ਪੱਤਰ ਪ੍ਰੇਰਕ
ਮਹਿਲ ਕਲਾਂ, 01 ਜਨਵਰੀ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਫੁੱਟਬਾਲ ਸਪੋਰਟਸ ਕਲੱਬ ਰਜਿ. ਪਿੰਡ ਮਹਿਲ ਕਲਾਂ (ਬਰਨਾਲਾ) ਵੱਲੋਂ ਐਨ ਆਰ ਆਈਜ਼, ਦੋਵੇਂ ਨਗਰ ਪੰਚਾਇਤਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਸਟੇਡੀਅਮ ਵਿਚ ਕਰਵਾਇਆ 19ਵਾਂ ਚਾਰ ਰੋਜ਼ਾ ਸ਼ਾਨਦਾਰ ਪੇਂਡੂ ਖੇਡ ਅਮਿੱਟ ਯਾਦਾਂ ਛੱਡਦਾ ਹੋਇਆ ਸਫ਼ਲਤਾ ਪੂਰਬਕ ਸਮਾਪਤ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ, ਪ੍ਰਧਾਨ ਟਰੱਕ ਯੂਨੀਅਨ ਕੁਲਵੰਤ ਸਿੰਘ ਕੀਤੂ, ਸਰਪੰਚ ਹਰਭੁਪਿੰਦਰ ਜੀਤ ਸਿੰਘ ਲਾਡੀ, ਐਸ. ਐਚ. ਓ. ਮਹਿਲ ਕਲਾਂ ਬਲਜੀਤ ਸਿੰਘ ਢਿੱਲੋਂ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਐਲਾਨੇ ਗਏ ਅੰਤਿਮ ਨਤੀਜਿਆਂ ਅਨੁਸਾਰ ਫੁੱਟਬਾਲ 45 ਕਿੱਲੋ 'ਚ ਚਕਰ-ਮਹਿਲ ਕਲਾਂ, ਫੁੱਟਬਾਲ ਓਪਨ ਪੱਖੋਵਾਲ-ਕਮਾਲਪੁਰਾ, ਵਾਲੀਬਾਲ ਸਮੈਸਿੰਗ 'ਚ ਹਥਨ-ਤੱਖਰਕਲਾਂ, ਕਬੱਡੀ 41 ਕਿਲੋ 'ਚ ਮਹਿਲ ਕਲਾਂ-ਚੜਿੱਕ, ਕਬੱਡੀ 53 ਕਿਲੋ 'ਚ ਮਹਿਲ ਕਲਾਂ-ਧੂਰਕੋਟ, ਕਬੱਡੀ 70 ਕਿਲੋ 'ਚ ਸਹੌਰ-ਮਹਿਲ ਕਲਾਂ ਨੇ ਕ੍ਰਮਵਾਰ ਪਹਿਲਾ ਦੂਜਾ ਇਨਾਮ ਪ੍ਰਾਪਤ ਕੀਤਾ। ਟਰਾਲੀ ਬੈਕ ਮੁਕਾਬਲਿਆਂ ਵਿਚ ਜੋਤੀ ਪੰਜਰਾਈਆਂ ਨੇ ਪਹਿਲਾ, ਹਰਵਿੰਦਰ ਪੰਜਗਰਾਈਆਂ ਨੇ ਦੂਜਾ, ਗੁਰਪ੍ਰੀਤ ਸਿੱਧੂ ਯੂ. ਐਸ. ਏ. ਨੇ ਤੀਜਾ ਅਤੇ ਗੁਰਪ੍ਰੀਤ ਸਿੰਘ ਪੀਤਾ ਨੇ ਚੌਥਾ ਇਨਾਮ ਜਿੱਤਿਆ। ਕਬੱਡੀ ਓਪਨ ਨੇ ਗਹਿਗੱਚ ਮੁਕਾਬਲੇ ਵਿਚੋਂ ਬੁਰਜ ਹਰੀ ਸਿੰਘ ਦੇ ਖਿਡਾਰੀਆਂ ਨੇ ਧੌਲ਼ਾ ਦੀ ਟੀਮ ਨੂੰ ਹਰਾ ਕੇ ਬਾਜ਼ੀ ਮਾਰੀ। ਮੁੱਖ ਮਹਿਮਾਨਾਂ, ਜੇਤੂ ਖਿਡਾਰੀਆਂ ਅਤੇ ਦਾਨੀ ਸੱਜਣਾਂ ਨੂੰ ਸਨਮਾਨਿਤ ਕਰਨ ਦੀ ਰਸਮ ਕਲੱਬ ਦੇ ਚੇਅਰਮੈਨ ਮਾ. ਰਾਜਿੰਦਰ ਕੁਮਾਰ, ਵਾਈਸ ਚੇਅਰਮੈਨ ਬੱਬੂ ਸ਼ਰਮਾ, ਕਨਵੀਨਰ ਮਾ. ਵਰਿੰਦਰ ਪੱਪੂ, ਸਲਾਹਕਾਰ ਮਾ. ਰਵੀਦੀਪ ਸਿੰਘ, ਮੀਤ ਪ੍ਰਧਾਨ ਰਾਜਾ ਰਾਹਲ, ਪ੍ਰਧਾਨ ਗੁਰਮੀਤ ਸਿੰਘ, ਖ਼ਜ਼ਾਨਚੀ ਹਰਪਾਲ ਸਿੰਘ ਪਾਲਾ, ਗੁ. ਕਮੇਟੀ ਪ੍ਰਧਾਨ ਬਾਬਾ ਸ਼ੇਰ ਸਿੰਘ, ਮੇਲਾ ਸਿੰਘ ਯੂ. ਐਸ. ਏ., ਰਾਜਿੰਦਪਾਲ ਸਿੰਘ ਬਿੱਟੂ, ਸਰਬਜੀਤ ਸਿੰਘ ਸਰਬੀ, ਜਗਦੀਪ ਸ਼ਰਮਾ, ਬਲਜਿੰਦਰ ਪ੍ਰਭੂ, ਮਨਦੀਪ ਧਾਲੀਵਾਲ, ਕੇਵਲ ਸਿੰਘ ਦਿਓਲ, ਜਗਰੂਪ ਸਿੰਘ ਫੌਜੀ, ਬਲਵੰਤ ਸਿੰਘ ਡੂ ਆਦਿ ਸਮੂਹ ਪ੍ਰਬੰਧਕਾਂ ਨੇ ਸਾਂਝੇ ਤੌਰ 'ਤੇ ਨਿਭਾਈ। ਟੂਰਨਾਮੈਂਟ ਦੀ ਕੁਮੈਂਟਰੀ ਸੰਦੀਪ ਗਿੱਲ ਕੁਰੜ, ਹਰਮਨ ਜੋਗਾ, ਲੱਖਾ ਖਿਆਲੀ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ।