Pages

Friday, December 13, 2013

ਖੇਡਾਂ ਪਿੰਡ ਖਿਆਲ਼ੀ ਦੀਆਂ 19 ਤੋਂ


ਮਹਿਲ ਕਲਾਂ,
ਬਾਬਾ ਰਾਮ ਜੋਗੀ ਪੀਰ ਵੈਲਫੇਅਰ ਐਂਡ ਸਪੋਰਟਸ ਕਲੱਬ ਰਜਿ: ਖਿਆਲ਼ੀ ਵੱਲੋਂ ਗ੍ਰਾਮ ਪੰਚਾਇਤ, ਐਨ. ਆਰ. ਆਈਜ਼, ਦਾਨੀ ਸੱਜਣਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਜਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਮਿਤੀ 19, 20 ਅਤੇ 21 ਦਸੰਬਰ 2013 ਨੂੰ ਕਰਵਾਇਆ ਜਾ ਰਿਹਾ ਹੈ। ਕਲੱਬ ਪ੍ਰਧਾਨ ਨਿਗਮਦੀਪ ਸਿੰਘ, ਮੀਤ ਪ੍ਰਧਾਨ ਮਨਦੀਪ ਸਿੰਘ, ਅਕਾਲੀ ਆਗੂ ਰਾਜਾ ਰਾਮ ਬੱਗੂ, ਪੰਚ ਬਲਜੀਤ ਸਿੰਘ ਖਿਆਲ਼ੀ, ਮਨਰਾਜਦੀਪ ਸਿੰਘ ਰਾਜੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਕਬੱਡੀ 45 ਕਿੱਲੋ, 58ਕਿੱਲੋ, 75 ਕਿੱਲੋ ਅਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਕਬੱਡੀ 75 ਕਿੱਲੋ ਅਤੇ ਕਬੱਡੀ ਓਪਨ ਦੇ ਬੈੱਸਟ ਰੇਡਰ ਤੇ ਜਾਫ਼ੀ ਨੂੰ ਵਿਸ਼ੇਸ਼ ਇਨਾਮ ਭੇਂਟ ਕਰਕੇ ਸਨਮਾਨਿਤ ਕੀਤਾ ਜਾਵੇਗਾ।

Tuesday, January 1, 2013

ਮਹਿਲ ਕਲਾਂ ਦਾ ਪੇਂਡੂ ਖੇਡ ਅਮਿੱਟ ਯਾਦਾਂ ਛੱਡਦਾ ਹੋਇਆ ਸਫ਼ਲਤਾ ਪੂਰਬਕ ਸਮਾਪਤ

ਕਬੱਡੀ ਓਪਨ 'ਚ ਬੁਰਜ ਹਰੀ ਸਿੰਘ ਨੇ ਧੌਲ਼ਾ ਨੂੰ ਹਰਾ ਕੇ ਬਾਜ਼ੀ ਮਾਰੀ
ਮਹਿਲ ਕਲਾਂ ਵਿਖੇ ਪੇਂਡੂ ਖੇਡ ਮੇਲੇ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਕੀਤੂ, ਪਤਵੰਤੇ ਅਤੇ ਪ੍ਰਬੰਧਕ।
ਪੱਤਰ ਪ੍ਰੇਰਕ
ਮਹਿਲ ਕਲਾਂ, 01 ਜਨਵਰੀ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਰਜਿ. ਪਿੰਡ ਮਹਿਲ ਕਲਾਂ (ਬਰਨਾਲਾ) ਵੱਲੋਂ ਐਨ ਆਰ ਆਈਜ਼, ਦੋਵੇਂ ਨਗਰ ਪੰਚਾਇਤਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਸਟੇਡੀਅਮ ਵਿਚ ਕਰਵਾਇਆ 19ਵਾਂ ਚਾਰ ਰੋਜ਼ਾ ਸ਼ਾਨਦਾਰ ਪੇਂਡੂ ਖੇਡ ਅਮਿੱਟ ਯਾਦਾਂ ਛੱਡਦਾ ਹੋਇਆ ਸਫ਼ਲਤਾ ਪੂਰਬਕ ਸਮਾਪਤ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਪ੍ਰਧਾਨ ਟਰੱਕ ਯੂਨੀਅਨ ਕੁਲਵੰਤ ਸਿੰਘ ਕੀਤੂ, ਸਰਪੰਚ ਹਰਭੁਪਿੰਦਰ ਜੀਤ ਸਿੰਘ ਲਾਡੀ, ਐਸ. ਐਚ. ਓ. ਮਹਿਲ ਕਲਾਂ ਬਲਜੀਤ ਸਿੰਘ ਢਿੱਲੋਂ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਐਲਾਨੇ ਗਏ ਅੰਤਿਮ ਨਤੀਜਿਆਂ ਅਨੁਸਾਰ ਫੁੱਟਬਾਲ 45 ਕਿੱਲੋ 'ਚ ਚਕਰ-ਮਹਿਲ ਕਲਾਂ, ਫੁੱਟਬਾਲ ਓਪਨ ਪੱਖੋਵਾਲ-ਕਮਾਲਪੁਰਾ, ਵਾਲੀਬਾਲ ਸਮੈਸਿੰਗ 'ਚ ਹਥਨ-ਤੱਖਰਕਲਾਂ, ਕਬੱਡੀ 41 ਕਿਲੋ 'ਚ ਮਹਿਲ ਕਲਾਂ-ਚੜਿੱਕ, ਕਬੱਡੀ 53 ਕਿਲੋ 'ਚ ਮਹਿਲ ਕਲਾਂ-ਧੂਰਕੋਟ, ਕਬੱਡੀ 70 ਕਿਲੋ 'ਚ ਸਹੌਰ-ਮਹਿਲ ਕਲਾਂ ਨੇ ਕ੍ਰਮਵਾਰ ਪਹਿਲਾ ਦੂਜਾ ਇਨਾਮ ਪ੍ਰਾਪਤ ਕੀਤਾ। ਟਰਾਲੀ ਬੈਕ ਮੁਕਾਬਲਿਆਂ ਵਿਚ ਜੋਤੀ ਪੰਜਰਾਈਆਂ ਨੇ ਪਹਿਲਾ, ਹਰਵਿੰਦਰ ਪੰਜਗਰਾਈਆਂ ਨੇ ਦੂਜਾ, ਗੁਰਪ੍ਰੀਤ ਸਿੱਧੂ ਯੂ. ਐਸ. ਏ. ਨੇ ਤੀਜਾ ਅਤੇ ਗੁਰਪ੍ਰੀਤ ਸਿੰਘ ਪੀਤਾ ਨੇ ਚੌਥਾ ਇਨਾਮ ਜਿੱਤਿਆ। ਕਬੱਡੀ ਓਪਨ ਨੇ ਗਹਿਗੱਚ ਮੁਕਾਬਲੇ ਵਿਚੋਂ ਬੁਰਜ ਹਰੀ ਸਿੰਘ ਦੇ ਖਿਡਾਰੀਆਂ ਨੇ ਧੌਲ਼ਾ ਦੀ ਟੀਮ ਨੂੰ ਹਰਾ ਕੇ ਬਾਜ਼ੀ ਮਾਰੀ। ਮੁੱਖ ਮਹਿਮਾਨਾਂ, ਜੇਤੂ ਖਿਡਾਰੀਆਂ ਅਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਨ ਦੀ ਰਸਮ ਕਲੱਬ ਦੇ ਚੇਅਰਮੈਨ ਮਾ. ਰਾਜਿੰਦਰ ਕੁਮਾਰ, ਵਾਈਸ ਚੇਅਰਮੈਨ ਬੱਬੂ ਸ਼ਰਮਾ, ਕਨਵੀਨਰ ਮਾ. ਵਰਿੰਦਰ ਪੱਪੂ, ਸਲਾਹਕਾਰ ਮਾ. ਰਵੀਦੀਪ ਸਿੰਘ, ਮੀਤ ਪ੍ਰਧਾਨ ਰਾਜਾ ਰਾਹਲ, ਪ੍ਰਧਾਨ ਗੁਰਮੀਤ ਸਿੰਘ, ਖ਼ਜ਼ਾਨਚੀ ਹਰਪਾਲ ਸਿੰਘ ਪਾਲਾ, ਗੁ. ਕਮੇਟੀ ਪ੍ਰਧਾਨ ਬਾਬਾ ਸ਼ੇਰ ਸਿੰਘ, ਮੇਲਾ ਸਿੰਘ ਯੂ. ਐਸ. ਏ., ਰਾਜਿੰਦਪਾਲ ਸਿੰਘ ਬਿੱਟੂ, ਸਰਬਜੀਤ ਸਿੰਘ ਸਰਬੀ, ਜਗਦੀਪ ਸ਼ਰਮਾ, ਬਲਜਿੰਦਰ ਪ੍ਰਭੂ, ਮਨਦੀਪ ਧਾਲੀਵਾਲ, ਕੇਵਲ ਸਿੰਘ ਦਿਓਲ, ਜਗਰੂਪ ਸਿੰਘ ਫੌਜੀ, ਬਲਵੰਤ ਸਿੰਘ ਡੂ ਆਦਿ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ 'ਤੇ ਨਿਭਾਈ। ਟੂਰਨਾਮੈਂਟ ਦੀ ਕੁਮੈਂਟਰੀ ਸੰਦੀਪ ਗਿੱਲ ਕੁਰੜ, ਹਰਮਨ ਜੋਗਾ, ਲੱਖਾ ਖਿਆਲੀ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ।

