ਪਿੰਡ ਠੁੱਲੀਵਾਲ ਵਿਖੇ ਵਿਸ਼ਾਲ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ ਪ੍ਰਮੁੱਖ ਹਲਕਾ ਇੰਚਾਰਜ਼। |
ਮਹਿਲ ਕਲਾਂ 25 ਜਨਵਰੀ (ਅਣਖੀ)- ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਮੀਤ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ ਪ੍ਰਮੁੱਖ ਹਲਕਾ ਇੰਚਾਰਜ਼ ਨੇ ਅੱਜ ਪਿੰਡ ਠੁੱਲੀਵਾਲ ਵਿਖੇ ਯੂਥ ਆਗੂ ਰਾਜਵਿੰਦਰ ਸਿੰਘ ਕਾਲਾ ਦੀ ਅਗਵਾਈ ਹੇਠ ਹੋਈ ਵਿਸ਼ਾਲ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪਿੰਡ ਦੀ ਨੁਹਾਰ ਬਦਲਣ ਲਈ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਅਗਲੇ ਕੁੱਝ ਸਮੇਂ ਵਿਚ ਹਲਕੇ ਦੀਆਂ ਸਮੂਹ ਪੰਚਾਇਤਾਂ ਨੂੰ ਪਿੰਡਾ ਦੇ ਪਛੜਪਨ ਨੁੰ ਦੂਰ ਕਰਨ ਲਈ ਗਰਾਂਟਾ ਦੀ ਵੰਡ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਮਹਿਲ ਕਲਾਂ ਵਿਖੇ ਹੋਣ ਵਾਲੇ ਸੰਗਤ ਦਰਸ਼ਨ ਦੌਰਾਨ ਕਰਨਗੇ। ਉਸਤੋਂ ਪਹਿਲਾਂ ਉਨ੍ਹਾਂ ਵੱਲੋਂ ਪਿੰਡ ਪਿੰਡ ਜਾ ਕੇ ਇਹ ਸਰਵੇਖਣ ਕੀਤਾ ਜਾਵੇਗਾ ਕਿ ਕਿਸ ਪਿੰਡ ਨੂੰ ਕਿੰਨੀ ਗਰਾਂਟ ਦੀ ਜ਼ਰੂਰਤ ਹੈ। ਸ. ਕਾਂਝਲਾ ਨੇ ਵੱਡੇ ਘੱਲੂਘਾਰੇ ਦੇ ਮਹਾਨ ਸਹੀਦਾਂ ਦੀ ਯਾਦ ਵਿਚ ਪਿੰਡ ਕੁਤਬਾ ਵਿਖੇ 8 ਫਰਵਰੀ ਕੀਤੀ ਵਿਸ਼ਾਲ ਸ਼ਹੀਦੀ ਕਾਨਫਰੰਸ ਵਿਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ। ਉਨ੍ਹਾਂ ਪਿੰਡ ਵਾਸੀਆਂ ਵੱਲੋਂ ਉਠਾਈਆਂ ਮੰਗਾਂ ਦੇ ਮੱਦੇਨਜ਼ਰ ਪਿੰਡ ਦੇ ਵਿਕਾਸ ਲਈ 10 ਰੁਪਏ ਗਰਾਂਟ ਭੇਜਣ ਅਤੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਗੁਰਮ ਤੱਕ ਲਿੰਕ ਸੜਕ ਆਦਿ ਮੰਗਾਂ ਪਹਿਲ ਦੇ ਅਧਾਰ ਤੇ ਪੂਰਾ ਕਰਵਾਉਣ ਦਾ ਐਲਾਨ ਕੀਤਾ। ਸ. ਕਾਂਝਲਾ ਨੇ ਇਸ ਮੌਕੇ ਦੇਸ਼ ਏਕਤਾ ਅਖੰਡਤਾ ਦੀ ਰਾਖੀ ਕਰਦਿਆਂ ਸ਼ਹੀਦੀ ਪ੍ਰਾਪਤ ਕਰ ਗਏ ਤਿੰਨ ਮਹਾਨ ਸ਼ਹੀਦਾਂ ਦੇ ਬੁੱਤ ਉੱਪਰ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਇਸ ਮੌਕੇ ਵਾਈਸ ਚੇਅਰਮੈਨ ਮਲਕੀਤ ਸਿੰਘ ਚੀਮਾਂ, ਬਾਬਾ ਨਿਰਮਲ ਸਿੰਘ ਠੁੱਲੀਵਾਲ, ਬਾਬਾ ਰਾਮਦੇਵ ਸਿੰਘ ਯੂ. ਪੀ. ਵਾਲੇ, ਜਥੇ. ਸਾਧੂ ਸਿੰਘ ਠੁੱਲੀਵਾਲ, ਯੂਥ ਆਗੂ ਸੁਖਵਿੰਦਰ ਸਿੰਘ ਸੁੱਖਾ, ਜਸਵਿੰਦਰ ਸਿੰਘ ਦੀਦਾਰਗੜ੍ਹ, ਰਾਜਵਿੰਦਰ ਸਿੰਘ ਕਾਲਾ, ਕਲੱਟਰ ਸਿੰਘ ਪੰਡੋਰੀ, ਦਲਿਤ ਆਗੂ ਬਲਦੀਪ ਸਿੰਘ ਮਹਿਲ ਖੁਰਦ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ, ਬਲਜੀਤ ਸਿੰਘ ਸੋਹੀ, ਜੀਤ ਸਿੰਘ ਗਰੇਵਾਲ, ਜਗਜੀਤ ਸਿੰਘ, ਹਰਦੇਵ ਸਿੰਘ ਸੋਹੀ, ਹਮੀਰ ਸਿੰਘ ਮਾਂਗਟ ਆਦਿ ਨੇ ਵੀ ਸ. ਕਾਂਝਲਾ ਨੂੰ ਹਰ ਪੱਖੋ ਸਹਿਯੋਗ ਦੇਣ ਦਾ ਐਲਾਨ ਕੀਤਾ।
No comments:
Post a Comment