ ਕਬੱਡੀ ਕਬੱਡੀ 29ਕਿਲੋ, 43ਕਿਲੋ, 53ਕਿਲੋ ਅਤੇ 68 ਕਿਲੋ ਦੇ ਦਿਲਚਸਪ ਮੁਕਾਬਲੇ ਸ਼ੁਰੂ ਕਰਵਾਏ ਗਏ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੀਪਾ ਸੱਦੋਵਾਲ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਵਾਈਸ ਚੇਅਰਮੈਨ ਮਲਕੀਤ ਸਿੰਘ ਚੀਮਾਂ, ਸੁਖਵਿੰਦਰ ਸਿੰਘ ਸੁੱਖਾ, ਪ੍ਰਧਾਨ ਕਮਿੱਕਰ ਸਿੰਘ, ਗੁਰਦੀਪ ਸਿੰਘ ਟਿਵਾਣਾ, ਪ੍ਰਧਾਨ ਬਾਬਾ ਸ਼ੇਰ ਸਿੰਘ, ਯਸ਼ਪਾਲ ਸਿੰਘ ਸ਼ਰੀਹਾਂ, ਤਰਕਸ਼ੀਲ ਆਗੂ ਗੁਰਦੀਪ ਸਿੰਘ, ਪੰਚ ਗੋਬਿੰਦਰ ਸਿੰਘ, ਬਿੱਟੂ ਚੀਮਾਂ ਆਦਿ ਮੋਹਤਬਰ ਵਿਆਕਤੀਆਂ ਨੇ ਵਿਸ਼ੇਸ ਤੌਰ ਤੇ ਸ਼ਮੂਲੀਅਤ ਕੀਤੀ। ਮੁੱਖ ਮਹਿਮਾਨਾਂ ਨੂੰ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਕਲੱਬ ਦੇ ਚੇਅਰਮੈਨ ਕੁਲਵੰਤ ਸਿੰਘ ਫੌਜੀ, ਪ੍ਰਧਾਨ ਬੱਬੀ ਚੀਮਾਂ, ਸਲਾਹਕਾਰ ਗੁਰਪ੍ਰੀਤ ਸਿੰਘ ਦਿਓਲ ਤੇ ਲਾਡੀ ਸੋਢਾ, ਪ੍ਰੈੱਸ ਸਕੱਤਰ ਅਮਨਾ ਜਗਦੇ ਆਦਿ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ 'ਤੇ ਨਿਭਾਈ।     
                     ਖੇਡ ਮੇਲੇ ਦੌਰਾਨ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸਖ਼ਸ਼ੀਅਤਾਂ  
ਗੀਤਕਾਰ ਮਨਪ੍ਰੀਤ ਟਿਵਾਣਾ, ਗਾਇਕ ਗੁਰਜੀਤ ਰਾਹਲ, ਬਾਡੀ ਬਿਲਡਰ ਹਰਦੀਪ ਸਿੰਘ ਕਾਲਾ, ਕਬੱਡੀ ਖਿਡਾਰੀ ਰਣਦੀਪ ਹੇਹਰ ਅਤੇ ਕੁਮੈਨਟੇਟਰ ਹਰਮਨ ਸਿੰਘ ਜੋਗਾ।
ਕਲੱਬ ਦੇ ਪ੍ਰਧਾਨ ਬੱਬੀ ਚੀਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ 27 ਫਰਵਰੀ ਟੂਰਨਾਮੈਂਟ ਦੇ ਆਖਰੀ ਦਿਨ ਕਬੱਡੀ ਓਪਨ ਦੇ ਪ੍ਰਸਿੱਧ ਟੀਮਾਂ ਦੇ ਗਹਿਗੱਚ ਮੁਕਾਬਲੇ ਹੋਣਗੇ ਅਤੇ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ, ਗਾਇਕ ਗੁਰਜੀਤ ਰਾਹਲ, ਕੁਮੈਨਟੇਟਰ ਹਰਮਨ ਸਿੰਘ ਜੋਗਾ, ਗੋਲਡ ਮੈਡਲਿਸਟ ਬਾਡੀਬਿਲਡਰ ਹਰਦੀਪ ਸਿੰਘ ਕਾਲਾ ਅਤੇ ਨਾਮਵਰ ਕਬੱਡੀ ਖਿਡਾਰੀਆਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਖੇਡ ਮੇਲੇ ਦੌਰਾਨ ਇੰਟਰਨੈਸ਼ਨਲ ਸੰਤ ਸਮਾਜ ਦੇ ਸਰਪ੍ਰਸਤ ਸੰਤ ਬਾਬਾ ਹਰਨਾਮ ਸਿੰਘ ਨਾਨਕਸਰ ਠਾਠ ਮਹਿਲ ਕਲਾਂ  ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ ।

ਖੇਡ ਮੇਲੇ ਦੌਰਾਨ ਇੰਟਰਨੈਸ਼ਨਲਬੱਡੀ ਖਿਡਾਰੀ ਕੀਪਾ ਸੱਦੋਵਾਲ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ ।








-Gurpreet Singh Ankhi

 Mehal Kalan (Barnala)
 Cell. +91 99145 65135
 gurpreetankhi@gmail.com
 http://www.facebook.com/gurpreetsinghankhi



Tuesday, February 22, 2011

ਨਾਮਵਰ ਪੰਜਾਬੀ ਕਲਾਕਾਰ ਕੇ. ਦੀਪ ਉਰਫ ਪੋਸਤੀ ਵਾਲ ਵਾਲ ਬਚੇ


ਮਹਿਲ ਕਲਾਂ, 22 ਫਰਵਰੀ (ਗੁਰਪ੍ਰੀਤ)-ਬੀਤੀ ਰਾਤ ਲੁਧਿਆਣਾ ਬਰਨਾਲਾ ਮੁੱਖ ਮਾਰਗ ਸਥਾਨਕ ਬੱਸ ਸਟੈਂਡ ਨਜ਼ਦੀਕ ਇਕ ਕਾਰ ਸਵਾਰਾਂ ਦੀ ਅਣਗਿਹਲੀ ਕਾਰਨ ਨਾਮਵਰ ਪੰਜਾਬੀ ਕਲਾਕਾਰ ਕੇ. ਦੀਪ ਉਰਫ ਪੋਸਤੀ ਦੀ ਕਾਰ ਸਵਾਰ ਪਾਰਟੀ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋਣੋ ਵਾਲ ਵਾਲ ਬਚ ਗਈ ਤੇ ਨਸ਼ੇ ਵਿਚ ਧੁੱਤ ਲੋਕਾਂ ਵੱਲੋਂ ਉਲਟਾ ਕੇ. ਦੀਪ ਦੇ ਡਰਾਇਵਰ ਨੂੰ ਘੇਰ ਲੈਣ ਕਾਰਨ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।
ਮਹਿਲ ਕਲਾਂ ਬੱਸ ਸਟੈਂਡ ਉੱਪਰ ਪ੍ਰਸਿੱਧ ਕਲਾਕਾਰ ਕੇ. ਦੀਪ ਨਾਲ ਬਹਿਸਦੇ ਹੋਏ ਨਸ਼ੇ ਵਿਚ ਧੁੱਤ ਕੁਝ ਲੋਕ। 
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਤਕਰੀਬਨ ਸਾਢੇ ਅੱਠ ਵਜੇ ਦੇ ਕਰੀਬ ਪ੍ਰਸਿੱਧ ਕਲਾਕਾਰ ਕੇ. ਦੀਪ ਸਾਥੀ ਕਲਾਕਾਰਾਂ ਸਮੇਤ ਆਪਣੀ ਇਨਨੋਵਾ ਗੱਡੀ ਵਿਚ ਸਵਾਰ ਹੋ ਕੇ ਸਰਦੂਲਗੜ੍ਹ ਤੋਂ ਪੰਜਾਬ ਪੁਲਿਸ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਉਪਰੰਤ ਵਾਪਸ ਲੁਧਿਆਣਾ ਜਾ ਰਹੇ ਸਨ ਕਿ ਅਚਾਨਕ ਮਹਿਲ ਕਲਾਂ ਬੱਸ ਸਟੈਂਡ ਉੱਪਰ ਸਥਿਤ ਸ਼ਰਾਬ ਦੇ ਠੇਕੇ ਦੇ ਨੇੜਿਓ ਇਕ ਟਾਟਾ ਸੂਮੋ ਗੱਡੀ ਮੇਨ ਰੋਡ ਉੱਪਰ ਆ ਚੜ੍ਹੀ ਤੇ ਉਨ੍ਹਾਂ ਦੀ ਕਾਰ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਕਾਰ ਦੀਆਂ ਤਾਕੀਆਂ ਅੰਦਰ ਧਸ ਗਈਆਂ ਅਤੇ ਕੇ. ਦੀਪ ਤੇ ਉਨ੍ਹਾਂ ਸਾਥੀ ਕਲਾਕਾਰ ਵਾਲ ਵਾਲ ਬਚ ਗਏ। ਹਾਦਸੇ ਉਪਰੰਤ ਟਾਟਾ ਸੂਮੋ ਸਵਾਰ ਜਿਸ ਵਿਚ ਗੁਆਂਢੀ ਪਿੰਡ ਦੇ ਸਰਪੰਚ ਦਾ ਲੜਕਾ ਸੇਵਕ ਸਿੰਘ ਯੂਥ ਅਕਾਲੀ ਆਗੂ ਨਸ਼ੇ ਵਿਚ ਧੁੱਤ ਆਪਣੇ ਸਾਥੀਆਂ ਸਮੇਤ ਸ਼ਾਮਲ ਸੀ ਤੇ ਬਲਾਕ ਕਾਂਗਰਸ ਦੇ ਆਗੂ ਜਗਰੂਪ ਸਿੰਘ ਨੇ ਉਲਟਾ ਕੇ. ਦੀਪ ਦੇ ਡਰਾਇਵਰ ਉਪਰ ਲੀਡਰੀ ਦਾ ਰੋਅਬ ਝਾੜਦਿਆਂ ਧਮਕੀਆਂ ਦਿੱਤੀਆਂ ਤੇ ਖਿੱਚ ਧੂਅ ਕਰਕੇ ਡਰਾਇਵਰ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਤੇ ਆਪਣੀ ਗੱਡੀ ਦਾ ਹਰਜ਼ਾਨਾ ਮੰਗਣ ਲੱਗੇ। ਇਹ ਡਰਾਮਾ ਲਗਢਗ 45 ਮਿੰਟ ਦੇ ਕਰੀਬ ਚੱਲਦਾ ਰਿਹਾ ਅਤੇ ਕੇ. ਦੀਪ ਦੇ ਗਰੁੱਪ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ, ਪਰ ਥਾਣਾ ਮਹਿਲ ਕਲਾਂ ਦਾ ਕੋਈ ਪੁਲਿਸ ਕਰਮੀਂ ਮੌਕੇ 'ਤੇ ਨਹੀਂ ਪਹੁੰਚਿਆ ਅੰਤ ਸਥਿਤੀ ਨੂੰ ਕਾਬੂ ਤੋਂ ਬਾਹਰ ਹੁੰਦੇ ਦੇਖ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਪ੍ਰਧਾਨ ਅਵਤਾਰ ਸਿੰਘ ਅਣਖੀ ਸੀਨੀਅਰ ਪੱਤਰਕਾਰ ਤੇ ਅਹੁਦੇਦਾਰਾਂ ਨੇ ਮੌਕੇ 'ਤੇ ਪਹੁੰਚਕੇ ਸਥਿਤੀ ਨੂੰ ਕਾਬੂ 'ਚ ਕਰਦਿਆਂ ਸ਼ਰਾਬੀਆਂ ਦੇ ਵੱਲੋਂ ਘੇਰੇ ਹੋਏ ਕੇ. ਦੀਪ ਦੇ ਡਰਾਇਵਰ ਨੂੰ ਛੁਡਵਾਇਆ ਅਤੇ ਉਨ੍ਹਾਂ ਨੂੰ ਸੁਰੱਖਿਆ ਦੇ ਕੇ ਵਿਦਾ ਕੀਤਾ।

Friday, February 11, 2011

ਉਦਾਸੀ ਦਾ ਜਨਮ ਦਿਨ ਵਿਸ਼ਾਲ ਪੱਧਰ ਤੇ ਮਨਾਇਆ ਜਾਵੇਗਾ - ਰਵੀ ਰਵਿੰਦਰ


*ਲਿਖਾਰੀ ਸਭਾ ਵੱਲੋਂ ਸ੍ਰੀਮਤੀ ਨਸੀਬ ਕੌਰ ਉਦਾਸੀ ਸਨਮਾਨਿਤ
ਮਹਿਲ ਕਲਾਂ ਵਿਖੇ ਸ੍ਰੀਮਤੀ ਨਸੀਬ ਕੌਰ ਉਦਾਸੀ ਨੂੰ ਲਿਖਾਰੀ ਸਭਾ ਲੁਧਿਆਣਾ ਵੱਲੋਂ ਵਿਸ਼ੇਸ ਤੌਰ ਤੇ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼।

          ਮਹਿਲ ਕਲਾਂ, 11 ਫਰਵਰੀ (ਅਣਖੀ)- ਪੰਜਾਬੀ ਸਾਹਿਤ ਸਭਾ ਮਹਿਲ ਕਲਾਂ ਦੀ ਮੀਟਿੰਗ ਜਰਨੈਲ ਸਿੰਘ ਅੱਚਰਵਾਲ ਦੀ ਪ੍ਰਧਾਨਗੀ ਹੇਠ ਲੈਨਿਨ ਕਿਤਾਬ ਘਰ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਲੋਕ ਕਵੀ ਸੰਤ ਰਾਮ ਉਦਾਸੀ ਦੀ ਸੁਪਤਨੀ ਸ੍ਰੀਮਤੀ ਨਸੀਬ ਕੌਰ ਉਦਾਸੀ, ਸਪੁੱਤਰੀ ਪ੍ਰਿਤਪਾਲ ਕੌਰ ਉਦਾਸੀ, ਸਪੁੱਤਰ ਮੋਹਕਮ ਉਦਾਸੀ ਸ਼ਾਮਿਲ ਹੋਏ। ਸੰਤ ਰਾਮ ਉਦਾਸੀ ਲਿਖਾਰੀ ਸਭਾ ਲੁਧਿਆਣਾ ਦੇ ਪ੍ਰਧਾਨ ਰਵੀ ਰਵਿੰਦਰ, ਅਮਰਜੀਤ ਸ਼ੇਰਪੁਰੀ, ਪਰਮਜੀਤ ਬਰਸਾਲ, ਅਲੀ ਰਾਜਪੁਰਾ, ਹਰਨੇਕ ਜੱਸੀ, ਰੁਪਿੰਦਰ ਸਿੰਘ ਤੋਂ ਇਲਾਵਾ ਪ੍ਰੀਤਮ ਸਿੰਘ ਦਰਦੀ, ਗੁਰਸੇਵਕ ਸਿੰਘ ਮਹਿਲ ਖੁਰਦ, ਯਸ਼ਪਾਲ ਸਿੰਘ ਸਰੀਹਾਂ, ਦਰਸ਼ਨ ਸਿੰਘ ਗੁਰੂ,  ਕਰਮ ਸਿੰਘ ਸਮਰਾ, ਬਲਜਿੰਦਰ ਸਿੰਘ ਢਿਲੋਂ, ਗੁਰਚਰਨ ਸਿੰਘ ਸਹੋਤਾ ਅਤੇ ਇੰਜ. ਗਗਨਦੀਪ ਸਿੰਘ ਬੋਪਾਰਾਏ ਨੇ ਸਮੂਲੀਅਤ ਕੀਤੀ। ਹਾਜ਼ਿਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਸੰਬੋਧਨ ਕਰਦਿਆਂ ਰਵੀ ਰਵਿੰਦਰ ਨੇ ਲਿਖਾਰੀ ਸਭਾ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦਾ ਜਨਮ ਦਿਨ ਵਿਸ਼ਾਲ ਪੱਧਰ ਤੇ ਮਨਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲਿਖਾਰੀ ਸਭਾ ਉਦਾਸੀ ਪਰਿਵਾਰ ਨਾਲ ਹਰ ਦੁੱਖ ਸੁੱਖ ਵਿਚ ਹਾਮੇਸ਼ਾਂ ਨਾਲ ਖੜ੍ਹੀ ਹੈ ਅਤੇ ਇਹ ਅਮਲ ਅੱਗੋਂ ਵੀ ਜਾਰੀ ਰਹੇਗਾ। ਇਸ ਦੌਰਾਨ ਸ੍ਰੀਮਤੀ ਉਦਾਸੀ ਨੂੰ ਲਿਖਾਰੀ ਸਭਾ ਲੁਧਿਆਣਾ ਵੱਲੋਂ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਸਭਾ ਦੇ ਸੀਨੀਅਰ ਮੈਂਬਰ ਅਲੀ ਰਾਜਪੁਰਾ ਨੇ ਅਖੀਰ ਵਿਚ ਸਾਰਿਆਂ ਦਾ ਧੰਨਵਾਦ ਕੀਤਾ।

Saturday, February 5, 2011

ਪਿੰਡ ਬੀਹਲਾ ਦਾ ਤਿੰਨ ਰੋਜ਼ਾ ਪੇਂਡੂ ਖੇਡ ਮੇਲਾ ਧੂਮ ਧੜੱਕੇ ਨਾਲ ਸਮਾਪਤ

ਬੀਹਲਾ ਵਿਖੇ ਪੇਂਡੂ ਖੇਡ ਮੇਲੇ ਦੌਰਾਨ ਨਾਮਵਰ ਖਿਡਾਰੀ ਜੱਗਾ ਬੀਹਲਾ ਨੂੰ ਬੁਲਟ ਮੋਟਰ ਸਾਇਕਲ ਨਾਲ ਸਨਮਾਨਿਤ ਕਰਦੇ ਹੋਏ ਨਿੱਕਾ ਡੰਡਵਾਲ ਯੂ. ਐਸ. ਏ. ਅਤੇ ਪ੍ਰਬੰਧਕ।(ਖੱਬੇ) ਕਬੱਡੀ ਦਾ ਦ੍ਰਿਸ਼।
ਮਹਿਲ ਕਲਾਂ, 31 ਜਨਵਰੀ (ਅਣਖੀ)- ਹਲਕਾ ਮਹਿਲ ਕਲਾਂ ਦੇ ਪਿੰਡ ਬੀਹਲਾ ਵਿਖੇ ਬਾਬਾ ਬੁੱਢਾ ਜੀ ਟੂਰਨਾਂਮੈਟ ਕਮੇਟੀ, ਯੁਵਕ ਸੇਵਾਵਾਂ ਕਲੱਬ ਬੀਹਲਾ ਵੱਲੋਂ ਗ੍ਰਾਮ ਪੰਚਾਇਤ, ਐੱਨ. ਆਰ. ਆਈਜ਼ ਅਤੇ ਸਮੂਹ ਨਗਰ ਨਿਵਾਸੀਆਂ ਦੇ ਭਰਵੇਂ ਸਹਿਯੋਗ ਨਾਲ ਤਿੰਨ ਰੋਜ਼ਾ ਪੇਂਡੂ ਖੇਡ ਮੇਲਾ ਧੂਮ ਧੜੱਕੇ ਨਾਲ ਸਮਾਪਤ ਹੋਇਆ। ਇਸ ਉਦਘਾਟਨ ਬਾਬਾ ਸੁਖਦੇਵ ਸਿੰਘ ਮਸਤਾਨ, ਸ. ਸਮਸ਼ੇਰ ਸਿੰਘ ਬੀਹਲਾ, ਸਰਪੰਚ ਕਿਰਨਜੀਤ ਸਿੰਘ ਮਿੰਟੂ ਅਤੇ ਕਲੱਬ ਪ੍ਰਧਾਨ ਜੀਵਿੰਦਰ ਸਿੰਘ ਕਾਕਾ ਨੇ ਸਾਂਝੇ ਤੌਰ ਤੇ ਕੀਤਾ ਜਦਕਿ ਮੁੱਖ ਮਹਿਮਾਨ ਵਜੋਂ ਸਾਬਕਾ ਕੈਬਨਿਟ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ ਪ੍ਰਮੁੱਖ ਹਲਕਾ ਇੰਚਾਰਜ਼ ਮਹਿਲ ਕਲਾਂ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸੰਤ ਬਲਵੀਰ ਸਿੰਘ ਘੁੰਨਸ, ਕਾਂਗਰਸ ਦੀ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਅਤੇ ਚੇਅਰਮੈਨ ਭੋਲਾ ਸਿੰਘ ਵਿਰਕ ਨੇ ਉਚੇਰੇ ਤੌਰ 'ਤੇ ਸ਼ਮੂਲੀਅਤ ਕਰਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਖੇਡ ਮੇਲੇ ਦੌਰਾਨ ਨਾਮਵਰ ਕਬੱਡੀ ਰੇਡਰ ਜੱਗਾ ਬੀਹਲਾ ਨੂੰ ਪ੍ਰਵਾਸੀ ਭਾਰਤੀ ਨਿੱਕਾ ਡੰਡਵਾਲ ਯੂ. ਐਸ. ਏ. ਵੱਲੋਂ ਬੁਲਟ ਮੋਟਰਸਾਇਕਲ ਦੇ ਕੇ ਸਨਮਾਨਿਤ ਕੀਤਾ ਗਿਆ। ਖੇਡ ਮੇਲੇ ਦੇ ਅੰਤਿਮ ਨਤੀਜੇ ਅਨੁਸਾਰ ਕਬੱਡੀ 32ਕਿਲੋ 'ਚੋਂ ਬੱਜੋਆਣਾ-ਬਣਾਂਵਾਲੀ, ਕਬੱਡੀ 52ਕਿਲੋ ਰੌਂਤਾ-ਸਰਾਵਾਂ, 65ਕਿਲੋ ਮੱਝੂਕੇ-ਜੰਡਸਰ ਸਹੌਰ, 70ਕਿਲੋ ਬੀਹਲਾ-ਜੰਡਸਰ ਸਹੌਰ ਟੀਮਾਂ ਨੇ ਕ੍ਰਮਵਾਰ ਪਹਿਲਾ-ਦੂਜਾ ਇਨਾਮ ਪ੍ਰਾਪਤ ਕੀਤਾ। ਕਬੱਡੀ ਓਪਨ ਦੇ ਫਸਵੇਂ ਰੋਮਾਂਚਿਕ ਮੁਕਾਬਲੇ ਵਿਚੋਂ ਹਠੂਰ ਦੇ ਖਿਡਾਰੀਆਂ ਨੇ ਮੇਜ਼ਬਾਨ ਟੀਮ ਬੀਹਲਾ ਨੂੰ ਹਰਾ ਕੇ ਬਾਜ਼ੀ ਮਾਰੀ। ਖੇਡ ਮੇਲੇ ਦੌਰਾਨ ਬੈਸਟ ਰੇਡਰ ਮਿੰਟੂ ਬੀਹਲਾ ਅਤੇ ਬੈਸਟ ਜਾਫੀ ਨਾਨਕ ਹਠੂਰ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਖੇਡ ਮੇਲੇ ਦੀ ਸਫ਼ਲਤਾ ਲਈ ਪ੍ਰਵਾਸੀ ਭਾਰਤੀਆਂ ਪਰਮਜੀਤ ਸਿੰਘ ਕੈਨੇਡੀਅਨ, ਹਰਜੀਤ ਸਿੰਘ ਰਾਣਾ ਕੈਨੇਡੀਅਨ, ਜਸਵੀਰ ਸਿੰਘ ਸਿੱਧੂ ਇੰਗਲੈਂਡ, ਸਿਮਰਜੋਤ ਸਿੰਘ ਕੈਨੇਡੀਅਨ ਆਦਿ ਨੇ ਭਰਵਾਂ ਸਹਿਯੋਗ ਦਿੱਤਾ। ਮੁੱਖ ਮਹਿਮਾਨਾਂ, ਜੇਤੂ ਟੀਮਾਂ ਅਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਨ ਦੀ ਰਸਮ ਪਰਗਟ ਸਿੰਘ ਰੰਧਾਵਾ, ਡਾ. ਰੁਪਿੰਦਰ ਸਿੰਘ, ਮਾਸਟਰ ਬਲਜੀਤ ਸਿੰਘ, ਸਾਬਕਾ ਸਰਪੰਚ ਜਗਰੂਪ ਸਿੰਘ ਸਿੱਧੂ, ਪੰਚ ਭੁਪਿੰਦਰ ਸਿੰਘ ਭੁੱਲਰ, ਸੁਖਦੇਵ ਸਿੰਘ ਧਾਲੀਵਾਲ, ਮੁਖਤਿਆਰ ਸਿੰਘ ਤੁਫ਼ਾਨ, ਰਾਜਵੀਰ ਸਿੰਘ ਸਿੱਧੂ, ਜੁਗਰਾਜ ਸਿੰਘ ਨੰਬਰਦਾਰ, ਸੋਨੀ ਸਿੱਧੂ, ਹਰੀ ਸਿੰਘ ਪੰਚ, ਮਨਿੰਦਰ ਸਿੰਘ ਰੰਧਾਵਾ, ਬਿੱਟੂ ਭੁੱਲਰ, ਕ੍ਰਿਪਾਲ ਸਿੰਘ, ਪਾਲੀ ਰੰਧਾਵਾ, ਦੀਪਾ ਰੰਧਾਵਾ, ਗੁਰਵਿੰਦਰ ਰੰਧਾਵਾ, ਜਗਤਾਰ ਭੁੱਲਰ, ਪੰਚ ਜੋਗਿੰਦਰ ਸਿੰਘ, ਰੇਸ਼ਮ ਸਿੰਘ, ਦਲੀਪ ਸਿੰਘ, ਮਨਜੀਤ ਸਿੰਘ ਭੋਲਾ ਆਦਿ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ ਤੇ ਨਿਭਾਈ। ਟੂਰਨਾਮੈਟ ਦੀ ਕੁਮੈਂਟਰੀ ਹਰਮਨ ਸਿੰਘ ਜੋਗਾ ਮਹਿਲ ਕਲਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ।