Pages

Friday, February 11, 2011

ਉਦਾਸੀ ਦਾ ਜਨਮ ਦਿਨ ਵਿਸ਼ਾਲ ਪੱਧਰ ਤੇ ਮਨਾਇਆ ਜਾਵੇਗਾ - ਰਵੀ ਰਵਿੰਦਰ


*ਲਿਖਾਰੀ ਸਭਾ ਵੱਲੋਂ ਸ੍ਰੀਮਤੀ ਨਸੀਬ ਕੌਰ ਉਦਾਸੀ ਸਨਮਾਨਿਤ
ਮਹਿਲ ਕਲਾਂ ਵਿਖੇ ਸ੍ਰੀਮਤੀ ਨਸੀਬ ਕੌਰ ਉਦਾਸੀ ਨੂੰ ਲਿਖਾਰੀ ਸਭਾ ਲੁਧਿਆਣਾ ਵੱਲੋਂ ਵਿਸ਼ੇਸ ਤੌਰ ਤੇ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼।

          ਮਹਿਲ ਕਲਾਂ, 11 ਫਰਵਰੀ (ਅਣਖੀ)- ਪੰਜਾਬੀ ਸਾਹਿਤ ਸਭਾ ਮਹਿਲ ਕਲਾਂ ਦੀ ਮੀਟਿੰਗ ਜਰਨੈਲ ਸਿੰਘ ਅੱਚਰਵਾਲ ਦੀ ਪ੍ਰਧਾਨਗੀ ਹੇਠ ਲੈਨਿਨ ਕਿਤਾਬ ਘਰ ਮਹਿਲ ਕਲਾਂ ਵਿਖੇ ਹੋਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਲੋਕ ਕਵੀ ਸੰਤ ਰਾਮ ਉਦਾਸੀ ਦੀ ਸੁਪਤਨੀ ਸ੍ਰੀਮਤੀ ਨਸੀਬ ਕੌਰ ਉਦਾਸੀ, ਸਪੁੱਤਰੀ ਪ੍ਰਿਤਪਾਲ ਕੌਰ ਉਦਾਸੀ, ਸਪੁੱਤਰ ਮੋਹਕਮ ਉਦਾਸੀ ਸ਼ਾਮਿਲ ਹੋਏ। ਸੰਤ ਰਾਮ ਉਦਾਸੀ ਲਿਖਾਰੀ ਸਭਾ ਲੁਧਿਆਣਾ ਦੇ ਪ੍ਰਧਾਨ ਰਵੀ ਰਵਿੰਦਰ, ਅਮਰਜੀਤ ਸ਼ੇਰਪੁਰੀ, ਪਰਮਜੀਤ ਬਰਸਾਲ, ਅਲੀ ਰਾਜਪੁਰਾ, ਹਰਨੇਕ ਜੱਸੀ, ਰੁਪਿੰਦਰ ਸਿੰਘ ਤੋਂ ਇਲਾਵਾ ਪ੍ਰੀਤਮ ਸਿੰਘ ਦਰਦੀ, ਗੁਰਸੇਵਕ ਸਿੰਘ ਮਹਿਲ ਖੁਰਦ, ਯਸ਼ਪਾਲ ਸਿੰਘ ਸਰੀਹਾਂ, ਦਰਸ਼ਨ ਸਿੰਘ ਗੁਰੂ,  ਕਰਮ ਸਿੰਘ ਸਮਰਾ, ਬਲਜਿੰਦਰ ਸਿੰਘ ਢਿਲੋਂ, ਗੁਰਚਰਨ ਸਿੰਘ ਸਹੋਤਾ ਅਤੇ ਇੰਜ. ਗਗਨਦੀਪ ਸਿੰਘ ਬੋਪਾਰਾਏ ਨੇ ਸਮੂਲੀਅਤ ਕੀਤੀ। ਹਾਜ਼ਿਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਸੰਬੋਧਨ ਕਰਦਿਆਂ ਰਵੀ ਰਵਿੰਦਰ ਨੇ ਲਿਖਾਰੀ ਸਭਾ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦਾ ਜਨਮ ਦਿਨ ਵਿਸ਼ਾਲ ਪੱਧਰ ਤੇ ਮਨਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲਿਖਾਰੀ ਸਭਾ ਉਦਾਸੀ ਪਰਿਵਾਰ ਨਾਲ ਹਰ ਦੁੱਖ ਸੁੱਖ ਵਿਚ ਹਾਮੇਸ਼ਾਂ ਨਾਲ ਖੜ੍ਹੀ ਹੈ ਅਤੇ ਇਹ ਅਮਲ ਅੱਗੋਂ ਵੀ ਜਾਰੀ ਰਹੇਗਾ। ਇਸ ਦੌਰਾਨ ਸ੍ਰੀਮਤੀ ਉਦਾਸੀ ਨੂੰ ਲਿਖਾਰੀ ਸਭਾ ਲੁਧਿਆਣਾ ਵੱਲੋਂ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਸਭਾ ਦੇ ਸੀਨੀਅਰ ਮੈਂਬਰ ਅਲੀ ਰਾਜਪੁਰਾ ਨੇ ਅਖੀਰ ਵਿਚ ਸਾਰਿਆਂ ਦਾ ਧੰਨਵਾਦ ਕੀਤਾ।

No comments:

Post a Comment