 ਤਸਵੀਰਾਂ ਬੋਲਦੀਆਂ
ਕਬੱਡੀ: ਮਹਿਲ ਕਲਾਂ ਦਾ ਕਬੱਡੀ ਖਿਡਾਰੀ ਦੀਪ ਹੇਹਰ ਰੇਡ ਪਾਉਂਦਾ ਹੋਇਆ।

ਦਰਸ਼ਕ
ਸਨਮਾਨ : ਗੁਰਦੁਆਰਾ ਕਮੇਟੀ ਪ੍ਰਧਾਨ ਬਾਬਾ ਸ਼ੇਰ ਸਿੰਘ ਮਹਿਲ ਕਲਾਂ।


ਸਨਮਾਨ : ਰਾਜਿੰਦਰਪਾਲ ਬਿੱਟੂ ਚੀਮਾਂ।


ਸਨਮਾਨ : ਪ੍ਰਧਾਨ ਸਰਬਜੀਤ ਸਿੰਘ ਸੋਢਾ


ਸਨਮਾਨ : ਸੰਦੀਪ ਗਿੱਲ ਕੁਰੜ


ਸਨਮਾਨ : ਟੋਨੀ ਸਿੱਧੂ


ਸਨਮਾਨ : ਸਰਬਜੀਤ ਸਿੰਘ ਸਰਬੀ।


ਸਨਮਾਨ : ਐਸ. ਐਚ. ਓ. ਮਹਿਲ ਕਲਾਂ ਬਲਜੀਤ ਸਿੰਘ ਢਿੱਲੋਂ


ਸਨਮਾਨ : ਗੁਰਪ੍ਰੀਤ ਅਣਖੀ


ਸਨਮਾਨ : ਹਰਭਿੰਦਰ ਸਿੰਘ ਰਾਜਾ ਘੁੰਮਾਣ

ਸਨਮਾਨ : ਅਕਾਲੀ ਆਗੂ ਸਵਰਨ ਸਿੰਘ ਪਰਨਾ

ਸਨਮਾਨ : ਜੱਸੀ ਨਿਹਾਲੂਵਾਲ (www.golivego.com)


ਸਨਮਾਨ : ਪ੍ਰਮਿੰਦਰ ਸਿੰਘ ਸੋਢਾ।


ਸਨਮਾਨ : ਮਾਸਟਰ ਬਲਜਿੰਦਰ ਸ਼ਰਮਾ

ਸਨਮਾਨ : ਸੁਸ਼ੀਲ ਕੁਮਾਰ ਬਾਂਸਲ, ਮੈਨੇਜਿੰਗ ਡਾਇਰੈਕਟਰ ਮਾਲਵਾ ਕਾਲਜ ਆੱਫ਼ ਨਰਸਿੰਗ ਮਹਿਲ ਕਲਾਂ।


ਸਨਮਾਨ : ਮੇਜਰ ਸਿੰਘ ਬੱਗੇ ਕਾ

ਫੁੱਟਬਾਲ 45 ਕਿੱਲੋ 'ਚ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਮਹਿਲ ਕਲਾਂ ਦੀ ਟੀਮ ਨੂੰ ਇਨਾਮ ਦਿੰਦੇ ਹੋਏ ਪ੍ਰਬੰਧਕ।

ਟੂਰਨਾਮੈਂਟ ਦੌਰਾਨ ਸਟੇਜ ਤੇ ਬੈਠੈ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਕੀਤੂ, ਪੰਚਾਇਤ ਯੂਨੀਅਨ ਦੇ ਜ਼ਿਲ੍ਹਾਂ ਪ੍ਰਧਾਨ ਹਰਭੁਪਿੰਦਰ ਜੀਤ ਸਿੰਘ ਲਾਡੀ, ਐਸ. ਐਚ. ਓ. ਮਹਿਲ ਕਲਾਂ ਬਲਜੀਤ ਸਿੰਘ ਢਿੱਲੋਂ, ਸਰਬਜੀਤ ਸਿੰਘ ਸਰਬੀ।

ਕਬੱਡੀ 70 ਕਿਲੋ 'ਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਸਹੌਰ ਦੀ ਟੀਮ ਦੇ ਖਿਡਾਰੀਆਂ ਨੂੰ ਇਨਾਮ ਦਿੰਦੇ ਹੋਏ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਕੀਤੂ, ਪਤਵੰਤੇ ਅਤੇ ਪ੍ਰਬੰਧਕ। 

ਖਿਡਾਰੀਆਂ ਨੂੰ ਇਨਾਮ ਦਿੰਦੇ ਹੋਏ ਪ੍ਰਬੰਧਕ।

ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਹੋਏ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਕੀਤੂ

ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ ਟਰੱਕ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਕੀਤੂ, ਪਤਵੰਤੇ ਅਤੇ ਪ੍ਰਬੰਧਕ। 

ਪੁਲਿਸ ਥਾਣਾ ਮਹਿਲ ਕਲਾਂ ਵਿਖੇ ਸੇਵਾਵਾਂ ਨਿਭਾਅ ਰਹੇ ਕੇਵਲ ਸਿੰਘ ਨੂੰ ਕਲੱਬ ਵੱਲੋਂ ਸਾਇਕਲ ਭੇਂਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।


ਟੂਰਨਾਮੈਂਟ ਦੀ ਕੁਮੈਂਟਰੀ ਕਰਦਾ ਹੋਇਆ ਸੰਦੀਪ ਗਿੱਲ ਕੁਰੜ।