Pages

Showing posts with label Arshdeep Singh. Show all posts
Showing posts with label Arshdeep Singh. Show all posts

Monday, December 17, 2012

ਅਵਾਰਾ ਕੁੱਤਿਆਂ ਵੱਲੋਂ ਇਕ ਮਾਸੂਮ ਬੱਚੇ ਨੂੰ ਬੁਰੀ ਤਰ੍ਹਾ ਨੋਚ ਕੇ ਮਾਰ ਮੁਕਾਇਆ

ਪਿੰਡ ਧਨੇਰ ਵਿਖੇ ਅਵਾਰਾ ਕੁੱਤਿਆਂ ਵੱਲੋਂ ਨੋਚ ਕੇ ਮਾਰ ਮੁਕਾਇਆ ਤਿੰਨ ਸਾਲਾ 
ਮਾਸੂਮ ਬੱਚੇ ਅਰਸ਼ਦੀਪ ਸਿੰਘ ਦੀ ਲਾਸ਼।

ਪੱਤਰ ਪ੍ਰੇਰਕ
ਮਹਿਲ ਕਲਾਂ, 17 ਦਸੰਬਰ 
ਅੱਜ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਐਥੋਂ ਲਾਗਲੇ ਪਿੰਡ ਧਨੇਰ ਵਿਖੇ ਅਵਾਰਾ ਕੁੱਤਿਆਂ ਵੱਲੋਂ ਇਕ ਮਾਸੂਮ ਬੱਚੇ ਨੂੰ ਬੁਰੀ ਤਰ੍ਹਾ ਨੋਚ ਕੇ ਮਾਰ ਮੁਕਾਉਣ ਦੀ ਦੁੱਖਦਾਈ ਖਬਰ ਹੈ। ਹੋਰ ਵਧੇਰੇ ਜਾਣਕਾਰੀ ਅਨੁਸਾਰ ਦਲਿਤ ਪਰਿਵਾਰ ਨਾਲ ਸੰਬੰਧਿਤ ਮਾਸੂਮ ਬੱਚਾ ਅਰਸ਼ਦੀਪ ਸਿੰਘ (3) ਪੁੱਤਰ ਗੁਰਦੀਪ ਸਿੰਘ ਉੱਰਫ਼ ਘੋਖਾ ਵਾਸੀ ਪਿੰਡ ਧਨੇਰ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਘਰੋਂ ਬਾਹਰ ਲਿੰਕ ਫਿਰਨੀ ਉੱਪਰ ਖੇਡ ਰਿਹਾ ਸੀ। ਇਸ ਦੌਰਾਨ ਕਰੀਬ ਇਕ ਦਰਜਨ ਅਵਾਰਾ ਕੁੱਤਿਆਂ ਵੱਲੋਂ ਉਸ ਉੱਪਰ ਅਚਨਚੇਤੀ ਧਾਵਾ ਬੋਲ ਦਿੱਤਾ। ਜਿਸ ਦਾ ਕਿਸੇ ਹੋਰ ਪਿੰਡ ਵਸਨੀਕ ਨੂੰ ਪਤਾ ਨਾ ਲੱਗਣ ਕਰਕੇ ਅਵਾਰਾ ਕੁੱਤੇ ਬੱਚੇ ਨਾਲ ਖਿੱਚ ਧੂ ਕਰਦੇ ਕੁਝ ਦੂਰੀ ਉੱਤੇ ਸਥਿਤ ਰੂੜੀਆਂ ਵਿਚ ਲਿਜਾਣ ਉਪਰੰਤ ਬੱਚੇ ਦਾ ਚਿਹਰਾ, ਆਂਦਰਾਂ ਅਤੇ ਲੱਤਾਂ ਬਾਹਾਂ ਨੂੰ ਬੁਰੀ ਤਰ੍ਹਾਂ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਪਹਿਲਾਂ ਬੱਚੇ ਦੀ ਭਾਲ ਲਈ ਉਸਦੇ ਮਾਪਿਆਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਮੁਨਿਆਈ ਕਰਵਾਉਣ ਸਮੇਤ ਹੋਰਨਾ ਲੋਕਾਂ ਨਾਲ ਥਾਂ ਥਾਂ ਭਾਲ ਕੀਤੀ ਗਈ। ਇਸ ਦੌਰਾਨ ਰੂੜੀਆਂ ਉੱਪਰ ਘਰੇਲੂ ਗੋਹਾ ਕੂੜਾ ਸੁੱਟਣ ਗਈ ਪਿੰਡ ਦੀ ਔਰਤ ਵੱਲੋਂ ਕੁੱਤਿਆਂ ਨੂੰ ਬੱਚੇ ਦਾ ਮਾਸ ਖਾਂਦਾ ਦੇਖ ਕੇ ਰੌਲ਼ਾ ਪਾਇਆ ਗਿਆ। ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ। ਜਿਨ੍ਹਾਂ ਵੱਲੋ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਜ਼ਿਲ੍ਹਾ ਪ੍ਰਸ਼ਾਂਸ਼ਨ ਪਾਸੋਂ ਅਵਾਰਾ ਕੁੱਤਿਆਂ ਤੇ ਅਵਾਰਾ ਪਸ਼ੂਆਂ ਉੱਪਰ ਅਜਿਹੀਆਂ ਦੁੱਖ ਦਾਇਕ ਘਟਨਾਵਾਂ ਤੇ ਹਾਦਸਿਆਂ ਨੂੰ ਮੁੱਖ ਰੱਖ ਇਨ੍ਹਾਂ ਦੀ ਰੋਕਥਾਮ ਲਈ ਤੁਰੰਤ ਲੋੜੀਂਦੇ ਦੇ ਕਦਮ ਚੁੱਕਣ ਦੀ ਜ਼ੋਰਦਾਰ ਮੰਗ ਕੀਤੀ ਹੈ।