ਗਹਿਲ ਵਿਖੇ ਕਰਵਾਏ ਪੇਂਡੂ ਖੇਡ ਮੇਲੇ ਦੌਰਾਨ ਖਿਡਾਰੀਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼ ਅਤੇ ਹੋਰ ਝਲਕੀਆਂ। |
ਮਹਿਲ ਕਲਾਂ, 25 ਜਨਵਰੀ (ਅਣਖੀ)- ਹਲਕਾ ਮਹਿਲ ਕਲਾਂ ਦੇ ਪਿੰਡ ਗਹਿਲ ਵਿਖੇ ਘੱਲੂਘਾਰਾ ਸਪੋਰਟਸ ਕਲੱਬ (ਰਜਿ:) ਗਹਿਲ ਵੱਲੋਂ ਗ੍ਰਾਮ ਪੰਚਾਇਤ, ਐੱਨ. ਆਰ. ਆਈਜ਼ ਅਤੇ ਸਮੂਹ ਨਗਰ ਨਿਵਾਸੀਆਂ ਦੇ ਭਰਵੇਂ ਸਹਿਯੋਗ ਨਾਲ ਕਰਵਾਇਆ ਵੱਡੇ ਘੱਲੂਘਾਰੇ ਦੇ 35000 ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 32ਵਾਂ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਬਖ਼ੇਰਦਾ ਹੋਇਆ ਸਫ਼ਲਤਾ ਪੂਰਬਕ ਸਮਾਪਤ ਹੋਇਆ। ਇਸ ਤਿੰਨ ਰੋਜ਼ਾ ਪੇਂਡੂ ਖੇਡ ਮੇਲੇ ਦਾ ਉਦਘਾਟਨ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਅਤੇ ਸਮੂਹ ਗ੍ਰਾਮ ਪੰਚਾਇਤ ਗਹਿਲ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਾਬਕਾ ਕੈਬਨਿਟ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ ਪ੍ਰਮੁੱਖ ਹਲਕਾ ਇੰਚਾਰਜ਼ ਮਹਿਲ ਕਲਾਂ ਨੇ ਪ੍ਰਬੰਧਕਾਂ ਨੂੰ ਇਸ ਉੱਦਮ ਦੀ ਵਧਾਈ ਦਿੰਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿਕੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕਰਦਿਆਂ ਘੱਲੂਘਾਰਾ ਸਪੋਰਟਸ ਕਲੱਬ ਨੂੰ ਸਟੇਡੀਅਮ ਬਣਾਉਂਣ ਦੋ ਲੱਖ ਰੁਪਏ ਦੀ ਗਰਾਂਟ ਭੇਜਣ ਅਤੇ ਇਕ ਬੈਂਕ ਬਣਾਉਣ ਦਾ ਐਲਾਨ ਕੀਤਾ। ਕਾਂਗਰਸ ਦੇ ਵਿਜੈ ਇੰਦਰ ਸਿੰਗਲਾ ਮੈਂਬਰ ਲੋਕ ਸਭਾ, ਸੂਬਾਈ ਆਗੂ ਵਿਧਾਇਕਾ ਹਰਚੰਦ ਕੌਰ ਘਨੌਰੀ, ਐੱਸ ਐੱਸ ਪੀ ਬਰਨਾਲਾ ਗੁਰਪ੍ਰੀਤ ਸਿੰਘ ਤੂਰ ਅਤੇ ਕਾਲਜ਼ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਸੰਧੂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਹਾਜ਼ਰੀ ਲਵਾਈ। ਖੇਡ ਮੇਲੇ ਦੇ ਅੰਤਿਮ ਨਤੀਜੇ ਅਨੁਸਾਰ ਕਬੱਡੀ 37ਕਿਲੋ 'ਚੋਂ ਝਲੂਰ-ਨੈਣੇਵਾਲ, ਕਬੱਡੀ 52ਕਿਲੋ ਰੌਂਤਾ-ਚਾਂਗਲੀ, 60ਕਿਲੋ ਦੀਪਗੜ੍ਹ-ਮਹਿਰਜ, 70ਕਿਲੋ ਬੀਹਲਾ-ਰਾਈਆ ਟੀਮਾਂ ਨੇ ਕ੍ਰਮਵਾਰ ਪਹਿਲਾ-ਦੂਜਾ ਇਨਾਮ ਪ੍ਰਾਪਤ ਕੀਤਾ। ਕਬੱਡੀ ਓਪਨ ਦੇ ਫਸਵੇਂ ਗਹਿਗੱਚ ਮੁਕਾਬਲੇ ਵਿਚੋਂ ਚੰਨਣਵਲ ਦੀ ਟੀਮ ਦੇ ਖਿਡਾਰੀਆਂ ਨੇ ਬੱਸੀਆਂ ਨੂੰ ਹਰਾ ਕੇ ਬਾਜ਼ੀ ਮਾਰੀ। ਫੁੱਟਬਾਲ ਓਪਨ ਸਹੌਲੀ ਨੇ ਪਹਿਲਾ ਅਤੇ ਗਹਿਲ ਨੇ ਦੂਜਾ ਇਨਾਮ ਪ੍ਰਾਪਤ ਕੀਤਾ। ਖੇਡ ਮੇਲੇ ਦੌਰਾਨ ਦੀਪ ਹਿੰਮਤਪਰਾ ਵਧੀਆਂ ਰੇਡਰ ਅਤੇ ਗੋਪੀ ਚੰਨਣਵਾਲ ਨੂੰ ਵਧੀਆ ਜਾਫੀ ਦੇ ਤੌਰ ਤੇ 5100-5100 ਰੁਪਏ ਦਾ ਵਿਸ਼ੇਸ ਇਨਾਮ ਦਿੱਤਾ ਗਿਆ। ਜੇਤੂਆਂ ਟੀਮਾਂ ਅਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਨ ਦੀ ਰਸਮ ਪ੍ਰਧਾਨ ਖੁਸ਼ਵੰਤ ਸਿੰਘ, ਮੀਤ ਪ੍ਰਧਾਨ ਜਸਵੰਤ ਸਿੰਘ, ਸਕੱਤਰ ਤਰਲੋਚਨ ਸਿੰਘ, ਖਜਾਨਚੀ ਬਲਜਿੰਦਰਪਾਲ ਸਿੰਘ ਮਾਨ ਤੇ ਵਜ਼ੀਰ ਸਿੰਘ, ਸੋਸਾਇਟੀ ਪ੍ਰਧਾਨ ਦਰਸ਼ਨ ਸਿੰਘ ਮਾਨ, ਜਗਦੇਵ ਸਿੰਘ ਸੰਧੂ, ਜਥੇ, ਨਿਸ਼ਾਨ ਸਿੰਘ ਗਹਿਲ, ਯੂਥ ਕਾਂਗਰਸੀ ਆਗੂ ਦਲਜੀਤ ਮਾਨ, ਯੂਥ ਅਕਾਲੀ ਆਗੂ ਗੁਰਜੰਟ ਗਹਿਲ ਆਦਿ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ ਤੇ ਨਿਭਾਈ। ਟੂਰਨਾਮੈਂਟ ਦੀ ਕੁਮੈਟਰੀ ਸੰਦੀਪ ਝੱਲੀ ਕੁਰੜ, ਸਤਪਾਲ ਸਿੰਘ ਹੇਰਾਂ ਅਤੇ ਸ਼ਰਮਾਂ ਜਲਾਲ ਨੇ ਬੜੇ ਰੌਚਕ ਢੰਗ ਨਾਲ ਕੀਤੀ।
No comments:
Post a Comment