ਮਹਿਲ ਕਲਾਂ,
ਬਾਬਾ ਰਾਮ ਜੋਗੀ ਪੀਰ ਵੈਲਫੇਅਰ ਐਂਡ ਸਪੋਰਟਸ ਕਲੱਬ ਰਜਿ: ਖਿਆਲ਼ੀ ਵੱਲੋਂ ਗ੍ਰਾਮ ਪੰਚਾਇਤ, ਐਨ. ਆਰ. ਆਈਜ਼, ਦਾਨੀ ਸੱਜਣਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤੀਜਾ ਸ਼ਾਨਦਾਰ ਕਬੱਡੀ ਟੂਰਨਾਮੈਂਟ ਮਿਤੀ 19, 20 ਅਤੇ 21 ਦਸੰਬਰ 2013 ਨੂੰ ਕਰਵਾਇਆ ਜਾ ਰਿਹਾ ਹੈ। ਕਲੱਬ ਪ੍ਰਧਾਨ ਨਿਗਮਦੀਪ ਸਿੰਘ, ਮੀਤ ਪ੍ਰਧਾਨ ਮਨਦੀਪ ਸਿੰਘ, ਅਕਾਲੀ ਆਗੂ ਰਾਜਾ ਰਾਮ ਬੱਗੂ, ਪੰਚ ਬਲਜੀਤ ਸਿੰਘ ਖਿਆਲ਼ੀ, ਮਨਰਾਜਦੀਪ ਸਿੰਘ ਰਾਜੀ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਕਬੱਡੀ 45 ਕਿੱਲੋ, 58ਕਿੱਲੋ, 75 ਕਿੱਲੋ ਅਤੇ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ। ਕਬੱਡੀ 75 ਕਿੱਲੋ ਅਤੇ ਕਬੱਡੀ ਓਪਨ ਦੇ ਬੈੱਸਟ ਰੇਡਰ ਤੇ ਜਾਫ਼ੀ ਨੂੰ ਵਿਸ਼ੇਸ਼ ਇਨਾਮ ਭੇਂਟ ਕਰਕੇ ਸਨਮਾਨਿਤ ਕੀਤਾ ਜਾਵੇਗਾ।