Pages

Showing posts with label Navjot. Show all posts
Showing posts with label Navjot. Show all posts

Thursday, December 20, 2012

ਬਾਪਲਾ ਵਿਖੇ ਸਾਲਾਨਾ ਜੋੜ ਮੇਲਾ 1 ਤੋਂ

ਬਾਬਾ ਗੁਲਜ਼ਾਰ ਸਿੰਘ
ਪੱਤਰ ਪ੍ਰੇਰਕ,
ਮਹਿਲ ਕਲਾਂ, 20 ਦਸੰਬਰ
ਸੰਤ ਬਾਬਾ ਗਰਜਾ ਸਿੰਘ ਬਾਪਲੇ ਵਾਲਿਆਂ ਦੀ ਯਾਦ ਨੂੰ ਸਮਰਪਿਤ 24ਵਾਂ ਸਾਲਾਨਾ ਜੋੜ ਮੇਲਾ 1 ਤੌਂ 3 ਜਨਵਰੀ ਤੱਕ ਸੰਤ ਆਸ਼ਰਮ ਪਿੰਡ ਬਾਪਲਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮੁੱਖ ਸੇਵਾਦਾਰ ਬਾਬਾ ਗੁਲਜ਼ਾਰ ਸਿੰਘ ਨੇ ਗੱਲਬਾਤ ਦੌਰਾਨ ਦਿੱਤੀ। ਉਹਨਾਂ ਦੱਸਿਆ ਕਿ ਤਿੰਨ ਰੋਜ਼ਾ ਧਾਰਮਿਕ ਸਮਾਗਮ ਦੌਰਾਨ ਸੰਤ ਮਹਾਂਪੁਰਸ਼, ਕੀਰਤਨੀ ਜਥੇ ਅਤੇ ਕਥਾ ਵਾਚਕ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। 3 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਦਾ ਮਹਾਂ ਕੰਨਿਆ ਦਾਨ ਕੀਤਾ ਜਾਵੇਗਾ। ਇਸ ਮੌਕੇ ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਸੰਤ ਜਗਜੀਤ ਸਿੰਘ ਲੋਪੋ, ਸੰਤ ਮਹਿਮਾ ਸਿੰਘ ਦਮਦਮੀ ਟਕਸਾਲ, ਸੰਤ ਸੁਖਦੇਵ ਮੁਨੀ ਜੀ ਮਿਠੇਵਾਲ ਆਦਿ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਇਸ ਮਹਾਨ ਕਾਰਜ ਲਈ ਬਾਬਾ ਗਰਜਾ ਸਿੰਘ ਯਾਦਗਾਰੀ ਸੁਸਾਇਟੀ, ਸਮੂਹ ਨਗਰ ਪੰਚਾਇਤ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਾਪਲਾ ਵੱਲੋਂ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ।